ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੀ.ਜੇ.ਐਮ-ਕਮ-ਸਕੱਤਰ ਸ੍ਰੀ ਸੁਰੇਸ਼ ਕੁਮਾਰ ਗੋਇਲ ਨੇ ਸਬ ਡਵੀਜ਼ਨਲ ਕਚਿਹਰੀ ਕੰਪਲੈਕਸ ਫੂਲ ਚ ਬਾਰ ਐਸੋਸੀਏਸ਼ਨ ਵਿਖੇ ਵਾਤਵਰਨ ਦੀ ਸ਼ੁਧਤਾ ਨੂੰ ਬਰਕਰਾਰ ਰੱਖਣ ਦੇ ਮੱਦੇਨਜ਼ਰ ਬੂਟੇ ਲਗਾਏ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸਾਂਭ-ਸੰਭਾਲ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਹਰ ਇੱਕ ਵਿਅਕਤੀ ਨੂੰ ਪੌਦੇ ਲਗਾਉਣ ਤੋਂ ਇਲਾਵਾ ਉਨ੍ਹਾਂ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਬਾਰ ਐਸੋਸੀਏਸ਼ਨ, ਫੂਲ ਦੇ ਨੁਮਾਇੰਦਿਆਂ ਨਾਲ ਮੋਟਰ ਐਕਸੀਡੈਂਟ ਕੇਸਾਂ, ਜ਼ਮੀਨਾਂ ਅਧਿਗ੍ਰਹਿਣ ਕਰਨ ਤੇ ਵਿਆਹ ਨਾਲ ਸਬੰਧਿਤ ਝਗੜ੍ਹਿਆਂ ਸਬੰਧੀ 15 ਜੁਲਾਈ 2023 ਨੂੰ ਲੱਗਣ ਵਾਲੀ ਲੋਕ ਅਦਾਲਤ ਤੇ ਇਸ ਤੋ ਇਲਾਵਾ 09 ਸਤੰਬਰ 2023 ਨੂੰ ਲੱਗ ਰਹੀ ਕੌਮੀ ਲੋਕ ਅਦਾਲਤ ਵਿੱਚ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾਉਣ ਦੀ ਅਪੀਲ ਵੀ ਕੀਤੀ।ਇਸ ਮੌਕੇ ਸਿਵਲ ਜੱਜ (ਜੂਨੀਅਰ ਡਵੀਜ਼ਨ) ਫੂਲ ਸ੍ਰੀਮਤੀ ਜੈਸਮੀਨ, ਬਾਰ ਪ੍ਰਧਾਨ ਫੂਲ ਸ੍ਰੀ ਰਿਤੇਸ਼ ਸਿੰਗਲਾ, ਸ੍ਰੀ ਅਮਨਦੀਪ ਸਿੰਘ ਤਲਵਾਰ, ਖਜ਼ਾਨਚੀ, ਸ੍ਰੀਮਤੀ ਪੁਸ਼ਪਾ ਪੂਨੀਆ, ਪੈਨਲ ਵਕੀਲ, ਸ੍ਰੀਮਤੀ ਰਾਜਵਿੰਦਰ ਕੌਰ, ਪੈਨਲ ਵਕੀਲ ਅਤੇ ਮਿਸ ਹਰਪ੍ਰੀਤ ਕੌਰ ਭਾਈਰੂਪਾ ਵੀ ਮੌਜੂਦ ਸਨ।
ਫ਼ੂਲ ਕਚਿਹਰੀ ’ਚ ਬੂਟੇ ਲਗਾ ਕੇ ਮਨਾਇਆ ਵਿਸ਼ਵ ਵਾਤਾਵਰਣ ਦਿਵਸ
6 Views