WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋਂ ਸਟੇਟ ਐਵਾਰਡੀ ਮਨੋਜ ਕੁਮਾਰ ਛਾਪਿਆਂਵਾਲੀ ਦਾ ਭਰਵਾਂ ਸਵਾਗਤ

ਸ਼ਹੀਦ ਉਧਮ ਸਿੰਘ ਸਰਬ ਸਾਂਝਾ ਕਲੱਬ ਹੀਰਕੇ ਨੂੰ ਜ਼ਿਲ੍ਹਾ ਕਲੱਬ ਐਵਾਰਡ ਨਾਲ ਸਨਮਾਨ
ਪੰਜਾਬ ਭਰ ਚ ਦੂਸਰੇ ਨੰਬਰ ’ਤੇ ਐਵਾਰਡ ਮਿਲਣਾ ਮਾਣ ਦੀ ਗੱਲ-ਅੱਕਾਂਵਾਲੀ,ਬਣਾਂਵਾਲੀ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ 25 ਮਾਰਚ: ਪੰਜਾਬ ਸਰਕਾਰ ਵੱਲ੍ਹੋਂ ਸ਼ਹੀਦੇ ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ ਨਾਲ ਸਨਮਾਨਿਤ ਕੀਤੇ ਨਹਿਰੂ ਯੁਵਾ ਕੇਂਦਰ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਵਲੰਟੀਅਰ ਮਨੋਜ ਕੁਮਾਰ ਦਾ ਮਾਨਸਾ ਪਹੁੰਚਣ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲ੍ਹੋਂ ਭਰਵਾਂ ਸਵਾਗਤ ਕੀਤਾ ਗਿਆ।ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਕਿਹਾ ਕਿ ਇਹ ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਚੋਂ ਦੂਸਰੇ ਨੰਬਰ ’ਤੇ ਮਨੋਜ ਕੁਮਾਰ ਨੂੰ ਰਾਜ ਪੱਧਰੀ ਪੁਰਸਕਾਰ ਮਿਲਿਆ ਹੈ। ਇਸ ਮੌਕੇ ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਹਰ ਸਾਲ ਦਿੱਤੇ ਜਾਣ ਵਾਲੇ ਜ਼ਿਲ੍ਹਾ ਪੱਧਰੀ ਕਲੱਬ ਐਵਾਰਡ ਸ਼ਹੀਦ ਉਧਮ ਸਿੰਘ ਸਰਬ ਸਾਂਝਾ ਕਲੱਬ ਹੀਰਕੇ ਨੂੰ ਦਿੱਤਾ ਗਿਆ।ਡਿਪਟੀ ਕਮਿਸ਼ਨਰ ਵੱਲ੍ਹੋਂ ਕਲੱਬ ਨੂੰ 25 ਹਜ਼ਾਰ ਰੁਪਏ ਦਾ ਚੈੱਕ ,ਸਨਮਾਨ ਪੱਤਰ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਕੇ ਨੂੰ ਦਿੰਦਿਆ ਉਨਾਂ ਦੀ ਅਗਵਾਈ ਚ ਹੋਏ ਕਾਰਜਾਂ ਦੀ ਪ੍ਰਸ਼ੰਸਾ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ, ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਛੋਟੀ ਉਮਰੇ ਮਨੋਜ ਕੁਮਾਰ ਵੱਲ੍ਹੋਂ ਰਾਜ ਪੱਧਰੀ ਪੁਰਸਕਾਰ ਹਾਸਲ ਕਰਕੇ ਆਪਣੇ ਪਿੰਡ ਛਾਪਿਆਂਵਾਲੀ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।ਇਹ ਸਟੇਟ ਪੱਧਰੀ ਪੁਰਸਕਾਰ ਹੋਰਨਾਂ ਯੁਵਕਾਂ ਲਈ ਵੀ ਪ੍ਰੇਰਨਾ ਬਣੇਗਾ। ਜ਼ਿਲ੍ਹੇ ਦੇ ਨੌਜਵਾਨ ਸਮਾਜਿਕ ਕਾਰਜਾਂ ਚ ਹੋਰ ਵੱਧ ਚੜ੍ਹਕੇ ਭਾਗ ਲੈਣਗੇ। ਉਨ੍ਹਾਂ ਇਸ ਗੱਲ ’ਤੇ ਵੀ ਖੁਸ਼ੀ ਜ਼ਾਹਿਰ ਕੀਤੀ ਕਿ ਨਹਿਰੂ ਯੁਵਾ ਕੇਂਦਰ ਮਾਨਸਾ,ਯੁਵਕ ਸੇਵਾਵਾਂ ਵਿਭਾਗ, ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਨੌਜਵਾਨਾਂ ਦੀ ਸੁਚੱਜੀ ਅਗਵਾਈ ਕਰਦਿਆਂ ਨਸ਼ਿਆਂ ਵਿਰੋਧੀ ਚੇਤਨਤਾ ਮੁਹਿੰਮ,ਵਾਤਾਵਰਨ ਦੀ ਸੰਭਾਲ, ਖੇਡਾਂ, ਸਭਿਆਚਾਰ ਅਤੇ ਲੋਕ ਭਲਾਈ ਕਾਰਜਾਂ ਚ ਵਿਸ਼ੇਸ਼ ਯੋਗਦਾਨ ਪਾਇਆ ਹੈ।  ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ, ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਵੀ ਸਟੇਟ ਐਵਾਰਡੀ ਮਨੋਜ ਕੁਮਾਰ ਅਤੇ ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਹੀਰਕੇ ਨੂੰ ਵੀ ਵਧਾਈ ਦਿੱਤੀ, ਜਿੰਨਾਂ ਦੀ ਅਗਵਾਈ ਵਿਚ ਕਲੱਬ ਮੈਂਬਰਾਂ ਨੇ ਨਸ਼ਿਆਂ ਵਿਰੁੱਧ, ਖ਼ੂਨਦਾਨ ਮੁਹਿੰਮ,ਸਲਾਈ ਸੈਂਟਰ ਖੋਲ੍ਹਣ, ਸਫ਼ਾਈ ਮੁਹਿੰਮ, ਪਿੰਡ ਚ ਲਾਇਬ੍ਰੇਰੀ ਸਥਾਪਤ ਕਰਨ,ਕਰੋਨਾ ਦੌਰਾਨ ਅਤੇ ਲੰਬੇ ਸਮੇਂ ਤੋਂ ਸਮਾਜ ਭਲਾਈ ਕਾਰਜਾਂ ਚ ਵੱਡਾ ਰੋਲ ਅਦਾ ਕੀਤਾ। ਇਸ ਮੌਕੇ ਹਰਦੀਪ ਸਿੰਘ ਸਿੱਧੂ ਪ੍ਰਧਾਨ ਸਿੱਖਿਆ ਵਿਕਾਸ ਮੰਚ, ਸਮਾਜ ਸੇਵੀ ਇੰਦਰਜੀਤ ਸਿੰਘ ਉੱਭਾ, ਤੋਤਾ ਸਿੰਘ ਹੀਰਕੇ, ਕਰਮਜੀਤ ਸਿੰਘ ਰਾਠੀ,ਜੋਨੀ ਕੁਮਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Related posts

ਮਾਨਸਾ ’ਚ ਬਜੁਰਗ ਦਿਓਰ ਭਰਜਾਈ ਦਾ ਅਣਪਛਾਤਿਆਂ ਵਲੋਂ ਕਤਲ

punjabusernewssite

ਮਾਨਸਾ ’ਚ ਪੰਚਾਇਤ ਸਕੱਤਰਾਂ ਦੀ ਹੋਈ ਮੀਟਿੰਗ, ਬੁੱਧ ਰਾਮ ਨੇ ਮਸਲੇ ਸਰਕਾਰ ਤੱਕ ਉਠਾਉਣ ਦਾ ਦਿਵਾਇਆ ਭਰੋਸਾ

punjabusernewssite

ਸਿੱਧੂ ਮੂਸੇਵਾਲਾ ਦੇ ਪ੍ਰਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ, ਪਿੰਡ ਹਵੇਲੀ ’ਚ ਵਿਆਹ ਵਰਗਾ ਮਾਹੌਲ

punjabusernewssite