ਤੀਆਂ ਦਾ ਮੇਲਾ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਦੇ ਨਾਲ ਜੋੜਦਾ ਹੈ:ਡਾ ਅਮਰਜੀਤ ਕੋਟਫੱਤਾ
ਸੁਖਜਿੰਦਰ ਮਾਨ
ਬਠਿੰਡਾ, 13 ਅਗਸਤ: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਤ੍ਰਿਵੈਣੀ ਕਲੱਬ ਰਜਿ ਬਠਿੰਡਾ ਵੱਲੋਂ ਡਾ ਅਮਰਜੀਤ ਕੌਰ ਕੋਟਫੱਤਾ ਦੀ ਅਗਵਾਈ ਹੇਠ 17 ਵਾ ਤੀਆਂ ਦਾ ਮੇਲਾ ਮਨਾਇਆ ਗਿਆ। ਮੇਲੇ ਦਾ ਆਗਾਜ਼ ਬਹੁਤ ਹੀ ਧੂਮ-ਧਾਮ ਨਾਲ ਅਰਦਾਸ ਰਾਹੀਂ ਕੀਤਾ ਗਿਆ। ਤ੍ਰਿਵੈਣੀ ਕਲੱਬ ਦੀਆਂ ਮੈਂਬਰਜ਼ ਨੇ, ਧੀਆਂ ਦੇ ਲਿਬਾਸ ਵਿੱਚ ਆ ਕੇ ਧਮਾਲਾਂ ਪੱਟ ਦਿੱਤੀਆਂ। ਮੇਲੇ ਵਿੱਚ ਸੋਲੋ ਡਾਂਸ ,ਲੰਬੀ ਹੇਕ ਦੇ ਗੀਤ, ਕੋਰਿੳਗ੍ਰਾਫੀ , ਮਿਸ ਤੀਜ ਅਤੇ ਮਿਸਜ ਤੀਜ ਦੇ ਮੁਕਾਬਲਿਆਂ ਤੋਂ ਇਲਾਵਾ ਤ੍ਰਿਵੇਣੀ ਕਲੱਬ ਦੀਆਂ ਸਾਰੀਆਂ ਮੈਂਬਰਸ ਨੇ ਬੋਲੀਆਂ ਪਾ ਕੇ ਮਾਲਵੇ ਵਿਚ ਧਮਕਾਂ ਪਾ ਦਿੱਤੀਆਂ।
ਜ਼ਿਲ੍ਹਾ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਸਾਵਣ ਕਵੀ ਦਰਬਾਰ
ਕੋਰਿਓਗ੍ਰਾਫੀ ਵਿਚ ‘ਦੇ ਦੇ ਝੂਟਾ ਵੇ ਗੱਭਰੂਆ, ਚਰਖਾ ਗਲੀ ਦੇ ਵਿੱਚ ਡਾਹ ਲਿਆ, ਭਿੱਜ ਗਈਆਂ ਨਨਾਣੇ ਪੂਣੀਆਂ’ ਆਦਿ ਅਤੇ ਲੰਬੀ ਹੇਕ ਦੇ ਗੀਤਾਂ ਨੇ ਵਿਆਹ ਵਰਗਾ ਮਾਹੌਲ ਪੈਦਾ ਕਰ ਦਿੱਤਾ। ਅਖੀਰ ਵਿੱਚ ਦਰਸ਼ਕਾਂ ਦੀ ਸ਼ਮੂਲੀਅਤ ਕਰਵਾ ਕੇ ਪੰਜਾਬੀ ਸੱਭਿਆਚਾਰ ਸੰਬੰਧਿਤ ਪ੍ਰਸ਼ਨ ਵੀ ਪੁੱਛੇ ਗਏ। ਜਿਸ ਨਾਲ ਨਵੀਂ ਪੀੜ੍ਹੀ ਨੂੰ ਕਾਫੀ ਜਾਣਕਾਰੀ ਮਿਲੀ। ਸੋਲੋ ਡਾਂਸ ਵਿੱਚ ਪਹਿਲੀ ਪੁਜੀਸ਼ਨ ਪਰੀ ਅਤੇ ਗੁਰਮਨ ਨੇ ਦੂਜੀ ਪੁਜੀਸ਼ਨ ਰਹਿਮਤ ਅਤੇ ਤੀਜੀ ਪੁਜੀਸ਼ਨ ਮਨਕੀਰਤ ਨੇ ਪ੍ਰਾਪਤ ਕੀਤੀ। ਵੱਡੀਆਂ ਲੜਕੀਆਂ ਵਿੱਚ ਪਹਿਲੀ ਪੁਜੀਸ਼ਨ ਜੈਸਮੀਨ, ਰਣਜੀਤ ਕੌਰ ਨੇ ਦੂਜੀ ਪੁਜੀਸ਼ਨ ਨੇ ਪ੍ਰਾਪਤ ਕੀਤੀ। ਮਿਸੇਜ ਤੀਜ ਵਿੱਚ ਵੀਰਪਾਲ ਕੌਰ ਫਸਟ, ਮਿਸ ਤੀਜ ਵਿੱਚ ਗੁਰਮਨਪ੍ਰੀਤ ਅਤੇ ਰਹਿਮਤ ਨੇ ਸੈਕੰਡ ਪੁਜੀਸ਼ਨ ਪ੍ਰਾਪਤ ਕੀਤੀ।
ਮੁਹੱਲਾ ਕਲੀਨਿਕ ਦੀ ਮੁਲਾਜ਼ਮ ਨੂੰ ਪ੍ਰਸੂਤਾ ਛੁੱਟੀ ’ਤੇ ਜਾਣਾ ਪਿਆ ਮਹਿੰਗਾ, ਵਿਭਾਗ ਨੇ ਨੌਕਰੀ ਤੋਂ ਕੀਤਾ ਫ਼ਾਰਗ
ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ ਅਮਰਜੀਤ ਕੌਰ ਕੋਟਫੱਤਾ ਨੇ ਕਿਹਾ ਕਿ ਸਾਡੇ ਤ੍ਰਿਵੈਣੀ ਕਲੱਬ ਦੀਆ ਮੈਂਬਰਜ਼ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਇਸ ਸਾਲ ਪੌਦੇ ਲਗਾ ਰਹੀਆਂ ਹਨ। ਇਸ ਪਾਰਕ ਵਿੱਚ ਵੀ ਅਸੀਂ ਇਸ ਹਫਤੇ 100 ਤੋਂ ਵੱਧ ਪੌਦੇ ਲਗਾ ਰਹੀਆਂ ਹਨ। ਮੇਲੇ ਨੂੰ ਮਨਾਉਣ ਵਿੱਚ ਦਰਸ਼ਨ ਸਿੰਘ ਕੋਟ ਫੱਤਾ ਸਾਬਕਾ ਵਿਧਾਇਕ, ਬਲਜੀਤ ਸਿੰਘ ਐਮ.ਸੀ, ਚਮਕੌਰ ਮਾਨ ,ਪਵਿੱਤਰ ਕੌਰ, ਭੁਪਿੰਦਰ ਕੌਰ ,ਰਾਜਦੇਵ ਕੌਰ ਸਿੱਧੂ, ਜਸਵੀਰ ਕੌਰ, ਅਮਨਦੀਪ ਕੌਰ ਏ.ਡੀ.ਏ, ਚਰਨਜੀਤ ਕੌਰ ,ਵੀਰਪਾਲ ਕੌਰ ,ਸੁੱਖੀ ਮਾਹਿਲ, ਸੁਰਿੰਦਰ ਕੌਰ, ਸੁਖਪਾਲ ਕੌਰ, ਰਣਬੀਰ ਕੌਰ, ਲਖਵਿੰਦਰ ਕੌਰ ਨੇ ਵਧੀਆ ਸੇਵਾਵਾਂ ਅਦਾ ਕੀਤੀਆਂ।
Share the post "ਬਠਿੰਡਾ ’ਚ ਤ੍ਰਿਵੈਣੀ ਕਲੱਬ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ 17 ਵਾ ਤੀਆਂ ਦਾ ਮੇਲਾ"