ਹਰਿਆਣਾ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਸ਼ੁਰੂ, ਸੂਬੇ ’ਚ ਹੋਣਗੇ 20,629 ਪੋਲਿੰਗ ਬੂਥ: ਪੰਕਜ ਅਗਰਵਾਲ

Date:

spot_img

ਮੁੱਖ ਚੋਣ ਅਧਿਕਾਰੀ ਨੇ ਵਿਧਾਨਸਭਾ ਚੋਣ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਲ ਕੀਤੀ ਪਹਿਲੀ ਮੀਟਿੰਗ
ਚੰਡੀਗੜ੍ਹ, 3 ਅਗਸਤ: ਹਰਿਆਣਾ ’ਚ ਆਗਾਮੀ ਮਹੀਨਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ ਚੋਣ ਅਧਿਕਾਰੀਆਂ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸੇ ਲੜੀ ਤਹਿਤ ਅੱਜ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਵੱਲੋਂ ਸਿਆਸੀ ਪਾਰਟੀਆਂ ਦੇ ਨਾਲ ਪਲੇਠੀ ਮੀਟਿੰਗ ਕੀਤੀ ਗਈ ਤੇ ਨਾਲ ਹੀ ਸੂਬੇ ਵਿਚ ਵੋਟਾਂ ਪੈਣ ਲਈ ਪੋਲੰਗ ਬੂਥਾਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਵੋਟਰ ਸੂਚੀ ਦੇ ਸੋਧ ਪ੍ਰੋਗ੍ਰਾਮ ਅਨੁਸਾਰ ਸੂਬੇ ਦੀ ਵੋਟਰ ਸੂਚੀ ਦਾ ਸ਼ੁਰੂਆਤੀ ਪ੍ਰਕਾਸ਼ਨ ਸਾਰੇ ਨਾਮਜਦ ਸਥਾਨਾਂ ’ਤੇ 2 ਅਗਸਤ 2024 ਨੂੰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਾ ਪੂਰੀ ਤਰ੍ਹਾ ਅਧਿਐਨ ਕਰਨ ਅਤੇ ਪ੍ਰਾਰੂਪ ਸੂਚੀਆਂ ਵਿਚ ਜੇਕਰ ਕਿਸੇ ਤਰ੍ਹਾ ਦੀ ਗਲਤੀ ਹੈ ਤਾਂ ਉਹ ਨਿਰਧਾਰਿਤ ਫਾਰਮ-6, ਫਾਰਮ-7 ਤੇ ਫਾਰਮ -8 ਰਾਹੀਂ 16 ਅਗਸਤ ਤਕ ਦਾਵੇ ਅਤੇ ਇਤਰਾਜ ਸਬੰਧਿਤ ਰਜਿਸਟਰ ਅਧਿਕਾਰੀ ਦੇ ਕੋਲ ਦਰਜ ਕਰਵਾ ਸਕਦੇ ਹਨ।

Big News: ਮੁਅੱਤਲ AIG ਨੇ ਅਦਾਲਤ ਵਿਚ ਗੋ.ਲੀ.ਆਂ ਮਾਰ ਕੇ IRS ਜਵਾਈ ਦਾ ਕੀਤਾ ਕ+ਤਲ

ਉਨ੍ਹਾਂ ਨੇ ਦਸਿਆ ਕਿ ਆਉਣ ਵਾਲੇ ਵਿਧਾਨਸਭਾ ਚੋਣ ਲਈ ਕੁੱਲ 20,629 ਪੋਲਿੰਗ ਬੂਥ ਹੋਣਗੇ, ਜਿਨ੍ਹਾਂ ਵਿੱਚੋਂ 417 ਪੋਲਿੰਗ ਬੂਥ ਨਵੇਂ ਬਣਾਏ ਗਏ ਹਨ। ਲੋਕਸਭਾ ਚੋਣ ਵਿਚ ਸੂਬੇ ਵਿਚ ਪੋਲਿੰਗ ਬੂਥਾਂ ਦੀ ਗਿਣਤੀ 19,812 ਸੀ। ਇਸ ਤੋਂ ਇਲਾਵਾ, 699 ਪੋਲਿੰਗ ਬੂਥਾਂ ਦਾ ਸਮਾਯੋਜਨ ਵੀ ਕੀਤਾ ਗਿਆ ਹੈ। ਈਵੀਐਮ ਦੀ ਪਹਿਲੇ ਪੱਧਰ ਦੇ ਚੈਕਿੰਗ ਭਾਰਤ ਇਲੈਕਟਰੋਨਿਕਸ ਲਿਮੀਟੇਡ ਦੇ ਇੰਜੀਨੀਅਰਾਂ ਵੱਲੋਂ ਸੂਬੇ ਦੇ ਸਾਰੇ 22 ਜਿਲਿ੍ਹਆਂ ’ਤੇ ਕੀਤੀ ਜਾ ਰਹੀ ਹੈ। ਇਸ ਚੈਕਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀ ਵੀ ਮੌਜੂਦ ਰਹਿ ਸਕਦੇ ਹਨ। ਪੰਕਜ ਅਗਰਵਾਲ ਨੇ ਦਸਿਆ ਕਿ ਸੋਧ ਵੋਟਰ ਸੂਚੀਆਂ ਦੀ ਤਿਆਰੀਆਂ ਨੂੰ ਲੈ ਕੇ ਸ਼ਨੀਵਾਰ 3 ਅਗਸਤ, ਐਤਵਾਰ 4 ਅਗਸਤ, ਸ਼ਨੀਵਾਰ 10 ਅਗਸਤ ਅਤੇ ਐਤਵਾਰ 11 ਅਗਸਤ ਨੂੰ ਵਿਸ਼ੇਸ਼ ਮਿੱਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ।

ਅਮਰੀਕੀ ਰਾਸਟਰਪਤੀ ਦੀ ਚੌਣ ਲਈ ਕਮਲਾ ਹੈਰਿਸ ਨੇ ਹਾਸਲ ਕੀਤੀ ਲੋੜੀਦੇ ਡੈਲੀਗੇਟਾਂ ਦੀ ਹਿਮਾਇਤ

ਇਨ੍ਹਾਂ ਮਿੱਤੀਆਂ ਵਿਚ ਬੂਥ ਲੇਵਲ ਅਧਿਕਾਰੀ ਵਿਸ਼ੇਸ਼ ਰੂਪ ਨਾਲ ਪੋਲਿੰਗ ਸਟੇਸ਼ਨਾਂ ’ਤੇ ਮੌਜੂਦ ਰਹਿਣਗੇ ਅਤੇ ਲੋਕਾਂ ਦੇ ਵੋਟ ਬਨਾਉਣ ਦਾ ਕੰਮ ਵਿਚ ਸਹਿਯੋਗ ਕਰਣਗੇ। ਪੰਕਜ ਅਗਰਵਾਲ ਨੇ ਦਸਿਆ ਕਿ ਮਾਨਤਾ ਪ੍ਰਾਪਤ ਸਾਰੀ ਰਾਜਨੀਤਿਕ ਪਾਰਟੀ ਵੋਟਰ ਸੂਚੀਆਂ ਦੀ ਦੋ ਕਾਪੀਆਂ ਪਾਉਣ ਦੇ ਹੱਕਦਾਰ ਹਨ, ਜਿਸ ਵਿਚ ਇਕ ਪ੍ਰਿੰਟੇਡ ਕਾਪੀ ਹੋਵੇਗੀ ਅਤੇ ਦੂਜੀ ਸਾਫਟ ਕਾਪੀ ਹੋਵੇਗੀ। ਵੋਟ ਬਨਵਾਉਣ ਲਈ ਫਾਰਮ-6, ਵੋਟ ਕਟਵਾਉਣ ਲਈ ਫਾਰਮ-7 ਅਤੇ ਪਤਾ ਬਦਲਵਾਉਣ ਲਈ ਫਾਰਮ-8 ਭਾਰਤ ਚੋਣ ਕਮਿਸ਼ਨ ਦੇ ਪੋਰਟਲ www.voterportal.eci.gov.in ਅਤੇ ਵਿਭਾਗ ਦੀ ਵੈਬਸਾਇਟ www.ceoharyana.gov.in ’ਤੇ ਉਪਲਬਧ ਹੈ। ਇਸ ਤੋਂ ਇਲਾਵਾ, ਕਿਸੇ ਵੀ ਤਰ੍ਹਾ ਦੀ ਸਹਾਇਤਾ , ਸੁਝਾਅ ਤੇ ਸ਼ਿਕਾਇਤ ਸੰਬਧਿਤ ਚੋਣ ਜਾਂ ਰਜਿਸਟਰ ਅਧਿਕਾਰੀ ਨੂੰ ਦਿੱਤੀ ਜਾ ਸਕਦੀ ਹੈ ਅਤੇ ਮੁੱਖ ਚੋਣ ਅਧਿਕਾਰੀ ਦਫਤਰ ਦੇ ਟੋਲ ਫਰੀ ਨੰਬਰ 1950 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

 

LEAVE A REPLY

Please enter your comment!
Please enter your name here

spot_img
spot_img

Share post:

Popular

More like this
Related

Amritsar Commissionerate Police ਨੂੰ ਮਿਲੀ ਵੱਡੀ ਸਫ਼ਲਤਾ; 10 ਅਤਿ-ਆਧੁਨਿਕ ਹਥਿਆਰਾਂ ਸਮੇਤ 7 ਕਾਬੂ

Amritsar News: Amritsar Commissionerate Police ਵੱਲੋਂ ਕੇਂਦਰੀ ਏਜੰਸੀ ਨਾਲ...