ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

Date:

spot_img

👉ਸਮਾਗਮ ਦਾ ਮਕਸਦ ਬੱਚਿਆਂ ਵਿੱਚ ਉੱਦਮੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨਾ
Chandigarh News: ਛੋਟੀ ਉਮਰ ਤੋਂ ਹੀ ਬੱਚਿਆਂ ਵਿੱਚ ਉੱਦਮੀ ਭਾਵਨਾ ਪੈਦਾ ਕਰਨ ਦੇ ਮਕਸਦ ਨਾਲ, ਪ੍ਰੈਪ ਰਾਈਟ ਇੰਸਟੀਚਿਊਟ, ਪੰਚਕੂਲਾ ਵੱਲੋਂ ਅੱਜ ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ, ਸੈਕਟਰ 26, ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼ ਉੱਦਮਤਾ ਸਮਾਗਮ ‘ਕਿਡਪ੍ਰਿਨਿਓਰ’ ਕਰਵਾਇਆ ਗਿਆ।ਇਸ ਵਿਲੱਖਣ ਪਹਿਲਕਦਮੀ ਵਿੱਚ 6 ਤੋਂ 15 ਸਾਲ ਦੀ ਉਮਰ ਦੇ ਉੱਭਰਦੇ ਬਾਲ ਉੱਦਮੀਆਂ ਨੇ ਭਾਗ ਲਿਆ।

ਇਹ ਵੀ ਪੜ੍ਹੋ 👉Canada ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਪੰਜਾਬੀਆਂ ਦੀ ਵਧੇਗੀ ਮੁਸ਼ਕਲ? ਹਜ਼ਾਰਾਂ ਲੋਕਾਂ ਨੂੰ ਡਿਪੋਰਟ ਕਰਨ ਦੀ ਤਿਆਰੀ!

ਇੱਥੇ ਲਗਾਏ ਗਏ 104 ਸਟਾਲਾਂ ਨੇ ਬੱਚਿਆਂ ਨੂੰ ਆਪਣੀ ਰਚਨਾਤਮਕਤਾ ਅਤੇ ਵਪਾਰਕ ਸਮਝ ਦਾ ਪ੍ਰਦਰਸ਼ਨ ਕਰਨ ਲਈ ਇੱਕ ਢੁਕਵਾਂ ਮੰਚ ਪ੍ਰਦਾਨ ਕੀਤਾ।ਇਹਨਾਂ ਵਿੱਚੋਂ ਸਭ ਤੋਂ ਵੱਧ ਧਿਆਨ ਖਿੱਚਣ ਵਾਲਾ ਸਟਾਲ ‘ਦਿ ਕ੍ਰਿਏਟਿਵ ਬੀਜ਼ ਚਾਰ ਬਾਲ ਉਮਰ ਦੇ ਉੱਦਮੀਆਂ ਅਬੀਰ ਗੋਇਲ, ਰਿਆਨਾ ਗੋਇਲ, ਸੁਹਾਨੀ ਸਿੰਗਲਾ ਅਤੇ ਸੀਆ ਗੋਇਲ ਵੱਲੋਂ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ 👉ਭਾਰਤ ‘ਚ ਬਦਲਣ ਜਾ ਰਹੀ ਕਰੰਸੀ! ਪਲਾਸਟਿਕ ਨੋਟ ਬਾਜ਼ਾਰ ‘ਚ ਲਿਆਉਣ ਦੀ ਤਿਆਰੀ ਜ਼ੋਰਾਂ ‘ਤੇ, 10-20 ਰੁਪਏ ਦੇ ਪਲਾਸਟਿਕ ਨੋਟਾਂ ਦਾ ਹੋਵੇਗਾ ਟ੍ਰਾਇਲ

ਇਹਨਾਂ ਛੋਟੇ ਬੱਚਿਆਂ ਨੇ ਅਨੋਖੀ ਸਟੇਸ਼ਨਰੀ, ਮੋਤੀਆਂ ਵਾਲੇ ਦਿਲ ਦੇ ਆਕਾਰ ਦੇ ਸ਼ੀਸ਼ੇ, ਟਰੈਂਡੀ ਪੈਰਾਕਾਰਡ ਬੈਗ ਚਾਰਮਜ਼, ਹੱਥ ਨਾਲ ਪੇਂਟ ਕੀਤੇ ਪਾਊਚ, ਟੋਟ ਬੈਗ ਅਤੇ ਡੀ.ਆਈ.ਵਾਈ. ਕਿੱਟਾਂ ਵਰਗੀਆਂ ਆਪਣੇ ਰਚਨਾਤਮਕ ਅਤੇ ਖੂਬਸੂਰਤ ਉਤਪਾਦਾਂ ਨਾਲ ਸਭ ਦਾ ਦਿਲ ਜਿੱਤ ਲਿਆ।ਇਸ ਸਮਾਗਮ ਨੇ ਨਾ ਕੇਵਲ ਨਵੀਨਤਾ ਦਾ ਜਸ਼ਨ ਮਨਾਇਆ, ਸਗੋਂ ਬੱਚਿਆਂ ਨੂੰ ਸੁਤੰਤਰ ਤੌਰ ‘ਤੇ ਸੋਚਣ, ਮਿਲ ਕੇ ਕੰਮ ਕਰਨ ਅਤੇ ਆਪਣੇ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਲਈ ਵੀ ਉਤਸ਼ਾਹਿਤ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img
spot_img

Share post:

Popular

More like this
Related

ਸੁਖਪਾਲ ਸਿੰਘ (ਪਾਲ ਬਾਬਾ) ਬਣੇ Bathinda Bar Clerk Association ਦੇ ਨਵੇਂ ਪ੍ਰਧਾਨ

Bathinda News: ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੇ ਕਲਰਕ ਐਸੋਸੀਏਸ਼ਨ...

ਗਿਆਨੇਸ਼ ਕੁਮਾਰ ਵਿਰੁਧ ਇੰਡੀਆ ਬਲਾਕ ਦੀ ਮਹਾ-ਰੈਲੀ ਅੱਜ

Delhi News: ਚੋਣਾਂ ਵਿੱਚ ਕਥਿਤ ਬੇਨਿਯਮੀਆਂ ਵਿਰੁਧ ਵਿਰੋਧੀ ਧਿਰਾਂ...