ਕਿਹਾ : ਪਹਿਲੇ ਬੈਚ ਚ 48 ਲੜਕੀਆਂ ਮੁਫ਼ਤ ਟਰੇਨਿੰਗ ਲੈ ਕੇ ਵਿਦੇਸ਼ੀ ਧਰਤੀ ਤੇ ਨਿਭਾਉਣਗੀਆਂ ਸੇਵਾਵਾਂ
ਨੌਜਵਾਨਾਂ ਨੂੰ ਵਿਦੇਸ਼ੀ ਧਰਤੀ ਤੇ ਰੁਲਣ ਤੋਂ ਬਚਾਏਗਾ ਅੰਤਰਰਾਸ਼ਟਰੀ ਸਕਿੱਲ ਸੈਂਟਰ : ਜਗਰੂਪ ਗਿੱਲ
ਏਮਜ ਵਿਖੇ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਅੰਤਰਰਾਸ਼ਟਰੀ ਸਕਿੱਲ ਸੈਂਟਰ ਦੀ ਹੋਈ ਸ਼ੁਰੂਆਤ
ਸੁਖਜਿੰਦਰ ਮਾਨ
ਬਠਿੰਡਾ, 10 ਅਗਸਤ: ਪੰਜਾਬ ਦੇ ਨੌਜਵਾਨਾਂ ਨੂੰ ਹੁਣ ਵਿਦੇਸ਼ੀ ਧਰਤੀ ਤੇ ਰੁਲਣ ਨਹੀਂ ਦਿੱਤਾ ਜਾਵੇਗਾ ਸਗੋਂ ਉਨ੍ਹਾਂ ਨੂੰ ਭਾਰਤ ਸਰਕਾਰ ਦੇ ਹੁਨਰ ਵਿਕਾਸ ਪ੍ਰੋਗਰਾਮ ਤਹਿਤ ਮਾਹਰ ਡਾਕਟਰਾਂ ਵੱਲੋਂ ਲੜਕੀਆਂ ਨੂੰ ਮੁਫ਼ਤ ਟਰੇਨਿੰਗ ਦੇਣ ਦੇ ਨਾਲ-ਨਾਲ ਵਰਕ ਪਰਮਿਟ ਮੁਹੱਈਆ ਕਰਵਾਕੇ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਿਦੇਸ਼ੀ ਧਰਤੀ ਤੇ ਮੁਫ਼ਤ ਭੇਜਿਆ ਜਾਵੇਗਾ। ਇਹ ਜਾਣਕਾਰੀ ਅੱਜ ਇੱਥੇ ਏਮਜ਼ ਵਿਖੇ ਸਲਾਹਕਾਰ ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਇੰਟਰਨੈਸ਼ਨਲ ਭਾਰਤ ਸਰਕਾਰ ਡਾ. ਸੰਦੀਪ ਕੌੜਾ ਨੇ ਪਹਿਲੇ ਅੰਤਰਰਾਸ਼ਟਰੀ ਸਕਿੱਲ ਸੈਂਟਰ ਦੀ ਸ਼ੁਰੂਆਤ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਦਿੱਤੀ।
ਵਕੀਲ ਤੋਂ ਐਨ.ਓ.ਸੀ ਬਦਲੇ 10 ਹਜ਼ਾਰ ਦੀ ਰਿਸ਼ਵਤ ਲੈਂਦਾ ਬੀਡੀਏ ਦਾ ਜੇ.ਈ ਵਿਜੀਲੈਂਸ ਵਲੋਂ ਕਾਬੂ
ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਆਪਣੇ ਪੈਰਾਂ ਸਿਰ ਖੜ੍ਹੇ ਕਰਨ ਲਈ ਹੁਨਰ ਵਿਕਾਸ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਮੁਫ਼ਤ ਟ?ਰੇਨਿੰਗ ਦੇ ਕੇ ਵਿਦੇਸ਼ਾਂ ਵਿੱਚ ਬਿਨ੍ਹਾਂ ਏਜੰਟਾਂ ਦੀ ਖੱਜਲ ਖੁਆਰੀ ਦੇ ਮੁਫ਼ਤ ਵਰਕ ਪਰਮਿਟ ਦੇ ਕੇ ਭੇਜਿਆ ਜਾਵੇਗਾ। ਇਸ ਨਾਲ ਜਿੱਥੇ ਵਿਦੇਸ਼ ਜਾਣ ਦੀ ਹੌੜ ਵਿੱਚ ਲੱਖਾਂ ਰੁਪਏ ਦਾ ਖਰਚਾ ਬਚੇਗਾ, ਉਥੇ ਹੀ ਇਹ ਨੌਜਵਾਨ ਵਿਦੇਸ਼ੀ ਧਰਤੀ ਤੇ ਆਪਣੇ ਸਕਿੱਲ ਰਾਹੀਂ ਕੰਮ ਕਰਕੇ ਪੈਸੇ ਵਾਪਿਸ ਪੰਜਾਬ ਭੇਜਣਗੇ। ਇਸ ਨਾਲ ਪੰਜਾਬ ਦੀ ਆਰਥਿਕਤਾ ਹੋਰ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਪਹਿਲਾ ਬੈਚ ਹੈ ਜੋ ਵਿਦੇਸ਼ੀ ਧਰਤੀ ਤੇ ਵਰਕ ਪਰਮਿਟ ਪ੍ਰਾਪਤ ਕਰਕੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਭੇਜਿਆ ਜਾਵੇਗਾ।
ਬਠਿੰਡਾ ’ਚ ਪਾਰਕਿੰਗ ਦਾ ਮੁੱਦਾ ਹੋਇਆ ਹੱਲ, ਹੁਣ ਪੀਲੀ ਲਾਈਨ ਦੇ ਅੰਦਰ ਖੜੀਆਂ ਗੱਡੀਆਂ ਨਹੀਂ ਚੁੱਕ ਸਕੇਗਾ ਠੇਕੇਦਾਰ
ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਹੋਰ ਬੈਚਾ ਨੂੰ ਵੀ ਟਰੇਨਿੰਗ ਦੇ ਕੇ ਦੁਨੀਆਂ ਦੇ ਹੋਰ ਵੱਖ-ਵੱਖ ਮੁਲਕਾਂ ਵਿੱਚ ਮੁਫ਼ਤ ਭੇਜਿਆ ਜਾਵੇਗਾ। ਉਨਾਂ ਦੱਸਿਆ ਕਿ ਸਰਕਾਰ ਦਾ 1 ਲੱਖ ਨਰਸਿੰਗ ਨੂੰ ਟਰੇਨਿੰਗ ਦੇ ਕੇ ਵੱਖ-ਵੱਖ ਦੇਸ਼ਾਂ ਵਿੱਚ ਭੇਜਣ ਦਾ ਟੀਚਾ ਮਿਥਿਆ ਗਿਆ ਹੈ, ਜੋ ਜਲਦ ਪੂਰਾ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਵਿਧਾਇਕ ਬਠਿੰਡਾ (ਸ਼ਹਿਰੀ) ਸ. ਜਗਰੂਪ ਸਿੰਘ ਗਿੱਲ ਨੇ ਆਪਣੇ ਸੰਬੋਧਨ ਦੌਰਾਨ ਪਹਿਲੇ ਬੈਚ ਵਿੱਚ ਟਰੇਨਿੰਗ ਪ੍ਰਾਪਤ ਕਰ ਰਹੀਆਂ ਲੜਕੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਬਹੁਤ ਹੀ ਕਿਸਮਤ ਵਾਲੀਆਂ ਹਨ, ਜਿੰਨ੍ਹਾਂ ਨੂੰ ਇਹ ਟਰੇਨਿੰਗ ਕਰਨ ਉਪਰੰਤ ਵਿਦੇਸ਼ਾਂ ਵਿੱਚ ਵਰਕ ਪਰਮਿਟ ਤੇ ਜਾਣ ਦਾ ਮੌਕਾ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਅੰਤਰਰਾਸ਼ਟਰੀ ਸਕਿੱਲ ਸੈਂਟਰ ਤੋਂ ਟਰੇਨਿੰਗ ਲੈਣ ਵਾਲੀਆਂ ਲੜਕੀਆਂ ਨੂੰ ਹੁਣ ਕਿਸੇ ਏਜੰਟ ਦੇ ਧੋਖੇ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ ਅਤੇ ਨਾ ਹੀ ਉਨ੍ਹਾਂ ਨੂੰ ਭਾਰੀ ਰਾਸ਼ੀ ਖਰਚ ਕਰਨੀ ਪਵੇਗੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ)ਨੇ ਸਿਖਿਆਰਥੀਆਂ ਨੂੰ ਵੰਡੇ ਸਰਟੀਫਿਕੇਟ
ਇਸ ਤੋਂ ਪਹਿਲਾਂ ਏਮਜ਼ ਦੇ ਡੀਨ ਅਤੇ ਕਾਰਜਕਾਰੀ ਨਿਰਦੇਸ਼ਕ ਪ੍ਰੋ: ਅਖਲੇਸ਼ ਪਾਠਕ, ਨੋਡਲ ਅਫ਼ਸਰ ਅਤੇ ਓ.ਐਸ.ਡੀ. ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਡਾ. ਕਮਲਜੀਤ ਕੌੜਾ, ਪ੍ਰਿੰਸੀਪਲ ਨਰਸਿੰਗ ਕਾਲਜ ਏਮਜ਼ ਡਾ. ਕਮਲੇਸ਼ ਸ਼ਰਮਾ ਵੱਲੋਂ ਵੀ ਇਸ ਅੰਤਰਰਾਸ਼ਟਰੀ ਸਕਿੱਲ ਸੈਂਟਰ ਦੀ ਮਹੱਤਤਾ ਅਤੇ ਇਸ ਵੱਲੋਂ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਮੁਫ਼ਤ ਸਿਹਤ ਸੇਵਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਆਖੀਰ ਚ ਮੈਡੀਕਲ ਸੁਪਰਡੈਂਟ ਏਮਜ਼ ਪ੍ਰੋ: ਰਾਜੀਵ ਕੁਮਾਰ ਵੱਲੋਂ ਪਹੁੰਚੀਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਏਮਜ਼ ਮੁਹੱਈਆ ਕਰਵਾਈਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਵਾਈਸ ਚਾਂਸਲਰ ਆਰ.ਪੀ.ਤਿਵਾੜੀ, ਕੌਂਸਲਰ ਸ੍ਰੀ ਸੁਖਦੀਪ ਸਿੰਘ ਢਿੱਲੋਂ, ਸਿਵਲ ਸਰਜਨ ਡਾ. ਤੇਜਵੰਤ ਸਿੰਘ ਢਿੱਲੋਂ , ਨੈਸ਼ਨਲ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਸੁਮੀਤ ਸਿੰਘ , ਰੱਜਤ ਭੱਟਨਾਗਰ ਅਤੇ ਉਸਮਾਨ ਖਾਨ ਤੋਂ ਇਲਾਵਾ ਹੁਨਰ ਵਿਕਾਸ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀ ਅਤੇ ਏਮਜ਼ ਦਾ ਡਾਕਟਰੀ ਸਟਾਫ਼ ਹਾਜ਼ਰ ਸੀ।
Share the post "ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਸਹਾਈ ਸਿੱਧ ਹੋਵੇਗਾ ਅੰਤਰਰਾਸ਼ਟਰੀ ਸਕਿੱਲ ਸੈਂਟਰ : ਡਾ. ਸੰਦੀਪ ਕੌੜਾ"