Bathinda News: RBDAV Sen Sec Public School Bathinda; ਆਰ.ਬੀ.ਡੀ.ਏ.ਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਠਿੰਡਾ ਵਿਖੇ ਪ੍ਰਿੰਸੀਪਲ ਸ੍ਰੀ ਓ.ਪੀ.ਤਿਵਾੜੀ ਦੀ ਰਹਿਨਮਾਈ ਹੇਠ ਐਨ.ਸੀ.ਸੀ ਤਿੰਨ ਪੰਜਾਬ ਨੇਵਲ ਯੂਨਿਟ ਦੀ ਗਤੀਵਿਧੀ ਤਹਿਤ ਸਰਦਾਰ ਵੱਲਭ ਭਾਈ ਪਟੇਲ ਦੇ ਜਨਮ ਦਿਹਾੜੇ ‘ਤੇ ‘ਰਨ ਫਾਰ ਯੂਨਿਟੀ’ਦੇ ਬੈਨਰ ਹੇਠ ਰੈਲੀ ਕੱਢੀ ਗਈ।ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਤੋਂ ਪਹਿਲਾਂ ਸਕੂਲ ਮੁਖੀ ਸ੍ਰੀ ਓ.ਪੀ ਤਿਵਾਰੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਸਰਦਾਰ ਬਲਭ ਭਾਈ ਪਟੇਲ ਦੀ ਜੀਵਨੀ ਉੱਤੇ ਸੰਖੇਪ ਰੌਸ਼ਨੀ ਪਾਈ ਅਤੇ ਉਹਨਾਂ ਦੁਆਰਾ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਨਿਭਾਈ ਗਈ ਜਿੰਮੇਵਾਰੀ ਨੂੰ ਵਿਸਥਾਰ ਪੂਰਵਕ ਦੱਸਿਆ।
ਦੇਸ਼ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜਨਮ ਉਤਸਵ ਮੌਕੇ 3 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ. ਵੱਲੋਂ ‘ਰਨ ਫਾਰ ਯੂਨਿਟੀ’ (Run for Unity) ਗਤੀਵਿਧੀ ਦਾ ਆਯੋਜਨ ਕੀਤਾ ਗਿਆ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਸਹੂੰ ਚੁੱਕੀ ਗਈ।ਇਸ ਮੌਕੇ ਸਕੂਲ ਦੇ 70 ਐੱਨ.ਸੀ.ਸੀ. ਕੈਡਿਟਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਮਾਗਮ ਦੌਰਾਨ ਏ.ਐੱਨ.ਓ. ਸੁਖਜਿੰਦਰ ਕੁਮਾਰ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਇਸ ਮੌਕੇ ਕੈਡਿਟਾਂ ਤੋਂ ਇਲਾਵਾ ਸਕੂਲ ਦਾ ਸਟਾਫ ਸ਼੍ਰੀ ਸਤਨਾਮ ਸਿੰਘ, ਮੈਡਮ ਪਰਮਜੀਤ ਕੌਰ, ਮੈਡਮ ਮਨਦੀਪ ਕੌਰ ਅਤੇ ਨਵੀਨ ਗੋਇਲ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




