ਬਠਿੰਡਾ: 2016 ‘ਚ ਹੋਏ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਮੁਲਜ਼ਮ ਗੈਂਗਸਟਰ ਨੀਟਾ, ਮਨੀ ਸੇਖੋਂ ਤੇ ਸੁੱਲਖਨ ਬੱਬਰ ਨੂੰ ਜ਼ਮਾਨਤ ਮਿੱਲ ਗਈ ਹੈ। ਜਦਕਿ ਇਸ ਜੇਲ੍ਹ ਬ੍ਰੇਕ ਦੀ ਸਾਜਿਸ਼ ਘਾੜਾ ਗੋਪੀ ਕੌੜਾ ਨੂੰ ਬੇਲ ਨਹੀਂ ਮਿਲੀ ਹੈ। ਫਿਲਹਾਲ ਬਾਕਿ ਦੇ ਤਿੰਨਾਂ ਮੂਲਜ਼ਮਾਂ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ ਨਾਭਾ ਜੇਲ੍ਹ ਬ੍ਰੇਕ ਕਾਂਡ ਕੇਸ ‘ਚ ਰਿਹਾਈ ਮਿਲ ਗਈ ਹੈ।
Sandeep Nangal Ambia: ਸੰਦੀਪ ਨੰਗਲ ਅੰਬੀਆਂ ਤੇ ਗੋਲੀ ਚਲਾਉਣ ਵਾਲਾ ਸ਼ਾਰਪ ਸ਼ੂਟਰ ਦਿੱਲੀ ਪੁਲਿਸ ਅੜੀਕੇ
ਦੱਸ ਦਈਏ ਕਿ 2016 ਵਿੱਚ ਪਲਵਿੰਦਰ ਪਿੰਦਾ ਸਮੇਤ ਕਈ ਗੈਂਗਸਟਰਾਂ ਨੇ ਹਥਿਆਰਾਂ ਨਾਲ ਲੈਸ ਨਾਭਾ ਦੀ ਹਾਈ ਸਕਿਓਰਿਟੀ ਜੇਲ੍ਹ ‘ਤੇ ਹਮਲਾ ਕਰਕੇ ਦੋ ਗਰਮ ਖਿਆਲੀਆਂ ਸਮੇਤ ਚਾਰ ਗੈਂਗਸਟਰਾਂ ਨੂੰ ਛੁਡਾ ਲਿਆ ਸੀ। ਛੁਡਾਏ ਗਏ ਗਰਮਖਿਆਲੀ ਖਾਲਿਸਤਾਨ ਕਮਾਂਡੋ ਫੋਰਸ ਦੇ ਹਰਮਿੰਦਰ ਸਿੰਘ ਮਿੰਟੂ ਤੇ ਕਸ਼ਮੀਰਾ ਸਿੰਘ ਗਲਵੱਟੀ ਸ਼ਾਮਲ ਹਨ, ਜਦੋਂ ਕਿ ਗੈਂਗਸਟਰਾਂ ਵਿੱਚ ਵਿੱਕੀ ਗੌਂਡਰ ਤੇ ਗੁਰਪ੍ਰੀਤ ਸੇਖੋਂ ਤੇ ਉਨ੍ਹਾਂ ਦੇ ਸਾਥੀ ਸ਼ਾਮਲ ਹਨ।
ਸਿਵਲ ਲਾਇਨ ਪੁਲਿਸ ਵੱਲੋਂ ਵਾਹਨ ਚੋਰ ਗਿਰੋਹ ਦਾ ਫਰਾਰ ਮੁਜਰਿਮ ਕਾਬੂ, 8 ਮੋਟਰਸਾਈਕਲ ਬਰਾਮਦ
ਪੁਲਿਸ ਰਿਕਾਰਡ ਅਨੁਸਾਰ ਮਿੰਟੂ ਪਾਕਿਸਤਾਨ ਵਿੱਚ ਰਹਿ ਰਿਹਾ ਸੀ ਤੇ ਉਸ ਨੂੰ ਥਾਈਲੈਂਡ ਤੋਂ ਕਾਬੂ ਕੀਤਾ ਗਿਆ ਸੀ। ਨਾਭਾ ਜੇਲ੍ਹ ਤੋਂ ਫਰਾਰ ਹੋਣ ਤੋਂ ਬਾਅਦ ਮਿੰਟੂ ਨੂੰ ਉਸੇ ਰਾਤ ਪੁਲਿਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਕੁਝ ਸਾਲਾਂ ਬਾਅਦ ਪਟਿਆਲਾ ਜੇਲ੍ਹ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ ਸੀ। ਕਸ਼ਮੀਰ ਸਿੰਘ ਅੱਜ ਤੱਕ ਪੁਲਿਸ ਦੇ ਹੱਥ ਨਹੀਂ ਆਇਆ। ਦੂਜੇ ਪਾਸੇ ਵਿੱਕੀ ਗੌਂਡਰ ਤੇ ਉਸ ਦਾ ਇੱਕ ਸਾਥੀ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਬਾਕੀ ਗੈਂਗਸਟਰਾਂ ਨੂੰ ਵੀ ਕਾਬੂ ਕਰ ਲਿਆ ਗਿਆ ਸੀ।