ਪੀਐਚਡੀ ਚੈਂਬਰ ਦੇ ਈਵੀ ਏਕਸਪੋ ਵਿਚ ਪਹੁੰਚੇ ਹਰਿਆਣਾ ਦੇ ਡਿਪਟੀ ਸੀਐਮ
ਵਿਦਿਆਰਥੀ ਈਵੀ ’ਤੇ ਖੋਜ ਕਰ ਕੇ ਕਰਵਾਉਣ ਪੇਂਟੈਂਟ, ਹਰਿਆਣਾ ਸਰਕਾਰ ਦਵੇਗੀ ਖਰਚ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 4 ਫਰਵਰੀ : ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬੇ ਵਿਚ ਇਲੈਕਟਰੋਨਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਲਈ ਏਸੀਐਸ ਪੱਧਰ ਦੇ ਅਧਿਕਾਰੀਆਂ ਨੂੰ ਇਲੈਕਟਰੋਨਿਕ ਵਾਹਨ ਮਹੁਇਆ ਕਰਵਾਏ ਜਾਣਗੇ। ਇਸ ਦੇ ਲਈ ਵਿਭਾਗ ਦੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸਰਕਾਰੀ ਪੱਧਰ ’ਤੇ ਭਵਿੱਖ ਵਿਚ ਈ ਵਾਹਨਾਂ ਦੀ ਹੀ ਖਰੀਦ ਕੀਤੀ ਜਾਵੇਗੀ। ਸ੍ਰੀ ਦੁਸ਼ਯੰਤ ਚੌਟਾਲਾ ਨੇ ਇਹ ਗਲ ਅੱਜ ਚੰਡੀਗੜ੍ਹ ਵਿਚ ਪ੍ਰਬੰਧਿਤ ਗ੍ਰੀਨ ਮੋਬਿਲਿਟੀ ਇਲੈਕਟ੍ਰਿਕ ਵਹੀਕਲਸ ਏਕਸਪੋ ਦੌਰਾਨ ਸੰਬੋਧਨ ਵਿਚ ਕਹੀ। ਇਸ ਮੌਕੇ ’ਤੇ ਉਨ੍ਹਾਂ ਨੇ ਐਕਸਪੋ ਵਿਚ ਆਏ ਵੱਖ-ਵੱਖ ਕੰਪਨੀਆਂ ਦੇ ਇਲੈਕਟ੍ਰਿਕ ਵਹੀਕਲਸ ਦੇ ਕਈ ਮਾਡਲ ਦਾ ਅਵਲੋਕਨ ਕੀਤਾ। ਉਨ੍ਹਾਂ ਨੇ ਐਕਸਪੋ ਵਿਚ ਆਏ ਉਦਯੋਗਿਕ ਖੇਤਰ ਦੇ ਲੋਕਾਂ ਨੂੰ ਕਿਹਾ ਕਿ ਇਲੈਕਟ੍ਰਿਕ ਵਾਹਨ ਵਿਚ ਕਈ ਨਵੀਂ ਤਕਨੀਕ ਆ ਰਹੀਆਂ ਹਨ ਜਿਸ ’ਤੇ ਵੱਧ ਕੰਮ ਕੀਤਾ ਜਾਵੇ।ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਵਿਚ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਲਈ ਨੀਤੀਆਂ ਬਣਾਈਆਂ ਗਈਆਂ ਹਨ। ਹਰਿਆਣਾ ਨੇ ਵੀ ਇਲੈਕਟ੍ਰਿਕ ਵਾਹਨ ਨੀਤੀ ਬਣਾਈ ਹੈ ਜਿਸ ਦੇ ਕਾਰਨ ਲੋਕ ਤੇਜੀ ਨਾਲ ਇਸ ਨੀਤੀ ਦੇ ਤਹਿਤ ਲਾਭ ਲੈ ਕੇ ਇਲੈਕਟ੍ਰਿਕ ਵਾਹਨਾਂ ਨੂੰ ਅਪਣਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦਾ ਕੋਈ ਵੀ ਵਿਦਿਆਰਥੀ ਜੇਕਰ ਈ-ਵਹੀਕਲ ’ਤੇ ਖੋਜ ਕਰ ਕੇ ਉਸ ਦਾ ਪੇਟੈਂਟ ਕਰਵਾਏਗਾ ਅਤੇ ਜੇਕਰ ਈ-ਵਹੀਕਲ ’ਤੇ ਖੋਜ ਕਰ ਕੇ ਉਸ ਦਾ ਪੇਂਟੈਂਟ ਕਰਵਾਏਗਾ ਅਤੇ ਜੇਕਰ ਕੋਈ ਵੀ ਯੂਨੀਵਰਸਿਟੀ ਇਲੈਕਟ੍ਰਿਕ ਵਾਹਨ ’ਤੇ ਰਿਸਰਚ ਸੈਂਟਰ ਖੋਲਣਾ ਚਾਹੁੰਦੀ ਹੈ ਤਾਂ ਸਰਕਾਰ ਉਸ ਦੀ ਮਦਦ ਕਰੇਗੀ।
ਸ੍ਰੀ ਦੁਸ਼ਯੰਤ ਚੌਟਾਲਾ ਨੇ ਉਦਯੋਗਪਤੀਆਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਦੀ ਜਰੂਰਤਾਂ ਨੂੰ ਧਿਆਨ ਵਿਚ ਰੱਖ ਕੇ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਨੂੰ ਪ੍ਰੋਤਸਾਹਨ ਦੇਣ। ਜਿਸ ਦੇ ਲਈ ਸੂਬਾ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ। ਉਨ੍ਹਾਂ ਨੇ ਆਮ ਲੋਕਾਂ ਨੂੰ ਈਵੀ ਅਪਨਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਹੁਣ ਸਮੇਂ ਆ ਗਿਆ ਹੈ ਕਿ ਜਦੋਂ ਅਸੀਂ ਪੈਟਰੋਲ ਤੇ ਡੀਜਲ ਨੂੰ ਛੱਡਨਾ ਹੋਵੇਗਾ। ਤਾਂ ਜੋ ਸਾਡਾ ਵਾਤਾਵਰਣ ਵੀ ਸੁਰੱਖਿਅਤ ਰਹੇ। ਕਿਉਂਕਿ ਕਲਾਈਮੇਟ ਬਦਲਾਅ ਪੂਰੇ ਦੇਸ਼ ਦੇ ਸਾਹਮਣੇ ਇਕ ਵੱਡੀ ਚਨੌਤੀ ਵਜੋ ਖੜਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਸਰਕਾਰੀ ਪੱਧਰ ’ਤੇ ਵੀ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਲੋਕਾਂ ਨੂੰ ਵਿਕਲਪ ਦੇ ਵੱਲ ਵਧਉਣ ਲਈ ਦਿਸ਼ਾ ਵਿਚ ਇਲੈਕਟ੍ਰਿਕ ਵਾਹਨ ਚੰਗਾ ਕਦਮ ਹੈ। ਇਲੈਕਟ੍ਰਿਕ ਵਾਹਨ ਪੈਟਰੋਲ ਅਤੇ ਡੀਜਲ ’ਤੇ ਚਲਣ ਵਾਲੇ ਵਾਹਨਾਂ ਦੀ ਤੁਲਣਾ ਵਿਚ ਬਹੁਤ ਸਸਤਾ ਹੈ। ਉਨ੍ਹਾਂ ਨੇ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਹੋਣ ਵਾਲਾ ਹੈ। ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਲੋਕਾਂ ਦੀ ਸਮਝ ਵਧੀ ਹੈ ਅਤੇ ਉਹ ਹੁਣ ਗ੍ਰੀਨ ਵਾਹਨਾਂ ਨੂੰ ਆਪਣਾ ਰਹੇ ਹਨ। ਹਰਿਆਣਾ ਵਿਚ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਸਬਸਿਡੀ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਹਰਿਆਣਾ ਵਿਚ 350 ਲੋਕਾਂ ਨੇ ਰਜਿਸਟਰੇਸ਼ਣ ਕਰਵਾਇਆ ਹੈ। ਸ੍ਰੀ ਚੌਟਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਪ੍ਰੋਤਸਾਹਨ ਦੇਣ ਅਤੇ ਰਾਜ ਦੇ ਈਵੀ ਵਾਹਨਾਂ ਨੂੰ ਅਪਨਾਉਣ ਦੇ ਲਈ ਹਰਿਆਣਾ ਇਲੈਕਟ੍ਰਿਕ ਵਾਹਨ ਨੀਤੀ ਬਣਾਈ ਹੈ। ਤਾਂ ਜੋ ਹਰਿਆਣਾ ਨੂੰ ਇਲੈਕਟ੍ਰਿਕ ਮੋਬਿਲਿਟੀ ਵਿਕਾਸ ਅਤੇ ਇਲੈਕਟ੍ਰਿਕ ਵਾਹਨਾਂ (ਈਵੀਏਸ) ਦੇ ਨਿਰਮਾਣ ਲਈ ਇਕ ਵਿਸ਼ਵ ਕੇਂਦਰ ਬਣਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨੀਤੀ ਖਰੀਦਾਰਾਂ, ਨਿਰਮਾਤਾਵਾਂ ਅਤੇ ਸੇਵਾ ਪ੍ਰਦਾਤਾਵਾਂ ਸਮੇਤ ਸਾਰੇ ਹਿੱਤਧਾਰਕਾਂ ਨੂੰ ਪ੍ਰੋਤਸਾਹਿਤ ਕਰ ਕੇ ਪੂਰੇ ਈਵੀ ਇਕੋਸਿਸਟਮ ਨੂੰ ਲਾਭ ਦੇਣਾ ਹੈ।
ਉਨ੍ਹਾਂ ਨੇ ਕਿਹਾ ਕਿ ਗ੍ਰੀਨ ਮੋਬਿਲਿਟੀ ਇਲੈਕਟ੍ਰਿਕ ਵਹੀਕਲਸ ਐਕਸਪੋ ਚੰਡੀਗੜ੍ਹ ਵਿਚ ਉੱਤਰ ਭਾਰਤ ਦਾ ਪਹਿਲਾ ਐਕਸਪੋ ਹੈ, ਜੋ ਲੋਕਾਂ ਨੂੰ ਈ- ਮੋਬਿਲਿਟੀ ਦੇ ਵੱਲ ਪ੍ਰੋਤਸਾਹਨ ਦਵੇਗਾ। ਐਕਸਪੋ ਵਿਚ ਕਮਰਸ਼ਿਅਲ ਵਾਹਨਾਂ ਦੇ ਇਲੈਕਟ?ਰੋਨਿਕ ਮਾਡਲ ਇਥ ਚੰਗੀ ਸ਼ੁਰੂਆਤ ਹਨ। ਸੂਬੇ ਦੇ ਗੁਰੂਗ੍ਰਾਮ ਤੇ ਫਰੀਦਾਬਾਦ ਵਰਗੇ ਮੇਟਰੋ ਸ਼ਹਿਰਾਂ ਵਿਚ ਵੀ ਇਸ ਤਰ੍ਹਾ ਦੇ ਐਕਸਪੋ ਲਗਾਏ ਜਾਣਗੇ ਤਾਂ ਜੋ ਲੋਕ ਗ੍ਰੀਨ ਮੋਬਿਲਿਟੀ ਦੇ ਵੱਲ ਵੱਧਣ।ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਗੁਰੂਗ੍ਰਾਮ ਅਤੇ ਫਰੀਦਾਬਾਦ ਨੂੰ ਮਾਡਲ ਇਲੈਕਟ੍ਰਿਕ ਮੋਬਿਲਿਟੀ (ਈਐਮ) ਸ਼ਹਿਰਾਂ ਵਜੋ ਵਿਕਸਿਤ ਕਰ ਰਿਹਾ ਹੈ। ਜਿਸ ਵਿਚ ਇਲੈਕਟ੍ਰਿਕ ਵਾਹਨਾਂ (ਈਵੀ) ਨੂੰ ਅਪਨਾਉਣ ਅਤੇ ਈ-ਮੋਬਿਲਿਟੀ ਅਤੇ ਚਾਰਜਿੰਗ ਇੰਫਰਾਸਟਕਚਰ ਨੂੰ 10 ਫੀਸਦੀ ਹਾਸਲ ਕਰਨ ਲਈ ਪੜਾਅ ਵਾਰ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੂੰ ਪੂਰੇ ਦੇਸ਼ ਵਿਚ ਈਜ ਆਫ ਡੂਇੰਗ ਬਿਜਨੈਸ ਵਿਚ ਟਾਪ ਅਚੀਵਰ ਦੇ ਨਾਲ-ਨਾਲ ਵੱਖ-ਵੱਖ ਸੂਬਿਆਂ ਵਿਚ ਈਜ ਆਫ ਲਾਜਿਸਟਿਕਸ ਵਿਚ ਅਚੀਵਰ ਵਜੋ ਸਥਾਨ ਦਿੱਤਾ ਗਿਆ ਹੈ। ਇੰਨ੍ਹਾਂ ਕੌਮੀ ਰੈਂਕਿੰਗ ਤੋਂ ਪਤਾ ਚਲਦਾ ਹੈ ਕਿ ਹਰਿਆਣਾ ਵਿਚ ਇਲੈਕਟ੍ਰਿਕ ਵਾਹਨ ਅਤੇ ਸਹਾਇਕ ਨਿਰਮਾਤਾਵਾਂ ਅਤੇ ਨਿਰਯਾਤਕਾਰਾਂ ਦੇ ਲਈ ਅਨੁਕੂਲ ਮਾਹੌਲ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿਚ ਤਿੰਨਪਹਿਆ ਸੱਭ ਤੋਂ ਪ੍ਰਸਿੱਦ ਇਲੈਕਟ੍ਰਿਕ ਵਾਹਨ ਹੈ ਇਸ ਦੇ ਬਾਅਦ ਦੋਪਹਿਆ ਅਤੇ ਕਮਰਸ਼ਿਅਲ ਵਾਹਨ ਆਉਂਦੇ ਹਨ। ਇਲੈਕਟ੍ਰਿ ਵਾਹਨ ਅਪਨਾਉਣ ਲਈ ਬੈਟਰੀ ਉਦਯੋਗ ਦਾ ਵਿਸਤਾਰ ਚਾਰਜਿੰਗ ਇੰਫਾਰਸਟਕਚਰ ਅਤੇ ਸਥਾਨਕ ਪੱਧਰ ’ਤੇ ਸਪਲਾਈ ਚੇਣ ਮਹਤੱਵਪੂਰਨ ਹੈ। ਇਸ ਮੌਕੇ ’ਤੇ ਉਦਯੋਗ ਅਤੇ ਵਪਾਰ ਵਿਭਾਗ ਦੇ ਮਹਾਨਿਦੇਸ਼ਕ ਸ਼ੇਖਰ ਵਿਦਿਆਰਥੀ, ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਤੋਂ ਸਾਕੇਤ ਡਾਲਮਿਆ, ਕਰਣ ਗਿਲਹੋਤਰਾ ਸਮੇਤ ਹੋਰ ਲੋਕ ਮੌਜੂਦ ਸਨ।
Share the post "ਹਰਿਆਣਾ ਵਿਚ ਏਸੀਐੇਸ ਪੱਧਰ ਦੇ ਅਧਿਕਾਰੀਆਂ ਨੂੰ ਮਿਲਣਗੇ ਇਲੈਕਟਰੋਨਿਕ ਵਾਹਨ: ਦੁਸ਼ਯੰਤ ਚੌਟਾਲਾ"