8 Views
ਪੰਜ ਨੌਜਵਾਨਾਂ ਨੇ ਕੋਟਕਪੂਰਾ ‘ਚ ਦੁਕਾਨ ਖੋਲਣ ਸਮੇਂ ਚਲਾਈਆਂ ਗੋਲੀਆਂ
ਗੈਂਗਸਟਰ ਗੋਲਡੀ ਬਰਾੜ ਨੇ ਲਈ ਜਿੰਮੇਵਾਰੀ
ਪੰਜਾਬੀ ਖਬਰਸਾਰ ਬਿਉਰੋ
ਕੋਟਕਪੂਰਾ, 10 ਨਵੰਬਰ: ਬਰਗਾੜੀ ਬੇਅਦਬੀ ਕਾਂਡ ਅਤੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਚੋਰੀ ਕਰਨ ਦੇ ਮਾਮਲੇ ਵਿੱਚ ਕਥਿਤ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਇੰਸਾਂ ਨੂੰ ਅੱਜ ਸਵੇਰੇ ਕੋਟਕਪੂਰਾ ਵਿੱਚ ਉਸ ਸਮੇਂ ਗੋਲੀਆਂ ਮਾਰ ਕੇ ਕਤਲ ਕਰਨ ਦੀ ਸੂਚਨਾ ਮਿਲੀ ਹੈ। ਕਥਿਤ ਕਾਤਲਾਂ ਦੀ ਗਿਣਤੀ ਪੰਜ ਦੱਸੀ ਜਾ ਰਹੀ ਹੈ ਜੋ ਦੋ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਆਏ ਸਨ। ਵੱਡੀ ਗੱਲ ਇਹ ਹੈ ਕਿ ਇਸ ਘਟਨਾ ਦੀ ਜ਼ਿੰਮੇਵਾਰੀ ਚਰਚਿਤ ਗੈਂਗਸਟਰ ਗੋਲਡੀ ਨੇ ਸੋਸ਼ਲ ਮੀਡੀਆ ‘ਤੇ ਲੈ ਲਈ ਹੈ । ਸੀਸੀਟੀਵੀ ਫੁਟੇਜ ਦੇਖਣ ‘ਤੇ ਜਾਪਦਾ ਹੈ ਕਈ ਕਥਿਤ ਕਾਤਲ ਅੱਜ ਤੱਕ ਇਹ ਪੰਜੇ ਨੌਜਵਾਨ ਛੋਟੀ ਉਮਰ ਦੇ ਹੀ ਸਨ, ਜਿਹੜੇ ਘਟਨਾ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਫ਼ਰਾਰ ਹੋਣ ਵਿੱਚ ਸਫਲ ਰਹੇ। ਇਸ ਮਾਮਲੇ ਵਿਚ ਜਿਥੇ ਮੁੱਖਮੰਤਰੀ ਭਗਵੰਤ ਮਾਨ ਨੇ ਘਟਨਾ ਤੇ ਦੁੱਖ ਜਤਾਉਂਦਿਆਂ ਕੋਟਕਪੂਰਾ ਪੁਲੀਸ ਨੂੰ ਸਖ਼ਤੀ ਨਾਲ ਕਾਤਲਾਂ ਦੀ ਪੈੜ ਨੱਪਣ ਦੀਆਂ ਹਦਾਇਤਾਂ ਦਿੱਤੀਆਂ ਹਨ ਉੱਥੇ ਡੀਜੀਪੀ ਗੌਰਵ ਯਾਦਵ ਵੱਲੋਂ ਵੀ ਜਾਰੀ ਇੱਕ ਟਵਿੱਟਰ ਬਿਆਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਥਿਤੀ ਕੰਟਰੋਲ ਹੇਠ ਹੈ ਅਤੇ ਉਨ੍ਹਾਂ ਲੋਕਾਂ ਨੂੰ ਕਿਸੇ ਅਫ਼ਵਾਹ ਦੇ ਪ੍ਰਭਾਵ ਹੇਠ ਤੋਂ ਆਉਣ ਤੋਂ ਬਚਣ ਦੀ ਅਪੀਲ ਵੀ ਕੀਤੀ ਹੈ। ਘਟਨਾ ਤੋਂ ਬਾਅਦ ਪੁਲਿਸ ਨੂੰ ਪੂਰੇ ਪੰਜਾਬ ਵਿੱਚ ਮੁਸਤੈਦ ਕਰ ਦਿੱਤਾ ਗਿਆ ਹੈ ਅਤੇ ਅੰਤਰਰਾਜੀ ਨਾਕਿਆਂ ਤੇ ਵੀ ਸਖ਼ਤੀ ਦਿਖਾਈ ਜਾ ਰਹੀ ਹੈ ਤਾਂ ਕਿ ਮੁਲਜ਼ਮ ਬਚਕੇ ਨਾ ਨਿਕਲ ਸਕਣ। ਮੌਕੇ ‘ਤੇ ਪੁੱਜੇ ਪੰਜਾਬ ਪੁਲੀਸ ਦੇ ਆਈ ਜੀ ਜਸਕਰਨ ਸਿੰਘ ਨੇ ਦਾਅਵਾ ਕੀਤਾ ਹੈ ਕਿ ਮ੍ਰਿਤਕ ਡੇਰਾ ਪ੍ਰੇਮੀ ਦੀ ਦੁਕਾਨ ਦੇ ਅੰਦਰੋਂ ਅੱਠ ਖੋਲ ਅਤੇ ਬਾਹਰੋਂ ਗਿਆਰਾਂ ਖੋਲ੍ਹ ਬਰਾਮਦ ਹੋਏ ਹਨ। ਇੱਥੇ ਦੱਸਣਾ ਬਣਦਾ ਹੈ 2015 ਵਿੱਚ ਕੋਟਕਪੂਰਾ ਨੇੜੇ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਿਚੋਂ ਗੁਰੂ ਗਰੰਥ ਸਾਹਿਬ ਚੋਰੀ ਕਰ ਲਿਆ ਗਿਆ ਸੀ ਜਿਸਤੋ ਬਾਅਦ ਇਸਦੀ ਬੇਅਦਬੀ ਕਰਦੇ ਹੋਏ ਪਵਿੱਤਰ ਅੰਗ ਖਿਲਾਰ ਦਿੱਤੇ ਗਏ ਸਨ। ਜਿਸਤੋਂ ਬਾਅਦ ਪੂਰੇ ਪੰਜਾਬ ਵਿੱਚ ਗੁੱਸੇ ਦੀ ਲਹਿਰ ਫੈਲ ਗਈ ਸੀ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਕੀਤੀ ਪੜਤਾਲ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਕੈਪਟਨ ਨੂੰ ਨਾਮਜ਼ਦ ਕੀਤਾ ਗਿਆ ਸੀ ਜਿਨ੍ਹਾਂ ਵਿਚ ਮ੍ਰਿਤਕ ਪ੍ਰਦੀਪ ਇੰਸਾ ਦਾ ਨਾਮ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹਾਲਾਂਕਿ ਰਿਹਾਅ ਹੋਣ ਤੋਂ ਬਾਅਦ ਉਸਦੀ ਸੁਰੱਖਿਆਂ ਨੂੰ ਦੇਖਦਿਆਂ ਤਿੰਨ ਗੰਨਮੈਨ ਮੁਹੱਈਆ ਕਰਵਾਏ ਗਏ ਸਨ ਪਰ ਘਟਨਾ ਸਮੇਂ ਇੱਕ ਗੰਨਮੈਨ ਹੀ ਮੌਜੂਦ ਸਨ। ਘਟਨਾ ਚ ਗੰਨਮੈਨ ਅਤੇ ਇੱਕ ਦੁਕਾਨਦਾਰ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ।