Saturday, May 23, 2026
spot_img
spot_img
spot_img

ਬਠਿੰਡਾ ਸ਼ਹਿਰ ’ਚ ਇੱਕ ਵਿਅਕਤੀ ਦੀ ਅੱਗ ਨਾਲ ਜਿੰਦਾ ਸੜ ਕੇ ਹੋਈ ਮੌਤ

Date:

spot_img

ਸੁਖਜਿੰਦਰ ਮਾਨ
ਬਠਿੰਡਾ, 7 ਅਪ੍ਰੈਲ : ਸਥਾਨਕ ਸ਼ਹਿਰ ਦੀ ਅਮਰਪੁਰਾ ਬਸਤੀ ਵਿਚ ਬੀਤੀ ਅੱਧੀ ਰਾਤ ਇੱਕ ਨੌਜਵਾਨ ਵਿਅਕਤੀ ਦੀ ਅੱਗ ਨਾਲ ਜਿੰਦਾ ਸੜ ਕੇ ਮੌਤ ਹੋਣ ਦੀ ਸੂਚਨਾ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਹਾਰਾ ਵਰਕਰ ਮੌਕੇ ’ਤੇ ਪੁੱਜੇ ਤੇ ਬੁਰੀ ਤਰ੍ਹਾਂ ਸੜ ਚੁੱਕੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ। ਮੌਕੇ ਉਪਰ ਡੀਐਸਪੀ ਸਿਟੀ ਵਿਸ਼ਵਜੀਤ ਸਿੰਘ ਮਾਨ ਅਤੇ ਥਾਣਾ ਵਰਧਮਾਨ ਪੁਲਿਸ ਚੌਕੀ ਦੇ ਕਰਮਚਾਰੀ ਵੀ ਪੁੱਜੇ। ਸਹਾਰਾ ਵਰਕਰ ਸੰਦੀਪ ਗੋਇਲ ਨੇ ਦਸਿਆ ਕਿ ਇਹ ਘਟਨਾ ਅਮਰਪੁਰਾ ਬਸਤੀ ਦੀ ਗਲੀ ਨੰਬਰ 6/1 ਵਿੱਚ ਵਾਪਰੀ ਹੈ, ਜਿੱਥੇ ਇੱਕ ਘਰ ਵਿਚ ਲਾਸ਼ ਬੁਰੀ ਤਰ੍ਹਾਂ ਸੜੀ ਹਾਲਤ ’ਚ ਬਰਾਮਦ ਹੋਈ। ਕਮਰੇ ਵਿਚ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਸੀ। ਮ੍ਰਿਤਕ ਦੀ ਪਹਿਚਾਣ ਕਰਨੈਲ ਸਿੰਘ (45) ਪੁੱਤਰ ਵੀਰੂ ਸਿੰਘ ਦੇ ਤੌਰ ’ਤੇ ਹੋਈ ਹੈ। ਮੁਢਲੀ ਜਾਣਕਾਰੀ ਮੁਤਾਬਕ ਮ੍ਰਿਤਕ ਮੁਲਤਾਨੀਆ ਰੋਡ ’ਤੇ ਨਾਨ ਵੇਚਣ ਦਾ ਕੰਮ ਕਰਦਾ ਸੀ ਅਤੇ ਨਾਲ ਵੀ ਇਹ ਵੀ ਦਸਿਆ ਜਾ ਰਿਹਾ ਹੈ ਕਿ ਉਹ ਨਸ਼ੇ ਦਾ ਆਦੀ ਸੀ। ਸਹਾਰਾ ਵਰਕਰਾਂ ਮੁਤਾਬਕ ਘਟਨਾ ਵਾਲੀ ਥਾਂ ਉਪਰ ਵੀ ਇਹੀ ਲੱਗਦਾ ਸੀ ਕਿ ਨਸ਼ੇ ਦੇ ਕਾਰ ਬੀੜੀ ਆਦਿ ਕਾਰਨ ਅੱਗ ਲੱਗੀ ਹੋ ਸਕਦੀ ਹੈ। ਜਿਸਤੋਂ ਬਾਅਦ ਖੁਦ ਵੀ ਉਕਤ ਵਿਅਕਤੀ ਅੱਗ ਦੀ ਲਪੇਟ ’ਚ ਆ ਗਿਆ ਜਿਸਦੇ ਨਾਲ ਉਸਦੀ ਮੌਤ ਹੋ ਗਈ। ਉਧਰ ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਬੇਸ਼ੱਕ ਮੁਢਲੀ ਪੜਤਾਲ ਮੁਤਾਬਕ ਇਹ ਕਿਸੇ ਰੰਜਿਸ਼ਾਨ ਕਾਰਨ ਵਾਪਰੀ ਘਟਨਾ ਨਹੀਂ ਜਾਪਦੀ, ਪ੍ਰੰਤੂ ਫ਼ਿਰ ਵੀ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

spot_img

Share post:

spot_img

Popular

More like this
Related

ਸਰਕਾਰੀ ਹਾਈ ਸਕੂਲ ਵਿਖ਼ੇ ਲਗਾਏ ਗਏ ਬੂਟੇ:ਜਸਵੀਰ ਸਿੰਘ ਗਿੱਲ

Bathinda News: ਅੱਜ ਸਰਕਾਰੀ ਹਾਈ ਸਕੂਲ ਤਿਉਣਾ ਵਿਖ਼ੇ ਸਕੂਲ...

ਗੈਂਗਸਟਰਾਂ ‘ਤੇ ਵਾਰ ਦਾ 123ਵਾਂ ਦਿਨ: ਪੰਜਾਬ ਪੁਲਿਸ ਵੱਲੋਂ 488 ਥਾਂਈਂ ਛਾਪੇਮਾਰੀ ; 222 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 101 ਵਿਅਕਤੀਆਂ ਵਿਰੁੱਧ ਕੀਤੀ ਇਹਤਿਆਤੀ ਕਾਰਵਾਈ,...