ਰਾਮਪੁਰਾ 5 ਸਤੰਬਰ: ਸੂਬੇ ਅੰਦਰ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਅਤੇ ਖੇਡ ਮੈਦਾਨਾਂ ਦੀ ਰੋਣਕ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵਲੋਂ ਸੂਬੇ ਭਰ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦੂਜੇ ਸੀਜ਼ਨ ਦਾ ਅਗਾਜ਼ ਕੀਤਾ ਗਿਆ।ਇਸ ਲੜੀ ਤਹਿਤ ਰਾਮਪੁਰਾ ਬਲਾਕ ਦੀਆ ਵਤਨ ਪੰਜਾਬ ਖੇਡਾਂ ਸੀਜ਼ਨ 2 ਵਿੱਚ ਕਰਵਾਈਆਂ ਜਾ ਰਹੀਆਂ ਹਨ।
ਖੇਡਾਂ ਵਤਨ ਪੰਜਾਬ ਦੀਆਂ: ਵਿਧਾਇਕ ਅਮਿਤ ਰਤਨ ਕੋਟ ਫੱਤਾ ਨੇ ਦੂਜੇ ਦਿਨ ਖੇਡਾਂ ਦਾ ਕੀਤਾ ਆਗਾਜ
ਅੱਜ ਦੂਜੇ ਦਿਨ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਗੁਰਚਰਨ ਸਿੰਘ ਗਿੱਲ ਡੀ.ਐਮ ਖੇਡਾਂ ਨੇ ਦੱਸਿਆ ਕਿ ਰੱਸਾਕਸ਼ੀ ਅੰਡਰ 17 ਮੁੰਡੇ ਵਿੱਚ ਸਰਕਾਰੀ ਹਾਈ ਸਕੂਲ ਡਿੱਖ ਨੇ ਪਹਿਲਾਂ, ਫਤਿਹ ਸਕੂਲ ਰਾਮਪੁਰਾ ਨੇ ਦੂਜਾ,ਅੰਡਰ 21 ਵਿੱਚ ਫਤਿਹ ਕਾਲਜ ਰਾਮਪੁਰਾ ਨੇ ਪਹਿਲਾਂ, ਫਤਿਹ ਸਕੂਲ ਰਾਮਪੁਰਾ ਨੇ ਦੂਜਾ,ਸਰਕਲ ਕਬੱਡੀ ਅੰਡਰ 14 ਵਿੱਚ ਸਰਕਾਰੀ ਹਾਈ ਸਕੂਲ ਭੂੰਦੜ ਨੇ ਪਹਿਲਾਂ, ਸਰਕਾਰੀ ਹਾਈ ਸਕੂਲ ਗਿੱਲ ਕਲਾਂ ਨੇ ਦੂਜਾ,ਖੋ ਖੋ ਅੰਡਰ 14 ਮੁੰਡੇ ਵਿੱਚ ਮੰਡੀ ਕਲਾਂ ਨੇ ਪਹਿਲਾਂ, ਆਦਰਸ਼ ਸਕੂਲ ਚਾਉਕੇ ਨੇ ਦੂਜਾ, ਅੰਡਰ 17 ਵਿੱਚ ਆਦਰਸ਼ ਸਕੂਲ ਚਾਉਕੇ ਨੇ ਪਹਿਲਾਂ,ਮੰਡੀ ਕਲਾਂ ਨੇ ਦੁਜਾ,ਅੰਡਰ 21 ਵਿੱਚ ਖੋਖਰ ਨੇ ਪਹਿਲਾਂ, ਮੰਡੀ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
67 ਵੀਆ ਗਰਮ ਰੁੱਤ ਜ਼ਿਲ੍ਹਾ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ
ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਅਮਰਦੀਪ ਸਿੰਘ ਗਿੱਲ, ਮਨਦੀਪ ਸਿੰਘ ਕਨਵੀਨਰ, ਕੇਵਲ ਸਿੰਘ ਕਨਵੀਨਰ, ਇਕਬਾਲ ਸਿੰਘ ਕਨਵੀਨਰ, ਇੰਦਰਜੀਤ ਸਿੰਘ ਕਨਵੀਨਰ,ਜਗਜੀਤ ਸਿੰਘ ਵਾਲੀਬਾਲ ਕੋਚ, ਹਰਪ੍ਰੀਤ ਸਿੰਘ ਵਾਲੀਬਾਲ ਕੋਚ,ਮਨਪ੍ਰੀਤ ਸਿੰਘ, ਗੁਰਜੰਟ ਸਿੰਘ ਕਨਵੀਨਰ, ਜਗਦੇਵ ਸਿੰਘ,ਗੁਰਜੀਤ ਸਿੰਘ ਝੱਬਰ,ਮੈਡਮ ਨਿਧੀ , ਗਗਨਦੀਪ ਸਿੰਘ, ਹਰਪ੍ਰੀਤ ਸ਼ਰਮਾ, ਜਗਦੇਵ ਸਿੰਘ,, ਭੁਪਿੰਦਰ ਸਿੰਘ,ਸੁਰਿੰਦਰ ਸਿੰਗਲਾ, ਲਵਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਸਿਮਰਜੀਤ ਸਿੰਘ,ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਮਨਦੀਪ ਸਿੰਘ,ਹਾਜ਼ਰ ਸਨ।
Share the post "ਬਲਾਕ ਰਾਮਪੁਰਾ ਦੀਆਂ ਵਤਨ ਪੰਜਾਬ ਦੀਆਂ ਖੇਡਾਂ ਸੀਜ਼ਨ 2 ਖੇਡ ਸਟੇਡੀਅਮ ਚਾਉਕੇ ਵਿਖੇ ਹੋਏ ਫਸਵੇ ਮੁਕਾਬਲੇ"