Punjabi Khabarsaar
ਸਾਡੀ ਸਿਹਤ

ਪੱਤਰਕਾਰ ਜਸਪ੍ਰੀਤ ਸਿੰਘ ਨੇ ਜਨਮ ਦਿਨ ਮੌਕੇ ਲੋੜਵੰਦ ਲਈ ਕੀਤਾ ਖੂਨਦਾਨ

whtesting
0Shares

ਪੰਜਾਬੀ ਖ਼ਬਰਸਾਰ ਬਿਉਰੋ
ਬਠਿੰਡਾ,6 ਮਾਰਚ: ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ (ਰਜਿ.) ਬਠਿੰਡਾ ਦੇ ਮੈਂਬਰ ਵੱਲੋਂ ਅਪਣੇ ਜਨਮਦਿਨ ਤੇ ਖੂਨਦਾਨ ਕਰਕੇ ਮਨਾਇਆ ਗਿਆ। ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਏਮਜ਼ ਹਸਪਤਾਲ ਬਠਿੰਡਾ ਤੋਂ ਕਾਲ ਆਈ ਕਿ ਮਰੀਜ ਲਈ ਇੱਕ ਯੂਨਿਟ ਪੋਜੀਟਿਵ ਐਮਰਜੈਸੀ ਬਲੱਡ ਦੀ ਬਹੁਤ ਜਰੂਰਤ ਹੈ। ਇਸ ਸਬੰਧ ਵਿੱਚ ਜਦ ਸੁਸਾਇਟੀ ਮੈਂਬਰ ਜਸਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਜਸਪ੍ਰੀਤ ਸਿੰਘ ਜੋ ਕਿ ਪਰਿਵਾਰ ਨਾਲ ਆਪਣਾ ਜਨਮਦਿਨ ਮਨਾ ਰਹੇ ਸਨ, ਉਸੇ ਸਮੇਂ ਸਭ ਕੁੱਝ ਛੱਡਕੇ ਬਲੱਡ ਬੈਂਕ ਵਿੱਚ ਪਹੁੰਚਕੇ ਓ ਪੋਜੀਟਿਵ ਖੂਨਦਾਨ ਕੀਤਾ। ਖੂਨਦਾਨ ਕਰਨ ਤੋਂ ਜਸਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਅੱਜ ਅਪਣੇ ਜਨਮਦਿਨ ਤੇ ਕਿਸੇ ਜਰੂਰਤਮੰਦ ਦੀ ਮਦਦ ਕਰਕੇ ਬਹੁਤ ਖੁਸੀ ਮਹਿਸੂਸ ਕਰ ਰਿਹਾ ਹਾਂ। ਇਸ ਮੌਕੇ ਤੇ ਸੁਸਾਇਟੀ ਪ੍ਰਧਾਨ ਅਤੇ ਸੁਸਾਇਟੀ ਜਨਰਲ ਸਕੱਤਰ ਗੁਰਮੀਤ ਸਿੰਘ ਗਾਲਾ ਵੀ ਮੌਜੂਦ ਸਨ।

0Shares

Related posts

ਵਿਸ਼ਵ ਕੈਂਸਰ ਦਿਵਸ ਮੌਕੇ ਲੋਕਾਂ ਨੂੰ ਜਾਗਰੁਕ ਕੀਤਾ

punjabusernewssite

ਬੇਅੰਤ ਨਗਰ ਵਿਖੇ ਕੱਢੀ ਡੇਂਗੂ ਜਾਗਰੂਕਤਾ ਰੈਲੀ, ਸਿਵਲ ਸਰਜ਼ਨ ਨੇ ਦਿੱਤੀ ਹਰੀ ਝੰਡੀ

punjabusernewssite

ਜਿਉਣ ਦੇ ਢੰਗ ਤੇ ਖਾਣ-ਪੀਣ ਦੀਆਂ ਵਸਤਾਂ ਨੂੰ ਸੁਧਾਰਣਾ ਸਮੇਂ ਦੀ ਮੁੱਖ ਲੋੜ : ਡਿਪਟੀ ਕਮਿਸ਼ਨਰ

punjabusernewssite

Leave a Comment