ਸੁਖਜਿੰਦਰ ਮਾਨ
ਬਠਿੰਡਾ, 5 ਜੂਨ: ਸਥਾਨਕ ਸਰਕਾਰੀ ਪੌਲੀਟੈਕਨਿਕ ਕਾਲਜ ਦੇ ਆਖਰੀ ਸਾਲ ਦੇ ਪ੍ਰੋਡਕਸ਼ਨ ਐਂਡ ਇੰਡਸਟਰੀਅਲ ਇੰਜੀਨੀਅਰਿੰਗ ਵਿਭਾਗ ਦੇ 08 ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਹੋਈ ਹੈ। ਆਟੋਮੋਬਾਈਲ ਖੇਤਰ ਦੀ ਨਾਮੀ ਕੰਪਨੀ ਕ੍ਰਿਸ਼ਨਾ ਮਰੂਤੀ ਪ੍ਰਾਈਵੇਟ ਲਿਮਟਿਡ ਮਾਨੇਸਰ(ਹਰਿਆਣਾ) ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਅਪਰੇਟਿੰਗ ਇੰਜੀਨੀਅਰ ਟਰੇਨੀ ਵੱਜੋਂ ਹੋਈ ਹੈ। ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੀ ਚੋਣ ਕੋਰਸ ਦੌਰਾਨ ਹੀ ਹੋ ਗਈ ਹੈ। ਕਾਲਜ ਵਿੱਚ ਇੱਕ ਪਲੇਸਮੈਂਟ ਸੈੱਲ ਦਾ ਗਠਨ ਕੀਤਾ ਹੋਇਆ ਹੈ ਜਿਸ ਵੱਲੋਂ ਨਾਮੀ ਕੰਪਨੀਆਂ ਨਾਲ ਤਾਲਮੇਲ ਕਰਕੇ ਵਿਦਿਆਰਥੀਆਂ ਦੀ ਪਲੇਸਮੈਂਟ ਲਈ ਨਿਰੰਤਰ ਯਤਨ ਕੀਤੇ ਜਾਂਦੇ ਹਨ ਅਤੇ ਕਾਲਜ ਪੱਧਰੀ ਸਲਾਨਾ ਪਲੇਸਮੈਂਟ ਮੇਲਾ ਵੀ ਕਰਵਾਇਆ ਜਾਂਦਾ ਹੈ। ਪ੍ਰਿੰਸੀਪਲ ਵੱਲੋਂ ਅਫ਼ਸਰ ਇੰਚਾਰਜ ਰੁਪਿੰਦਰ ਸਿੰਘ ਚਹਿਲ ਅਤੇ ਉਨ੍ਹਾਂ ਦੇ ਵਿਭਾਗ ਦੇ ਸਮੂਹ ਸਟਾਫ਼ ਮੈਂਬਰਾਂ ਨੂੰ ਵਿਦਿਆਰਥੀਆਂ ਦੇ ਨੌਕਰੀ ਲੱਗਣ ਤੇ ਵਧਾਈ ਦਿੱਤੀ। ਪ੍ਰੋਡਕਸ਼ਨ ਐਂਡ ਇੰਡਸਟਰੀਅਲ ਇੰਜੀਨੀਅਰਿੰਗ ਵਿਭਾਗ ਦੇ ਟੀਪੀਓ ਹਰਸ਼ਮਨੀ ਨੇ ਦੱਸਿਆ ਕਿ ਚੁਣੇ ਹੋਏ 08 ਵਿ?ਦਆਰਥੀ ਆਪਣੇ ਆਖਰੀ ਸਮੈਸਟਰ ਦੇ ਇਮਤਿਹਾਨ ਖਤਮ ਹੋਣ ਉਪਰੰਤ ਨੌਕਰੀ ਜੁਆਇੰਨ ਕਰਨਗੇ। ਕੰਪਨੀ ਵੱਲੋਂ ਟਰੇਨਿੰਗ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੂੰ 1884 ਲੱਖ ਰੁਪਏ ਦਾ ਪੈਕੇਜ ਦਿੱਤਾ ਜਾਵੇਗਾ।
ਸਰਕਾਰੀ ਪੌਲੀਟੈਕਨਿਕ ਕਾਲਜਦੇ 08 ਵਿਦਿਆਰਥੀਆਂ ਨੌਕਰੀ ਲਈ ਚੁਣੇ
18 Views