ਬਠਿੰਡਾ, 28 ਅਗਸਤ: ਇੱਥੋਂ ਦੇ ਸਾਹਿਤ ਸਿਰਜਣਾ ਮੰਚ (ਰਜਿ.) ਦੀ ਮਹੀਨਾਵਾਰ ਮੀਟਿੰਗ ਮੰਚ ਦੇ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ ਦੀ ਪ੍ਰਧਾਨਗੀ ਤਹਿਤ ਟੀਚਰਜ਼ ਹੋਮ ਵਿਖੇ ਹੋਈ । ਮੀਟਿੰਗ ਦੇ ਆਰੰਭ ਵਿਚ ਮੰਚ ਦੇ ਪ੍ਰਧਾਨ ਨੇ ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆਂ ਕਹਿੰਦਿਆਂ ਸੁਝਾਅ ਦਿੱਤਾ ਕਿ ਅੱਜ ਦੀ ਮੀਟਿੰਗ ਵਿੱਚ ਸਦੀਵੀ ਵਿਛੋੜਾ ਦੇ ਗਏ ਲੇਖਕਾਂ ਦੇ ਸੋਗ ਵਿੱਚ ਰਚਨਾ ਪਾਠ ਨਾ ਕੀਤਾ ਜਾਵੇ। ਉਹਨਾਂ ਦੇ ਸੁਝਾਅ ਨੂੰ ਸਵੀਕਾਰ ਕਰਦਿਆਂ ਕਿਸੇ ਵੀ ਲੇਖਕ ਨੇ ਮੀਟਿੰਗ ਦੌਰਾਨ ਕੋਈ ਰਚਨਾ ਨਹੀਂ ਪੜ੍ਹੀ ਅਤੇ ਸੋਗ ਵਿੱਚ ਡੁੱਬੇ ਰਹੇ ।
ਨਸ਼ਾ ਤਸਕਰਾਂ ਵਲੋਂ ਪ੍ਰਵਾਰ ਨਾਲ ਮਿਲਕੇ ਪੁਲਿਸ ’ਤੇ ਹਮਲਾ, ਤਿੰਨ ਕਾਬੂ
ਹਾਜ਼ਰ ਲੇਖਕਾਂ ਵੱਲੋਂ ਤਿਲੰਗਾਨਾ ਦੇ ਲੋਕ ਕਵੀ ਤੇ ਗਾਇਕ ਗੁੰਮਡੀ ਵਿਟਲ ਰਾਓ ਗਦਰ, ਪਲਸ ਮੰਚ ਦੇ ਸਾਬਕਾ ਜਨਰਲ ਸਕੱਤਰ ਅਤੇ ਉੱਘੇ ਨਾਟ- ਨਿਰਦੇਸ਼ਕ ਮਾਸਟਰ ਤਰਲੋਚਨ ਸਿੰਘ ਸਮਰਾਲਾ, ਸ਼੍ਰੋਮਣੀ ਕਵੀ ਸ਼ਿਵਨਾਥ, ਪੰਜਾਬੀ ਸ਼ਾਇਰ ਜਗਸੀਰ ਵਿਯੋਗੀ, ਸੁਬੇਗ ਸੱਧਰ, ਨਾਵਲਕਾਰ ਬਾਰੂ ਸਤਵਰਗ, ਉੱਘੇ ਲੇਖਕ ਦੇਸ ਰਾਜ ਕਾਲੀ,ਪ੍ਰਸਿੱਧ ਗੀਤਕਾਰ ਦੇਵ ਕੋਹਲੀ ਅਤੇ ਸ਼ਾਇਰ ਰਜਿੰਦਰ ਜੱਸਲ ਦੇ ਸਪੁੱਤਰ ਕਰਨਵੀਰ ਸਿੰਘ ਸਮੇਤ ਸਦੀਵੀ ਵਿਛੋੜਾ ਦੇ ਗਏ ਇਨ੍ਹਾਂ ਲੇਖਕਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਅਰਪਿਤ ਕਰਨ ਉਪਰੰਤ ਇਹਨਾਂ ਲੇਖਕਾਂ ਦੇ ਸਾਹਿਤਕ ਯੋਗਦਾਨ ਦੀ ਵੀ ਚਰਚਾ ਕੀਤੀ ਗਈ।
ਇਸੇ ਦੌਰਾਨ ਮੰਚ ਦੀ ਮੀਤ ਪ੍ਰਧਾਨ ਰਾਜਦੇਵ ਕੌਰ ਸਿੱਧੂ ਨੂੰ ਪੋਤਰੇ ਅਤੇ ਦੋਹਤੇ ਦੇ ਜਨਮ ਦੀ ਦੂਹਰੀ ਖੁਸ਼ੀ ਲਈ ਮੁਬਾਰਕਬਾਦ ਵੀ ਦਿੱਤੀ ਗਈ। ਇਸ ਮੌਕੇ ਜਿੱਥੇ ਮੰਚ ਦੇ ਪ੍ਰਬੰਧਕੀ ਕੰਮਾਂ ਲਈ ਕੁਝ ਮਤੇ ਪਾਸ ਕੀਤੇ ਗਏ ਓਥੇ ਨੇੜਲੇ ਭਵਿੱਖ ਵਿੱਚ ਮੰਚ ਵੱਲੋਂ ਡਾ. ਜਸਪਾਲਜੀਤ ਦੇ ਕਾਵਿ ਸੰਗ੍ਰਹਿ ’ਸੂਰਜ ਦੇ ਸਾਰਥੀ’ ਅਤੇ ਅਤੇ ਦਵੀ ਸਿੱਧੂ ਦੇ ਕਾਵਿ ਸੰਗ੍ਰਹਿ ’ਮਾਂ ਕਹਿੰਦੀ’ ਉੱਪਰ ਇੱਕ ਗੋਸ਼ਟੀ ਸਮਾਗਮ ਕਰਵਾਉਣ ਦਾ ਫੈਸਲਾ ਵੀ ਕੀਤਾ ਗਿਆ। ਇੱਕ ਮਤੇ ਰਾਹੀਂ ਹਾਜ਼ਰ ਲੇਖਕਾਂ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ.) ਦੀ 17 ਸਿਤੰਬਰ ਨੂੰ ਹੋਣ ਜਾ ਰਹੀ ਚੋਣ ਵਿਚ ਦੋਹਾਂ ਧਿਰਾਂ ਨੂੰ ਸਰਬ ਸੰਮਤੀ ਕਰਨ ਦੀ ਅਪੀਲ ਕੀਤੀ ਗਈ ਤਾਂ ਕਿ ਬੇਲੋੜੇ ਖਰਚੇ ਅਤੇ ਮਾਨਵੀ ਊਰਜਾ ਦੀ ਬੱਚਤ ਹੋ ਸਕੇ।
ਹਰਸਿਮਰਤ ਕੌਰ ਬਾਦਲ ਵਲੋਂ ਵਿਰਾਸਤੀ ਪਿੰਡ ਲਈ 5 ਲੱਖ ਦੀ ਗਰਾਂਟ ਜਾਰੀ
ਇਸ ਅਪੀਲ ਵਿੱਚ ਹੀ ਵੱਡੇ ਅਤੇ ਨਿਰਪੱਖ ਲੇਖਕਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਸਰਬ ਸੰਮਤੀ ਲਈ ਸਾਲਸ ਦੀ ਭੂਮਿਕਾ ਨਿਭਾਉਣ। ਮੀਟਿੰਗ ਵਿੱਚ ਪ੍ਰੋ. ਤਰਸੇਮ ਨਰੂਲਾ,ਅਮਰ ਸਿੰਘ ਸਿੱਧੂ, ਸੁਖਦਰਸ਼ਨ ਗਰਗ, ਅਮਰਜੀਤ ਹਰੜ,ਦਵੀ ਸਿੱਧੂ,ਰਾਜਦੇਵ ਕੌਰ ਸਿੱਧੂ, ਅਮਰਜੀਤ ਪੇਂਟਰ, ਦਲਜੀਤ ਬੰਗੀ, ਰਮੇਸ਼ ਕੁਮਾਰ ਗਰਗ,, ਭੁਪਿੰਦਰ ਜੈਤੋ, ਮਨਜੀਤ ਸਿੰਘ ਜੀਤ, ਗੁਰਮੀਤ ਗੀਤ, ਅਤੇ ਡਾ. ਜਸਪਾਲ ਜੀਤ, ਮਲਕੀਤ ਸਿੰਘ ਮਛਾਣਾ, ਪੋਰਿੰਦਰ ਕੁਮਾਰ ਸਿੰਗਲਾ ਹਾਜ਼ਰ ਸਨ। ਮੰਚ ਸੰਚਾਲਨ ਜਨਰਲ ਸਕੱਤਰ ਜਗਨ ਨਾਥ ਨੇ ਕੀਤਾ।