ਡਿਪਟੀ ਸੀਐਮ ਨੇ ਹਰਿਆਣਾ ਸਰਲ ਰੋਡਸ ਐਂਡ ਇੰਫਰਾਸਟਕਚਰ ਡਿਵੇਲਪਮੈਂਟ ਏਜੰਸੀ (ਪ੍ਰਧਾਨਮੰਤਰੀ ਗ੍ਰਾਮੀਣ ਸੜਕ ਯੋਜਨਾ) ਦੀ 7ਵੀਂ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਅਗਵਾਈ ਕੀਤੀ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 17 ਜਨਵਰੀ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਸੱਭ ਤੋਂ ਤੇਜੀ ਨਾਲ ਕਾਰਜ ਪੂਰੇ ਕਰਨ ਵਾਲੇ ਸੂਬਿਆਂ ਵਿੱਚੋਂ ਹਰਿਆਣਾ ਸੂਬਾ ਇਕ ਹੈ ਜੋ ਕਿ ਸੂਬੇ ਦੇ ਲਈ ਮਾਣ ਦੀ ਗਲ ਹੈ। ਇਸ ਯੋਜਨਾ ਦੇ ਤਹਿਤ ਤੀਜੇ ਪੜਾਅ ਦੇ ਲਈ ਮੰਜੂਰ ਬਕਾਇਆ ਸਾਰੀ ਸੜਕਾਂ ਦਾ ਕਾਰਜ ਸਾਲ 2023 ਦੇ ਅੰਤ ਤਕ ਪੂਰਾ ਕਰ ਲਿਆ ਜਾਵੇਗਾ।ਡਿਪਟੀ ਸੀਐਮ ਨੇ ਇਹ ਜਾਣਕਾਰੀ ਅੱਜ ਇੱਥੇ ਹਰਿਆਣਾ ਰੂਲਸ ਰੋਡਸ ਐਂਡ ਇੰਫਰਾਸਟਕਚਰ ਡਿਵੇਲਪਮੈਂਟ ਏਜੰਸੀ (ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ) ਦੀ 7ਵੀਂ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਅਗਵਾਈ ਕਰਨ ਦੇ ਬਾਅਦ ਦਿੱਤੀ। ਸ੍ਰੀ ਦੁਸ਼ਯੰਤ ਚੌਟਾਲਾ, ਜੋ ਹਰਿਆਣਾ ਰੂਲਸ ਰੋਡਸ ਐਂਡ ਇੰਫ?ਰਾਸਟਕਚਰ ਡਿਵੇਲਪਮੈਂਟ ਏਜੰਸੀ ਦੇ ਚੇਅਰਮੈਨ ਵੀ ਹਨ, ਨੇ ਦਸਿਆ ਕਿ ਅੱਜ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਗਠਨ ਬੋਰਡ ਦੀ ਮੀਟਿੰਗ ਵਿਚ ਕਈ ਅਹਿਮ ਫੈਸਲੇ ਲਏ ਗਏ ਹਨ। ਉਨ੍ਹਾਂ ਨੇ ਦਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਸੂਬੇ ਵਿਚ ਦੋ ਪੜਾਅ ਪੂਰੇ ਹੋ ਚੁੱਕੇ ਹਨ, ਸਿਰਫ 8 ਸੜਕਾਂ ਦਾ ਕਾਰਜ ਬਕਾਇਆ ਹੈ। ਇੰਨ੍ਹਾਂ ਨੂੰ ਜਲਦੀ ਹੀ ਸ਼ੁਰੂ ਕਰ ਕੇ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਗੇ ਦਸਿਆ ਕਿ ਤੀਜੇ ਪੜਾਅ ਦੇ ਲਈ ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੂੰ ਕੁੱਲ 259 ਸੜਕਾਂ ਪ੍ਰਸਤਾਵਿਤ ਕੀਤੀਆਂ ਸਨ, ਇੰਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਮੰਜੂਰ ਕਰ ਦਿੱਤਾ ਗਿਆ ਹੈ। ਇੰਨ੍ਹਾਂ ਸੜਕਾਂ ’ਤੇ ਕੁੱਲ 2496 ਕਰੋੜ ਰੁਪਏ ਖਰਚ ਹੋਣਗੇ ਜਿਸ ਵਿੱਚੋਂ 1918 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕਰ ਦਿੱਤਾ ਗਿਆ ਹੈ। ਹੁਣ ਸਿਰਫ 78 ਸੜਕਾਂ ਪੈਂਡਿੰਗ ਹਨ ਜਿਨ੍ਹਾਂ ਦੀ ਕੁੱਲ ਲੰਬਾਈ 580 ਕਿਲੋਮੀਟਰ ਹਨ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਤੀਜੇ ਪੜਾਅ ਦੇ ਲਈ ਮੰਜੂਰ ਸਾਰੀ ਸੜਕਾਂ ਨੂੰ ਚਾਲੂ ਸਾਲ ਦੇ ਅੰਤ ਤਕ ਪੂਰਾ ਕਰ ਲਿਆ ਜਾਵੇਗਾ।ਡਿਪਟੀ ਮੁੱਖ ਮੰਤਰੀ ਨੇ ਦਸਿਆ ਕਿ ਅੱਜ ਦੀ ਮੀਟਿੰਗ ਵਿਚ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਵੀ ਵੀਡੀਓ ਕਾਨਫ?ਰੈਸਿੰਗ ਰਾਹੀਂ ਜੁੜੇ ਸਨ, ਉਨ੍ਹਾਂ ਨੂੰ ਸੂਬਾ ਸਰਕਾਰ ਵੱਲੋਂ ਦਸਿਆ ਗਿਆ ਕਿ ਜਿੱਥੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਨਿਰਮਾਣਤ ਕੀਤੀ ਗਈ ਸੜਕ ਦੇ ਉੱਪਰ ਵੱਡੇ ਪ੍ਰੋਜੈਕਟ ਬਣਦੇ ਹਨ ਉੱਥੇ ’ਤੇ ਏਂਟਰੀ ਤੇ ਏਗਜਿਟ ਦੇ ਸਥਾਨ ’ਤੇ ਕਰੀਬ 500-500 ਮੀਟਰ ਏਰਿਆ ਵਿਚ ਸੜਕ ਨੁਕਸਾਨ ਹੋ ਜਾਂਦੀ ਹੈ, ਇਸ ਨੂੰ ਠੀਕ ਰਕਨ ਲਈ ਕੇਂਦਰ ਸਰਕਾਰ ਵੱਲੋਂ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਸਬੰਧ ਵਿਚ ਕੇਂਦਰ ਸਰਕਾਰ ਨੂੰ ਪੱਤਰ ਵੀ ਲਿਖਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਦਸਿਆ ਕਿ ਅੱਜ ਦੀ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਉਪਰੋਕਤ ਯੋਜਨਾ ਦੇ ਤਹਿਤ ਸੜਕਾਂ ਦੇ ਨਿਰਮਾਣ ਵਿਚ ਵੱਧ ਗੁਣਵੱਤਾ ਲਿਆਉਣ ਲਈ ਨੈਸ਼ਨਲ ਕੁਆਲਿਟੀ ਮੈਨੇਜਰ ਨੂੰ ਨਿਯੁਕਤ ਕੀਤਾ ਜਾਵੇਗਾ।
Share the post "ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਸੱਭ ਤੋਂ ਤੇਜੀ ਨਾਲ ਕੰਮ ਪੂਰੇ ਕਰਨ ਵਾਲੇ ਸੂਬਿਆਂ ਵਿਚ ਹੈ ਹਰਿਆਣਾ – ਦੁਸ਼ਯੰਤ ਚੌਟਾਲਾ"