ਪੰਚਕੂਲਾ ਦੇ ਇੰਦਰਧਨੁਸ਼ ਓਡੀਟੋਰਿਅਮ ਵਿਚ ਆਜਾਦੀ ਦੇ ਅਮਿ੍ਰਤ ਮਹਾਉਤਸਵ ‘ਤੇ ਦੂਰਦਰਸ਼ਨ ਵੱਲੋਂ ਪ੍ਰਬੰਧਿਤ ਸਵਰਾਜ ਸੀਰੀਅਲ ਦੀ ਵਿਸ਼ੇਸ਼ ਸਕ੍ਰੀਨਿੰਗ ‘ਤੇ ਪਹੁੰਚੇ ਸਨ ਮੁੱਖ ਮੰਤਰੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 27 ਸਤੰਬਰ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬੇ ਦੀ ਸਾਰੀ ਸੰਸਥਾਵਾਂ, ਸਕੂਲਾਂ, ਕਾਲਜਾਂ ਤੇ ਸਮਾਜ ਦੇ ਹੋਰ ਵਰਗਾਂ ਨੂੰ ਆਜਾਦੀ ਦੇ ਅਮਿ੍ਰਤਕਾਲ ਵਿਚ ਆਜਾਦੀ ਦੇ ਕਿੱਸਿਆਂ ਨਾਲ ਜੁੜੇ ਵੱਖ-ਵੱਖ ਪ੍ਰੋਗ੍ਰਾਮ ਪ੍ਰਬੰਧਿਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਜਾਦੀ ਨਾਲ ਜੁੜੇ ਕਿੱਸੇ, ਕਹਾਣੀਆਂ, ਚਰਚਾ ਅਤੇ ਇਸ ਨਾਲ ਜੁੜੀ ਗੱਲਾਂ ਹੁੰਦੀਆਂ ਰਹਿਣੀਆਂ ਚਾਹੀਦੀਆਂ ਹਨ, ਤਾਂ ਜੋ ਅਸੀਂ ਆਉਣ ਵਾਲੇ ਨੌਜੁਆਨ ਪੀੜੀ ਨੂੰ ਦੱਸ ਸਕਣ ਕਿ ਦੇਸ਼ ਨੂੰ ਆਜਾਦੀ ਕਿਵੇਂ ਮਿਲੀ। ਮੁੱਖ ਮੰਤਰੀ ਮੰਗਲਵਾਰ ਨੂੰ ਪੰਚਕੂਲਾ ਦੇ ਇੰਦਰਧਨੁਸ਼ ਓਡੀਟੋਰਿਅਮ ਵਿਚ ਆਜਾਦੀ ਦੇ ਅਮਿ੍ਰਤ ਮਹਾਉਤਸਵ ਦੇ ਤਹਿਤ ਦੂਰਦਰਸ਼ਨ ਵੱਲੋਂ ਪ੍ਰਬੰਧਿਤ ਸਵਰਾਜ ਸੀਰੀਅਲ ਦੀ ਵਿਸ਼ੇਸ਼ ਸਕ੍ਰੀਨਿੰਗ ਮੌਕੇ ‘ਤੇ ਬੋਲ ਰਹੇ ਸਨ।ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਆਜਾਦੀ ਦੇ ਇਤਹਾਸ ਵਿਚ ਕੀ ਲੁਕਿਆ ਹੈ ਅਤੇ ਕੀ ਸਾਨੂੰ ਪਤਾ ਹੈ ਤੇ ਕੀ ਹੁਣ ਵੀ ਨਹੀਂ ਪਤਾ ਹੈ, ਇਸ ਨੂੰ ਆਮ ਲੋਕਾਂ ਤਕ ਪਹੁੰਚਾਉਣ ਲਈ ਦੂਰਦਰਸ਼ਨ ਵੱਲੋਂ ਕੀਤਾ ਗਿਆ ਇਹ ਯਤਨ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਸਾਡੀ ਆਜਾਦੀ ਦੀ ਲੜਾਈ 1857 ਵਿਚ ਸ਼ੁਰੂ ਹੋਈ ਪਰ ਇਸ ਤੋਂ ਪਹਿਲਾਂ ਵੀ ਅਨੇਕ ਅਜਿਹੇ ਕ੍ਰਾਂਤੀਕਾਰੀ ਅਤੇ ਸ਼ਹੀਦ ਹੋਏ, ਜਿਨ੍ਹਾਂ ਨੇ ਇਸ ਦੇਸ਼ ਦੀ ਆਜਾਦੀ ਦੇ ਲਈ ਬਹੁਤ ਯਤਨ ਕੀਤੇ। ਉਨ੍ਹਾਂ ਨੇ ਪਹਿਲਾਂ ਮੁਗਲਾਂ ਨਾਲ ਸੰਘਰਸ਼ ਕੀਤਾ, ਫਿਰ ਅੰਗ੍ਰੇਜਾਂ ਨਾਲ ਲੋਹਾ ਲਿਆ, ਇਸ ਸੰਘਰਸ਼ ਵਿਚ ਬਹੁਤ ਸਾਰੇ ਮਹਾਨ ਵਿਭੂਤੀਆਂ ਨੇ ਆਪਣੇ ਪ੍ਰਾਣ ਨਿਊਛਾਵਰ ਕਰ ਦਿੱਤੇ। ਜੋ ਇਤਿਹਾਸ ਵਿਚ ਦਰਜ ਨਹੀਂ ਹੋ ਪਾਏ। ਮੁੱਖ ਮੰਤਰੀ ਨੇ ਕਿਹਾ ਕਿ ਆਜਾਦੀ ਦੇ ਇਸ ਅਮਿ੍ਰਤ ਮਹਾਉਤਸਵ ਵਿਚ ਇਹ ਯਤਨ ਕੀਤਾ ਗਿਆ ਹੈ ਕਿ ਵੀਰ ਸ਼ਹੀਦਾਂ ਦੇ ਬਾਰੇ ਵਿਚ ਉਪਲਬਧ ਜਾਣਕਾਰੀਆਂ ਨੂੰ ਦੂਰਦਰਸ਼ਨ ਨੇ ਇਕ ਕਰਲ ਦਾ ਬੀੜਾ ਚੁਕਿਆ ਅਤੇ ਸਵਰਾਜ ਨਾਂਅ ਨਾਲ ਸੀਰੀਅਲ ਦੀ ਲੜੀ ਨੂੰ ਬਣਾਇਆ। ਦੂਰਦਰਸ਼ਨ ਨੇ ਸਵਰਾਜ ਦੇ 75 ਏਪੀਸੋਡ ਬਣਾਏ, ਜਿਨ੍ਹਾਂ ਵਿੱਚੋਂ ਅੱਜ ਪਹਿਲਾਂ ਅਤੇ ਤੀਜਾ ਏਪੀਸੋਡ ਦੀ ਵਿਸ਼ੇਸ਼ ਸਕ੍ਰੀਨਿੰਗ ਹੋਈ।
ਨਵੀਂ ਪੀੜੀ ਨੂੰ ਬਨਾਉਣਾ ਹੋਵੇਗਾ ਸਵਰਾਜ ਦਾ ਅਰਥ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਵਰਾਜ ਸ਼ਬਦ ਦੀ ਕਈ ਮਾਇਨੇ ਲਏ ਗਏ। ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਾਸਨ ਸਾਡਾ ਹੈ ਤਾਂ ਅਸੀਂ ਸੁਤੰਤਰ ਹੈ ਪਰ ਸਵਰਾਜ ਦੀ ਗਾਥਾ ਸਾਡੇ ਦੇਸ਼ ਦੇ ਇਤਿਹਾਸ ਨਾਲ, ਸਾਡੇ ਦੇਸ਼ ਦੀ ਸਭਿਆਚਾਰ ਨਾਲ, ਭਾਸ਼ਾ ਨਾਲ, ਸਾਡੇ ਧਰਮ ਨਾਲ ਸ਼ੁਰੂ ਹੁੰਦੀ ਹੈ। ਇਹ ਗੱਲਾਂ ਸਾਡੀ ਨਵੀਂ ਪੀੜੀ ਨੁੰ ਦੱਸਣੀ ਪਵੇਗੀ। ਇਹ ਸਮੇਂ ਦੀ ਜਰੂਰਤ ਹੈ ਕਿ ਅਸੀਂ ਆਜਾਦੀ ਦੇ 100 ਸਾਲ ਬਾਅਦ ਤਕ ਵੀ ਨੌਜੁਆਨ ਪੀੜੀ ਨੂੰ ਸਵਰਾਜ ਦਾ ਸਹੀ ਅਰਥ ਦੱਸਣ।
ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਜਤਾਇਆ ਧੰਨਵਾਦ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਹੈ, ਜੋ ਉਨ੍ਹਾਂ ਨੇ ਸਾਲ 2020 ਵਿਚ ਆਜਾਦੀ ਦੇ ਅਮਿ੍ਰਤ ਮਹਾਉਤਸਵ ਦੀ ਯੋਜਨਾ ਬਣਾਈ। ਅਮਿ੍ਰਤਕਾਲ ਵਿਚ 2 ਸਾਲ ਤਕ ਪ੍ਰੋਗ੍ਰਾਮ ਬਨਾਉਣ ਦੀ ਗਲ ਕਹੀ ਗਈ ਹੈ। ਇਸੀ ਦੇ ਤਹਿਤ ਇਹ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਦੂਰਦਰਸ਼ਨ ਦੀ ਟੀਮ ਨੂੰ ਇਹ ਸੀਰੀਅਲ ਲੜੀ ਬਨਾਉਦ ‘ਤੇ ਵਧਾਈ ਦਿੱਤੀ। ਇਸ ਮੌਕੇ ‘ਤੇ ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਅਤੇ ਮਹਾਨਿਦੇਸ਼ਕ ਡਾ. ਅਮਿਤ ਅਗਰਵਾਲ ਨੇ ਮੁੱਖ ਮੰਤਰੀ ਦਾ ਇਸ ਪ੍ਰੋਗ੍ਰਾਮ ਵਿਚ ਪਹੁੰਚਣ ‘ਤੇ ਧੰਨਵਾਦ ਜਤਾਇਆ। ਡਾ. ਅਗਰਵਾਲ ਨੇ ਕਿਹਾ ਕਿ ਪੂਰਾ ਦੇਸ਼ ਆਜਾਦੀ ਦੇ ਅਮਿ੍ਰਤ ਮਹਾਉਤਸਵ ਨੂੰ ਮਨਾ ਰਿਹਾ ਹੈ। ਹਰਿਆਣਾ ਦਾ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਇਸ ਅਮਿ੍ਰਤ ਕਾਲ ਵਿਚ ਲਗਾਤਾਰ ਪੂਰੇ ਸੂਬੇ ਵਿਚ ਪ੍ਰੋਗ੍ਰਾਮਾਂ ਅਦਾ ਪ੍ਰਬੰਧ ਕਰ ਰਿਹਾ ਹੈ। ਦੂਰਦਰਸ਼ਨ ਵੀ ਅਮਿ੍ਰਤ ਮਹਾਉਤਸਵ ਦੇ ਤਹਿਤ 75 ਏਪੀਸੋਡ ਦੀ ਸੀਰੀਅਲ ਲੜੀ ਬਣਾਈ ਹੈ। ਉਨ੍ਹਾਂ ਨੇ ਦੂਰਦਰਸ਼ਨ ਦੀ ਅੀਮ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ‘ਤੇ ਵਿਧਾਨਸਭਾ ਸਪੀਕਰ ਗਿਆਨਚੰਦ ਗੁਪਤਾ, ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ, ਸਿਖਿਆ ਮੰਤਰੀ ਕੰਵਰਪਾਲ, ਟ੍ਰਾਂਸਪੋਰਟ ਮੰਤਰੀ ਮੂਲਚੰਦ ਸ਼ਰਮਾ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ, ਸੋਨੀਪਤ ਦੇ ਸਾਂਸਦ ਰਮੇਸ਼ ਕੌਸ਼ਕ, ਰਾਜਸਭਾ ਸਾਂਸਦ ਕਿ੍ਰਸ਼ਣ ਲਾਲ ਪੰਵਾਰ, ਵਿਧਾਇਕ ਮੋਹਨ ਬੜੌਲੀ ਤੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਰਹੇ।
Share the post "ਮੁੱਖ ਮੰਤਰੀ ਨੇ ਸੰਸਥਾਵਾਂ, ਕਾਲਜਾਂ, ਸਕੂਲਾਂ ਤੇ ਸਮਾਜ ਦੇ ਹੋਰ ਵਰਗਾਂ ਨੂੰ ਆਜਾਦੀ ਦੇ ਅਮਿ੍ਰਤ ਮਹਾਉਤਸਵ ‘ਤੇ ਪ੍ਰੋਗ੍ਰਾਮ ਪ੍ਰਬੰਧਿਤ ਕਰਨ ਦੀ ਕੀਤੀ ਅਪੀਲ"