ਮਨੋਹਰ ਲਾਲ ਨੇ ਪੰਚਾਇਤ ਨੂੰ ਦਸਿਆ ਪਿੰਡ ਦੀ ਸਰਕਾਰ, ਕਿਹਾ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਕੰਮ ਇੰਨ੍ਹਾਂ ਪੰਚਾਇਤਾਂ ਰਾਹੀਂ ਹੁੰਦੇ ਹਨ
6200 ਸਰਪੰਚ, 60, 133 ਪੰਚ, 3081 ਬਲਾਕ ਸਮਿਤੀ ਮੈਂਬਰ ਤੇ 411 ਜਿਲ੍ਹਾ ਪਰਿਸ਼ਦ ਮੈਂਬਰਾਂ ਨੇ ਲਈ ਸੁੰਹ
ਪੰਜਾਬੀ ਖ਼ਬਰਸਾਰ ਬਿੳਰੋ
ਚੰਡੀਗੜ੍ਹ, 3 ਦਸੰਬਰ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਸ਼ਨੀਵਾਰ ਨੂੰ ਪੂਰੇ ਸੂਬੇ ਵਿਚ ਨਵੇਂ ਚੁਣੇ ਪੰਚਾਇਤੀ ਰਾਜ ਸੰਸਥਾਵਾਂ ਦੇ ਪ੍ਰਤੀਨਿਧੀਆਂ ਦੇ ਸੁੰਹ ਗ੍ਰਹਿਣ ਵਿਚ ਸ਼ਾਮਿਲ ਹੋਏ। ਉਨ੍ਹਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੱਭ ਤੋਂ ਪਹਿਲਾਂ ਸਾਰੇ ਪੰਚ, ਸਰਪੰਚ, ਬਲਾਕ ਸਮਿਤੀ ਮੈਂਬਰਾਂ ਤੇ ਜਿਲ੍ਹਾ ਪਰਿਸ਼ਦ ਮੈਂਬਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਾਰੇ ਜਨ ਪ੍ਰਤੀਨਿਧੀ ਪੰਜ ਸਾਲ ਤਕ ਬਿਨ੍ਹਾਂ ਭੇਦਭਾਵ ਦੇ ਆਪਣੇ-ਆਪਣੇ ਖੇਤਰ ਵਿਚ ਵਿਕਾਸ ਕੰਮ ਕਰਨ। ਪੂਰੇ ਖੇਤਰ ਨੂੰ ਆਪਣਾ ਪਰਿਵਾਰ ਮੰਨਣ ਅਤੇ ਸੇਵਾ ਦੇ ਭਾਵ ਨਾਲ ਜਿਮੇਵਾਰੀ ਨਿਭਾਉਂਦੇ ਹੋਏ ਖੇਤਰ ਦਾ ਵਿਕਾਸ ਕਰਨ। ਮੁੱਖ ਮੰਤਰੀ ਨੇ ਪੰਚਾਇਤ ਨੂੰ ਪਿੰਡ ਦੀ ਸਰਕਾਰ ਦਸਿਆ। ਉਨ੍ਹਾਂ ਨੇ ਕਿਹਾ ਕਿ ਵਿਧਾਨਸਭਾ ਅਤੇ ਲੋਕਸਭਾ ਸੈਸ਼ਨ ਦੀ ਤਰਜ ’ਤੇ ਜਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਦਾ 1 ਜਾਂ 2 ਦਿਨ ਦਾ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਤਾਂ ਜੋ ਜਨਤਾ ਦੇ ਮੁੱਦੇ ਚੁੱਕੇ ਜਾ ਸਕਣ ਅਤੇ ਵਿਕਾਸ ਕੀਤਾ ਜਾ ਸਕੇ। ਸੂਬੇ ਦੇ ਹਰ ਜਿਲ੍ਹੇ, ਬਲਾਕ ਤੇ ਪਿੰਡ ਵਿਚ ਅੱਜ ਸੁੰਹ ਗ੍ਰਹਿਣ ਪ੍ਰੋਗ੍ਰਾਮ ਪ੍ਰਬੰਧਿਤ ਕੀਤਾ ਗਿਆ ਸੀ। ਇਸ ਵਿਚ 6200 ਸਰਪੰਚ, 60,133 ਪੰਚ, 3081 ਬਲਾਕ ਸਮਿਤੀ ਮੈਂਬਰਾਂ ਤੇ 411 ਜਿਲ੍ਹਾ ਪਰਿਸ਼ਦ ਮੈਂਬਰਾਂ ਨੇ ਸੁੰਹ ਚੁੱਕੀ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਵਰਚੂਅਲੀ ਜੁੜ ਕੇ ਸੱਭ ਤੋਂ ਪਹਿਲਾਂ ਇੰਨ੍ਹਾਂ ਨੂੰ ਸੰਬੋਧਿਤ ਕੀਤਾ, ਇਸ ਦੇ ਬਾਅਦ ਉੱਥੇ ਮੌਜੂਦ ਅਧਿਕਾਰੀਆਂ ਨੇ ਇੰਨ੍ਹਾਂ ਨੂੰ ਸੁੰਹ ਦਿਵਾਈ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਹੁਣ ਪੰਚਾਇਤ ਰਾਜ ਸੰਸਥਾਵਾਂ ਵਿਚ ਚੁਣ ਕੇ ਆਏ ਜਨਪ੍ਰਤੀਨਿਧੀ ਨਿਜੀ ਤੌਰ ’ਤੇ ਹੁੰਹ ਚੁੱਕ ਰਹੇ ਹਨ। ਜਿਲ੍ਹਾ ਡਿਪਟੀ ਕਮਿਸ਼ਨਰ, ਪਿੰਡਾਂ ਵਿਚ ਪਿੰਡ ਸਰੰਖਕ ਇੰਨ੍ਹਾਂ ਨੁੰ ਸੁੰਹ ਦਿਲਵਾ ਰਹੇ ਹਨ। ਜਦੋਂ ਇਕ-ਇਕ ਜਨਪ੍ਰਤੀਨਿਧੀ ਸੁੰਹ ਚੁਕਣਗੇ ਤਾਂ ਉਨ੍ਹਾਂ ਨੂੰ ਸੁੰਹ ਵਿਚ ਲਿਖੇ ਸ਼ਬਦਾਂ , ਜਿਮੇਵਾਰੀ, ਸੰਵਿਧਾਨ, ਡਰ ਅਤੇ ਪੱਖਪਾਤ ਦਾ ਬੋਧ ਹੋਵੇਗਾ। ਉਹ ਹੁਣ ਜਨਤਾ ਦੇ ਕੰਮ ਕਰੇਗਾ ਤਾਂ ਉਸ ਨੂੰ ਇਹ ਸੁੰਹ ਯਾਦ ਰਹੇਗੀ।
60 ਫੀਸਦੀ ਜਨਪ੍ਰਤੀਨਿਧੀ ਚੁਣੇ ਗਏ ਸਰਵਸੰਮਤੀ ਨਾਲ
ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਪੰਚ, ਸਰਪੰਚ, ਬਲਾਕ ਸਮਿਤੀ ਤੇ ਜਿਲ੍ਹਾ ਪਰਿਸ਼ਦ ਮੈਂਬਰਾਂ ਦੀ ਕੁੱਲ 71,696 ਸੀਟਾਂ ਦੇ ਲਈ ਚੋਣ ਹੋਇਆ। ਇੰਨ੍ਹਾਂ ਦੇ ਲਈ 1,60, 192 ਨੇ ਨਾਮਜਦਗੀ ਕੀਤੀ, 2600 ਦੇ ਨਾਮਜਦਗੀ ਰੱਦ ਹੋਏ ਅਤੇ 31,900 ਨੇ ਨਾਮਜਦਗੀ ਵਾਪਸ ਲੈ ਲਏ। 40 ਹਜਾਰ 500 ਜਨਪ੍ਰਤੀਨਿਧੀ ਸਰਵਸੰਮਤੀ ਨਾਲ ਚੁਣੇ ਗਏ, ਜੋ ਕਰੀਬ 60 ਫੀਸਦੀ ਹਨ। ਉੱਥੇ ਹੀ, 29,474 ਸੀਟਾਂ ਲਈ 85,127 ਉਮੀਦਵਾਰਾਂ ਨੇ ਚੋਣ ਲੜਿਆ। ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਸਰਵਸੰਮਤੀ ਨਾਲ ਚੁਣੀ ਗਈ ਪੰਚਾਇਤਾਂ ਨੂੰ 11 ਲੱਖ ਰੁਪਏ, ਸਰਪੰਚ ਨੂੰ 5 ਲੱਖ ਰੁਪਏ, ਪੰਚ ਚੁਣ ਜਾਣ ’ਤੇ 50 ਹਜਾਰ ਰੁਪਏ ਅਤੇ ਬਲਾਕ ਸਮਿਤੀ ਮੈਂਬਰ ਤੇ ਜਿਲ੍ਹਾ ਪਰਿਸ਼ਦ ਮੈਂਬਰ ਦੇ ਸਰਵਸੰਮਤੀ ਨਾਲ ਚੁਣ ਜਾਣੇ ’ਤੇ 2-2 ਲੱਖ ਰੁਪਏ ਦੇ ਰਹੀ ਹੈ। ਇਸ ਤਰ੍ਹਾ ਚੁਣ ਜਾਣ ’ਤੇ ਹਰਿਆਣਾ ਸਰਕਾਰ 300 ਕਰੋੜ ਰੁਪਏ ਪੇਂਡੂ ਖੇਤਰ ਦੇ ਵਿਕਾਸ ਲਈ ਦੇ ਰਹੀ ਹੈ।
ਚੰਗੀ ਤਰ੍ਹਾ ਜਿਮੇਵਾਰੀ ਨਿਭਾਉਣਗੇ ਪੰਚਾਇਤ ਜਨਪ੍ਰਤੀਨਿਧੀ – ਦੇਵੇਂਦਰ ਸਿੰਘ ਬਬਲੀ
ਹਰਿਆਣਾ ਦੇ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਦੇਵੇਂਦਰ ਸਿੰਘ ਬਬਲੀ ਨੇ ਨਵੇਂ ਚੁਣੇ ਪੰਚ, ਸਰਪੰਚ, ਬਲਾਕ ਸਮਿਤੀ ਅਤੇ ਜਿਲ੍ਹਾ ਪਰਿਸ਼ਦ ਦੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪਿੰਡ ਦੀ ਜਨਤਾ ਨੇ ਤੁਸੀ ਸਾਰੇ ਪ੍ਰਤੀਨਿਧੀਆਂ ’ਤੇ ਭਰੋਸਾ ਜਤਾਇਆ ਹੈ ਅਤੇ ਤੁਸੀ ਇਸ ਜਿਮੇਵਾਰੀ ਨੂੰ ਪੂਰੀ ਤਰ੍ਹਾ ਨਾਲ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਪਿੰਡ ਦੇ ਵਿਕਾਸ ਨੂੰ ਬਿਜਲੀ,ਪਾਣੀ ਤੇ ਸੜਕ ਤਕ ਸੀਮਤ ਨਾ ਰੱਖ ਕੇ ਪਿੰਡ ਦੇ ਚਹੁਮੁਖੀ ਵਿਕਾਸ ਨੂੰ ਅੱਗੇ ਵਧਾਉਣਗੇ । ਸਾਰੇ ਪ੍ਰਤੀਨਿਧੀ ਆਪਣੇ-ਆਪਣੇ ਖੇਤਰ ਵਿਚ ਛੋਟੀ ਸਰਕਾਰ ਵਜੋ ਚੰਗਾ ਕੰਮ ਕਰਣਗੇ। ਇਸ ਮੌਕੇ ’ਤੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀਐਸ ਢੇਸੀ, ਵਿਕਾਸ ਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨਿਲ ਮਲਿਕ, ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ. ਉਮਾਸ਼ੰਕਰ, ਮੁੱਖ ਮੰਤਰੀ ਦੇ ਵਧੀਕ ਪ੍ਰਧਾਨ ਸਕੱਤਰ ਡਾ. ਅਮਿਤ ਅਗਰਵਾਲ, ਮੁੱਖ ਮੰਤਰੀ ਦੇ ਰਾਜਨੀਤਿਕ ਸਕੱਤਰ ਭਾਰਤ ਭੂਸ਼ਣ ਵੀ ਮੌਜੂਦ ਰਹੇ।
Share the post "ਪੰਚਾਇਤੀ ਰਾਜ ਸੰਸਥਾਵਾਂ ਦੇ ਮੈਂਬਰ ਬਿਨ੍ਹਾਂ ਭੇਦਭਾਵ ਦੇ ਸੇਵਾ ਭਾਵ ਨਾਲ ਕਰਨ ਅਪਣੇ ਖੇਤਰ ਦਾ ਵਿਕਾਸ: ਮੁੱਖ ਮੰਤਰੀ"