ਸੁਖਜਿੰਦਰ ਮਾਨ
ਬਠਿੰਡਾ, 2 ਅਕਤੂਬਰ: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਕਮੇਟੀ ਅਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ’ਤੇ ਬਲਾਕ ਬਠਿੰਡਾ ਵੱਲੋਂ ਬਲਾਕ ਪ੍ਰਧਾਨ ਜਸਬੀਰ ਕੌਰ ਬਠਿੰਡਾ ਅਤੇ ਅੰਮਿ੍ਰਤਪਾਲ ਕੌਰ ਦੀ ਅਗਵਾਈ ਹੇਠ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਅੱਜ ਬਲਾਕ ਪੱਧਰੀ ਰੋਸ ਪ੍ਰਦਰਸਨ ਕੀਤਾ ਗਿਆ ਅਤੇ ਇਸ ਮੌਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਨਾਂ ਉੱਚ ਅਧਿਕਾਰੀਆਂ ਰਾਹੀਂ ਮੰਗ ਪੱਤਰ ਭੇਜੇ । ਵੱਡੀ ਗਿਣਤੀ ਵਿਚ ਇਕੱਤਰ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ । ਇਸ ਮੌਕੇ ਬੋਲਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਵਰਕਰਾਂ ਤੇ ਹੈਲਪਰਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਨਾ ਹੀ ਘੱਟੋ ਘੱਟ ਉਜਰਤਾਂ ਨੂੰ ਲਾਗੂ ਕੀਤਾ ਗਿਆ ਹੈ , ਨਾ ਹੀ ਗੁਜਾਰੇ ਯੋਗ ਸਨਮਾਨਜਨਕ ਭੱਤਾ ਦਿੱਤਾ ਜਾ ਰਿਹਾ ਹੈ । ਕੇਂਦਰ ਸਰਕਾਰ ਵੱਲੋਂ ਕੇਵਲ 4500 ਰੁਪਏ ਵਰਕਰ ਨੂੰ ਅਤੇ 2250 ਰੁਪਏ ਹੈਲਪਰ ਨੂੰ ਦਿੱਤੇ ਜਾ ਰਹੇ ਹਨ । ਇਸ ਵਿਚ ਵੀ ਕੇਂਦਰ ਸਰਕਾਰ ਕੇਵਲ 60 ਫੀਸਦੀ ਹਿੱਸਾ ਹੀ ਪਾ ਰਹੀ ਹੈ । ਜਦੋਂ ਕਿ ਬਾਕੀ 40 ਫੀਸਦੀ ਹਿੱਸਾ ਸੂਬਾ ਸਰਕਾਰਾਂ ਤੋਂ ਪਵਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਆਈ ਸੀ ਡੀ ਐਸ ਸਕੀਮ ਨੂੰ ਵਿਭਾਗ ਦਾ ਦਰਜਾ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦੇ ਕੇ ਸਰਕਾਰੀ ਮੁਲਾਜਮ ਘੋਸਤ ਕੀਤਾ ਜਾਵੇ । ਹੈਲਪਰ ਨੂੰ ਚੋਥੇ ਦਰਜੇ ਦੇ ਮੁਲਾਜਮ ਦਾ ਦਰਜਾ ਦਿੱਤਾ ਜਾਵੇ । ਜਿੰਨੀ ਦੇਰ ਸਰਕਾਰੀ ਮੁਲਾਜਮ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਹਨੀ ਦੇਰ ਘੱਟ ਘੱਟ ਉਜਰਤਾਂ ਨੂੰ ਲਾਗੂ ਕੀਤਾ ਜਾਵੇ । ਵਰਕਰਾਂ ਨੂੰ 24 ਹਜਾਰ ਅਤੇ ਹੈਲਪਰਾਂ ਨੂੰ 18 ਹਜਾਰ ਰੁਪਏ ਭੱਤਾ ਦਿੱਤਾ ਜਾਵੇ । ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਆਧੁਨਿਕ ਸਹੂਲਤਾਂ ਵਾਲੀਆਂ ਬਣਾਈਆਂ ਜਾਣ । ਐਨ ਜੀ ਓ ਅਧੀਨ ਚੱਲ ਰਹੇ ਪ੍ਰੋਜੈਕਟਾਂ ਨੂੰ ਵਾਪਸ ਮੁੱਖ ਵਿਭਾਗ ਦੇ ਅਧੀਨ ਲਿਆਂਦਾ ਜਾਵੇ । ਇਸ ਮੌਕੇ ਗੁਰਮੀਤ ਕੌਰ ਗੋਨਿਆਨਾ ਜਿਲ੍ਹਾ ਪ੍ਰਧਾਨ, ਜਸਵੀਰ ਕੌਰ ਬਲਾਕ ਪ੍ਰਧਾਨ ਬਠਿੰਡਾ, ਅੰਮਿ੍ਰਤਪਾਲ ਕੌਰ ਬੱਲੂਆਣਾ ਬਲਾਕ ਪ੍ਰਧਾਨ , ਸੋਮਾ ਰਾਣੀ ਬਠਿੰਡਾ, ਨਵਜੋਤ ਕੌਰ ਬਠਿੰਡਾ, ਲੀਲਾ ਵੰਤੀ ਬਠਿੰਡਾ, ਦਰਸਨਾਂ ਰਾਣੀ ਬਠਿੰਡਾ , ਸੁਖਦੇਵ ਕੌਰ ਬਠਿੰਡਾ, ਸੁਨੈਨਾ ਗੋਨੇਆਣਾ, ਮਨਪ੍ਰੀਤ ਕੌਰ ਸਿਵੀਆ, ਰੇਖਾ ਰਾਣੀ ਗੋਨਿਆਣਾ, ਕੁਲਦੀਪ ਕੌਰ ਆਕਲੀਆ, ਕੁਲਦੀਪ ਕੌਰ ਚੁੰਬਾ, ਸਤਵੀਰ ਕੌਰ ਬਠਿੰਡਾ , ਰਣਜੀਤ ਕੌਰ ਬੀੜ ਤਲਾਅ , ਰਾਜਵਿੰਦਰ ਕੌਰ , ਰੁਪਿੰਦਰ ਕੌਰ ਬਹਿਮਣ ਦੀਵਾਨਾ, ਪਿੰਕੀ ਆਕਲੀਆਂ ਆਦਿ ਆਗੂ ਮੌਜੂਦ ਸਨ ।
Share the post "ਆਂਗਣਵਾੜੀ ਮੁਲਾਜਮ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਭੇਜੇ ਗਏ ਮੰਗ ਪੱਤਰ"