ਪੰਜਾਬੀ ਖ਼ਬਰਸਾਰ ਬਿਉਰੋ
ਬਰਨਾਲਾ, 4 ਜੂਨ: ਜਗਜੀਤਪੂਰਾ ਟੋਲ ਪਲਾਜ਼ਾ ਨੂੰ ਬੰਦ ਕਰਨ ਲਈ ਲੱਗੇ ਪੱਕੇ ਮੋਰਚੇ ਸਮਾਪਤੀ ਸਮਾਰੋਹ ਦੌਰਾਨ ਅੱਜ ਸ਼੍ਰੀ ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਜਿਸ ਦੁਰਾਨ ਲਾਮਿਸਾਲ ਯੋਗਦਾਨ ਪਾਉਣ ਵਾਲੇ ਸੰਘਰਸ਼ੀ ਕਿਸਾਨਾਂ ਨੂੰ ਸਨਮਾਨਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਨੇ ਦੱਸਿਆ ਅੱਜ ਭੋਗਾਂ ਉਪਰੰਤ ਰੈਲੀ ਦਾ ਰੂਪ ਧਾਰਣ ਕਰ ਚੁੱਕੇ ਸਮਾਰੋਹ ਦੀ ਸਟੇਜ ਦੀ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਐਲਾਨ ਕੀਤਾ ਕਿ ਅੱਜ ਟੋਲ ਪਲਾਜ਼ਾ ਪੱਕੇ ਤੌਰ ਤੇ ਬੰਦ ਹੋ ਚੁੱਕਿਆ ਹੈ। ਪਰਚੀ ਕਾਊਂਟਰਾਂ ਦਾ ਰੋਡ ਦੇ ਉੱਪਰੋਂ ਸਫਾਇਆ ਕਰ ਦਿੱਤਾ ਗਿਆ ਹੈ।ਚੇਤੇ ਰਹੇ ਇਹ ਪੱਕਾ ਮੋਰਚਾ 26 ਅਗਸਤ 2022 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ 4 ਜੂਨ 2023 ਨੂੰ 9 ਮਹੀਨੇ 15 ਦਿਨਾਂ ਹੋ ਚੁੱਕੇ ਹਨ।ਇਹ ਮੋਰਚਾ ਕੜਾਕੇ ਦੀ ਠੰਡ, ਅੱਤ ਦੀ ਗਰਮੀ, ਹਨੇਰੀਆਂ ਝੱਖੜ, ਗੜੇਮਾਰੀ ਆਦਿ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਦਾ ਹੋਇਆ ਜਿੱਤ ਵੱਲ ਵਧਿਆ। ਇਸ ਟੋਲ ਪਲਾਜ਼ਾ ਤੇ ਪੱਕਾ ਮੋਰਚਾ ਲੱਗਣ ਤੋ ਪਹਿਲਾ ਦਿੱਲ੍ਹੀ ਅੰਦੋਲਨ ਦੁਰਾਨ ਲੱਗਭਗ 15 ਕਰੋੜ ਦੀ ਲੁੱਟ ਲੋਕਾਂ ਦੀ ਹੋ ਚੁੱਕੀ ਸੀ ਪਰ ਇਹਨਾਂ 9 ਮਹੀਨੇ 15 ਦਿਨਾਂ ਦੌਰਾਨ 13 ਕਰੋੜ 25 ਲੱਖ ਦੀ ਲੁੱਟ ਤੋ ਲੋਕਾਂ ਨੂੰ ਬਚਾਇਆ ਨਹੀਂ ਤਾਂ ਲੋਕਾਂ ਦੀ ਹੋਰ ਲੁੱਟ ਹੋਣੀ ਤਹਿ ਸੀ। ਕਿਸਾਨ ਆਗੂ ਨੇ ਦੱਸਿਆ ਕਿ ਇਹ ਨਵਾਂ ਇਤਿਹਾਸ ਸਿਰਜਿਆ ਗਿਆ ਹੈ ਕਿ ਸੈਂਟਰ ਅਧੀਨ ਆਉਂਦੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਲਗਾਇਆ ਨਜ਼ਾਇਜ਼ ਟੋਲ ਪਲਾਜ਼ਾ ਲੋਕਾਂ ਦੀ ਤਾਕਤ ਤੇ ਜੋਰ ਤੇ ਪੁੱਟਿਆ ਗਿਆ ਹੋਵੇ। ਸ਼੍ਰੀ ਗਿੱਲ ਨੇ ਕਿਹਾ ਕਿ ਅਜਿਹੇ ਟੋਲ ਪਲਾਜੇ ਕਈ ਹੋਰ ਵੀ ਹਨ ਜਿੰਨਾਂ ਦੀ ਨਿਸ਼ਾਨਦੇਹੀ ਕੀਤੀ ਜਾਵੇਗੀ। ਲੋਕਾਂ ਨੂੰ ਚੇਤਨ ਕਰਦਿਆਂ ਕਿਹਾ ਕਿ ਟੋਲ ਪਲਾਜ਼ਾ ਦੇ ਦੋਵੇਂ ਪਾਸੇ 20 ਕਿਲੋਮੀਟਰ ਦੇ ਘੇਰੇ ਚ ਆਉਂਦੇ ਪਿੰਡਾਂ ਵੱਲੋ ਕੋਈ ਟੋਲ ਨਾ ਦਿੱਤਾ ਜਾਵੇ। ਜਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈਰੂਪਾ ਅਤੇ ਜਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਇਹ ਟੋਲ ਪਲਾਜ਼ਾ ਪਟਾਉਣ ਦੇ ਲਈ 10 ਲੱਖ ਰੁਪਏ ਲੰਗਰ ਆਦਿ ਤੇ ਲੋਕਾਂ ਦਾ ਖਰਚ ਹੋ ਚੁੱਕਿਆ ਹੈ। ਲੱਖ ਰੁਪਏ ਵਹੀਕਲਾਂ ਦੇ ਤੇਲ ਖਰਚਾ ਹੋ ਚੁੱਕਿਆ ਜੋ ਧਰਨੇ ਚ ਰੋਜ਼ ਲੋਕਾਂ ਲੈਕੇ ਆਉਂਦੇ ਸਨ। ਇਸਤੋਂ ਇਲਾਵਾ ਲੋਕਾਂ ਵੱਲੋ ਪਾਏ ਵਡਮੁੱਲੇ ਯੋਗਦਾਨ ਦਾ ਧੰਨਵਾਦ ਵੀ ਕੀਤਾ। ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਸੂਬਾ ਖ਼ਜਾਨਚੀ ਰਾਮ ਸਿੰਘ ਮਟੋਰਡਾ ਨੇ ਆਪਣੇ ਭਾਸ਼ਣ ਦੌਰਾਨ ਲੋਕਾਂ ਨੂੰ ਸੱਦਾ ਦਿੱਤਾ ਕਿ ਹਰ ਜਿਲ੍ਹੇ ਵਿੱਚ ਕੰਪਨੀਆਂ ਦੀ ਲੁੱਟ ਮਚਾਈ ਹੋਈ ਹੈ। ਭਾਰਤ ਮਾਲਾ ਤਹਿਤ ਬੇਲੋੜੀਆਂ ਸੜਕਾਂ ਕੱਢ ਵਾਹੀਯੋਗ ਜ਼ਮੀਨ ਖ਼ਰਾਬ ਕੀਤੀ ਜਾ ਰਹੀ ਹੈ ਅਤੇ ਸੈਕੜੇ ਟੋਲ ਪਲਾਜੇ ਹੋਰ ਲੱਗਣ ਜਾ ਰਹੇ ਹਨ ਜੱਦ ਕਿ ਗੱਡੀਆਂ ਖਰੀਦਣ ਸਮੇਂ ਪਹਿਲਾਂ ਹੀ 15 ਸਾਲਾਂ ਲਮਸਮ ਰੋਡ ਟੈਕਸ ਦਿੱਤਾ ਜਾਂਦਾ ਹੈ। ਇਹ ਟੋਲ ਰਾਹੀਂ ਦੂਹਰੀ ਲੁੱਟ ਕਰ ਰਹੇ ਹਨ ਅਤੇ ਲੋਕਾਂ ਨੂੰ ਇਸਦੇ ਖਿਲਾਫ ਲਾਮਬੰਦ ਹੋਣ ਦਾ ਲੋੜ ਹੈ। ਉਪਰੋਕਤ ਤੋਂ ਇਲਾਵਾ ਸਹਿਣਾ ਬਲਾਕ ਪ੍ਰਧਾਨ ਜਗਸੀਰ ਸਿੰਘ ਸੀਰਾ ਅਤੇ ਫੂਲ ਬਲਾਕ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਟੋਲ ਪਲਾਜ਼ਾ ਤੋ ਲੈਕੇ ਬਾਜਾਖਾਨਾ ਤੱਕ ਇਹ ਰੋਡ ਬੁਰੀ ਤਰ੍ਹਾਂ ਨਕਾਰਾ ਹੋ ਚੁੱਕੀ ਹੈ ਜਿਸ ਨਾਲ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਹੁੰਦੀ ਹੈ ਅਸੀਂ ਪ੍ਰਸਾਸ਼ਨ ਤੋ ਮੰਗ ਕਰਦੇ ਹਾਂ ਕਿ ਇਸ ਨੂੰ ਤੁਰੰਤ ਬਣਾਇਆ ਜਾਵੇ। ਇਸ ਸਮਾਗਮ ਵਿੱਚ ਗੁਰਦਾਸਪੁਰ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਤਰਨਤਾਰਨ ਤੋਂ ਨਿਰਪਾਲ ਸਿੰਘ, ਫਾਜ਼ਿਲਕਾ ਤੋਂ ਜੋਗਾ ਸਿੰਘ, ਫਰੀਦਕੋਟ ਤੋਂ ਕਰਮਜੀਤ ਸਿੰਘ, ਮੁਕਤਸਰ ਤੋਂ ਤੇਜਿੰਦਰ ਸਿੰਘ, ਮਾਨਸਾ ਤੋਂ ਮਹਿੰਦਰ ਸਿੰਘ ਭੈਣੀ ਬਾਘਾ, ਲੁਧਿਆਣਾ ਤੋਂ ਮਹਿੰਦਰ ਸਿੰਘ ਕਮਾਲਪੁਰਾ,ਮੋਹਾਲੀ ਤੋਂ ਜਗਜੀਤ ਸਿੰਘ, ਪਟਿਆਲਾ ਤੋਂ ਜਗਮੇਲ ਸਿੰਘ, ਸੰਗਰੂਰ ਤੋਂ ਕਰਮ ਸਿੰਘ ਬਲਿਆਲ, ਧਲਵਿੰਦਰ ਕਪੂਰਥਲਾ ਆਦਿ ਆਗੂ ਹਾਜਰ ਹੋਏ ।
Share the post "ਜਗਜੀਤਪੂਰਾ ਟੋਲ ਪਲਾਜ਼ਾ ਬੰਦ ਕਰਨ ਤੋਂ ਬਾਅਦ ਕਿਸਾਨ ਆਗੂਆਂ ਨੇ ਸ਼੍ਰੀ ਸੁਖਮਣੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ"