ਪ੍ਰੋ ਜੈਪਾਲ ਅਤੇ ਮਹੀਪਾਲ ਨੇ ਫਿਰਕੂ ਫੁੱਟ ਅਤੇ ਕਾਰਪੋਰੇਟੀ ਲੁੱਟ ਦੇ ਖਾਤਮੇ ਲਈ ਜੂਝਣ ਦਾ ਦਿੱਤਾ ਸੱਦਾ
ਬਠਿੰਡਾ ; 10 ਸਤੰਬਰ- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪੰਜਾਬ ਰਾਜ ਕਮੇਟੀ ਵੱਲੋਂ ਅੱਜ ਤੋਂ ਅਰੰਭੀ ਗਈ “ਕਾਰਪੋਰੇਟ ਭਜਾਓ-ਮੋਦੀ ਹਰਾਓ” ਸੂਬਾ ਵਿਆਪੀ ਮੁਹਿੰਮ ਤਹਿਤ ਪਾਰਟੀ ਦੀ ਬਠਿੰਡਾ-ਮਾਨਸਾ ਜਿਲ੍ਹਾ ਕਮੇਟੀ ਵੱਲੋਂ ਸਥਾਨਕ ਟੀਚਰਜ਼ ਹੋਮ ਵਿਖੇ ਇੱਕ ਵਿਸ਼ਾਲ ਸਿਆਸੀ ਕਾਨਫਰੰਸ ਸੱਦੀ ਗਈ।ਇਸ ਮੌਕੇ ਸ਼ਹਿਰ ਵਿੱਚ ਕੇੰਦਰ ਸਰਕਾਰ ਖਿਲਾਫ ਰੋਸ ਮਾਰਚ ਵੀ ਕੱਢਿਆ ਗਿਆ l
ਬਠਿੰਡਾ ’ਚ ਨਸ਼ਾ ਤਸਕਰਾਂ ਵਿਰੁਧ ਲੱਗੇ ਠੀਕਰੀ ਪਹਿਰੇ ’ਤੇ ਡਟੇ ਨੌਜਵਾਨ ਦਾ ਕੀਤਾ ਬੇਰਹਿਮੀ ਨਾਲ ਕਤਲ
ਕਾਨਫਰੰਸ ਨੂੰ ਸੰਬੋਧਨ ਕਰਨ ਲਈ ਉਚੇਚੇ ਹਾਜਰ ਹੋਏ ਪਾਰਟੀ ਦੇ ਸੂਬਾਈ ਖਜ਼ਾਨਚੀ ਪ੍ਰੋਫੈਸਰ ਜੈਪਲ ਸਿੰਘ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਸਾਥੀ ਮਹੀਪਾਲ ਨੇ ਕਿਹਾ ਕਿ ਦੇਸ਼ ਨੂੰ ਫਿਰਕੂ ਹਿੰਸਾ ਦੀ ਕੁਲਹਿਣੀ ਅੱਗ ‘ਚ ਝੁਲਸਣ ਤੋਂ ਬਚਾਉਣ ਅਤੇ ਭਾਈਚਾਰਕ ਸਾਂਝ ਦੀ ਰਾਖੀ ਲਈ 2024 ‘ਚ ਹੋਣ ਜਾ ਰਹੀਆਂ ਆਮ ਚੋਣਾਂ ‘ਚ ਫਿਰਕੂ-ਫਾਸ਼ੀ ਕਾਰਪੋਰੇਟ ਪੱਖੀ ਮੋਦੀ-ਸ਼ਾਹ ਸਰਕਾਰ ਨੂੰ ਕੇਂਦਰੀ ਸੱਤਾ ਤੋਂ ਲਾਂਭੇ ਕਰਨਾ ਅਜੋਕੀ ਦੌਰ ਦਾ ਸਭ ਤੋਂ ਜਰੂਰੀ ਤੇ ਅਹਿਮ ਕਾਰਜ ਹੈ।
ਬਠਿੰਡਾ ’ਚ ਮੰਗਲਵਾਰ ਤੋਂ ‘ਬਠਿੰਡਾ ਤੋਂ ਦਿੱਲੀ’ ਵਿਚਕਾਰ ਮੁੜ ਚੱਲਣਗੇ ਹਵਾਈ ਜਹਾਜ਼
ਪ੍ਰੋਫੈਸਰ ਜੈਪਲ ਅਤੇ ਮਹੀਪਾਲ ਨੇ ਐਲਾਨ ਕੀਤਾ ਕਿ ਉਕਤ ਦਿਸ਼ਾ ਵਿੱਚ ਦੇਸ਼ ਦੀਆਂ ਸਭਨਾਂ ਧਰਮ ਨਿਰਪੱਖ ਤੇ ਪ੍ਰਗਤੀ ਹਾਮੀ ਧਿਰਾਂ ਦੇ ਸਾਂਝੇ ਮੁਹਾਜ਼ ਦੀ ਜਿੱਤ ਲਈ ਪਾਰਟੀ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਦੋਸ਼ ਲਾਇਆ ਕਿ ਸੰਘੀ ਸੰਗਠਨਾਂ ਵੱਲੋਂ ਉਕਤ ਫਿਰਕੇਦਾਰਾਨਾ ਤੇ ਹਿੰਸਕ ਵਾਰਦਾਤਾਂ, ਮੋਦੀ ਸਰਕਾਰ ਦੇ ਥਾਪੜੇ ਨਾਲ ਦੇਸ਼ ਵਾਸੀਆਂ ਦਾ ਧਿਆਨ ਕੇਂਦਰੀ ਸਰਕਾਰ ਦੀਆਂ ਚੌਤਰਫਾ ਅਸਫਲਤਾਵਾਂ ਤੋਂ ਭਟਕਾ ਕੇ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਲਾਂਭੇ ਕਰਕੇ 2024 ‘ਚ ਹੋਣ ਜਾ ਰਹੀਆਂ ਪਾਰਲੀਮਾਨੀ ਚੋਣਾਂ ਜਿੱਤਣ ਲਈ ਕੀਤੀਆਂ ਜਾ ਰਹੀਆਂ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਹੁਣ ਲੜਕੇ ਵੀ ਕਰ ਸਕਣਗੇ ਪ੍ਰਾਈਵੇਟ ਤੌਰ ’ਤੇ ਐਮ.ਏ ਤੇ ਬੀ.ਏ
ਇਸ ਮੌਕੇ ਜਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਨੰਦਗੜ੍ਹ ਤੋਂ ਇਲਾਵਾ ਹੋਰ ਬੁਲਾਰਿਆ ਨੇ ਕਿਹਾ ਕਿਹਾ ਕਿ ਪ੍ਰਤੀਕ੍ਰਿਆਵਾਦੀ ਮੋਦੀ ਸਰਕਾਰ ਵਿੱਦਿਅਕ ਸਲੇਬਸ ਚੋਂ ਵਿਗਿਆਨ ਨੂੰ ਮਨਫੀ ਕਰਕੇ ਮਨੋ ਕਲਪਿਤ ਪਿਛਾਖੜੀ ਧਾਰਨਾਵਾਂ ਦਾ ਕੂੜਾ ਭਰਨ ਰਾਹੀਂ, ਮਿਥਿਹਾਸ ਨੂੰ ਇਤਿਹਾਸਕ ਬਣਾ ਕੇ ਪੇਸ਼ ਕਰਨ ਰਾਹੀਂ ਹੈ l
ਕਾਨਫਰੰਸ ਦੀ ਪ੍ਰਧਾਨਗੀ ਮਿੱਠੂ ਸਿੰਘ ਘੁੱਦਾ, ਪ੍ਰਕਾਸ਼ ਸਿੰਘ ਨੰਦਗੜ੍ਹ, ਸੰਪੂਰਨ ਸਿੰਘ ਅਤੇ ਦਰਸ਼ਨ ਸਿੰਘ ਫੁੱਲੋ ਮਿੱਠੀ ਨੇ ਕੀਤੀ।
2016 ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਤਿੰਨ ਮੁਲਜ਼ਮ ਹੋਏ ਰਿਹਾਅ
ਪਾਰਟੀ ਦੀ ਸ਼ਹਿਰੀ ਕਮੇਟੀ ਅਤੇ ਤਰਕਸ਼ੀਲ ਸੁਸਾਇਟੀ ਵੱਲੋਂ ਸਿਧਾਂਤਕ ਕਿਤਾਬਾਂ ਅਤੇ ਅਗਾਂਹਵਧੂ ਸਾਹਿਤ ਦਾ ਸਟਾਲ ਵੀ ਲਾਇਆ ਗਿਆ। ਇਸ ਮੌਕੇ ਐਲਾਨ ਕੀਤਾ ਕਿ ਪੰਜਾਬ ਰਾਜ ਕਮੇਟੀ ਵੱਲੋਂ ਸਾਰੇ ਜਿਲ੍ਹਿਆਂ ਅੰਦਰ 10 ਤੋਂ 27 ਸਤੰਬਰ ਤੱਕ 60 ਤੋਂ ਵਧੇਰੇ ਰਾਜਨੀਤਕ ਕਾਨਫਰੰਸਾਂ ਕਰਨ ਅਤੇ ਜੱਥਾ ਮਾਰਚਾਂ, ਰੈਲੀਆਂ, ਮੀਟਿੰਗਾਂ ਆਦਿ ਰਾਹੀਂ ਸੰਘਣੀ ਜਨ ਸੰਪਰਕ ਮੁਹਿੰਮ ਚਲਾਉਣ ਲਈ ਪ੍ਰੋਗਰਾਮ ਕੀਤੇ ਜਾਣਗੇ ।