previous arrow
next arrow
Punjabi Khabarsaar
ਲੁਧਿਆਣਾ

ਲੁਧਿਆਣਾ ’ਚ ਦੋ ਦਿਨ ਪਹਿਲਾਂ ਲਾਪਤਾ ਹੋਏ ਦੋ ਦੋਸਤਾਂ ਦੀਆਂ ਅੱਜ ਲਾਸ਼ਾਂ ਹੋਈਆਂ ਬਰਾਮਦ

ਲੁਧਿਆਣਾ, 18 ਸਤੰਬਰ: ਦੋ ਦਿਨ ਪਹਿਲਾਂ ਲਾਪਤਾ ਹੋਏ ਦੋ ਦੋਸਤਾਂ ਦੀਆਂ ਅੱਜ ਲਾਸ਼ਾਂ ਬਰਾਮਦ ਹੋ ਗਈਆਂ ਹਨ। ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਦੋਨਾਂ ਨੌਜਵਾਨਾਂ ਦੇ ਘਰਾਂ ਵਿਚ ਵਿਰਲਾਪ ਕੀਤਾ ਜਾ ਰਿਹਾ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਦੋਨੋਂ ਨੌਜਵਾਨ ਸਥਾਨਕ ਸ਼ਹਿਰ ਦੇ ਮਾਇਆ ਨਗਰ ਤੇ ਗਗਨ ਨਗਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਜਦੋਂ ਘਰ ਦੇ ਭੇਤੀ ਚੋਰ ਨੇ ਸਾਬਕਾ ਮੰਤਰੀ ਦੇ ਘਰ ਲਗਾਈ ਸੰਨ

ਮ੍ਰਿਤਕ ਨੌਜਵਾਨ ਗੁਲਸ਼ਨ ਕੁਮਾਰ ਤੇ ਰਾਹੁਲ ਸਿੰਘ 16 ਸਤੰਬਰ ਨੂੰ ਘਰੋਂ ਸਕੂਟਰ ’ਤੇ ਬਜਾਰ ਵੱਲ ਗਏ ਸਨ ਪ੍ਰੰਤੂ ਵਾਪਸ ਨਹੀਂ ਮੁੜੇ। ਹਾਲਾਂਕਿ ਪ੍ਰਵਾਰ ਵਲੋਂ ਖੁਦ ਤਲਾਸ਼ ਕਰਨ ਦੇ ਬਾਵਜੂਦ ਪੁਲਿਸ ਨੂੰ ਵੀ ਉਨ੍ਹਾਂ ਦੀ ਗੁੰਮਸੁਦਗੀ ਦੀ ਜਾਣਕਾਰੀ ਦਿੱਤੀ ਗਈ ਪ੍ਰੰਤੂ ਦੋਨਾਂ ਦਾ ਪਤਾ ਨਹੀਂ ਲੱਗ ਰਿਹਾ ਸੀ। ਸੂਚਨਾ ਮੁਤਾਬਕ ਅੱਜ ਕੁਝ ਰਾਹਗੀਰਾਂ ਵਲੋਂ ਸ਼ਹਿਰ ਦੇ ਨਾਲ ਗੁਜਰਦੇ ਨਾਲੇ ਵਿਚ ਦੋ ਲਾਸ਼ਾਂ ਦੇਖੀਆਂ ਗਈਆਂ, ਜਿਸਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਵਿਜੀਲੈਂਸ ਨੇ ਕਾਂਗਰਸ ਨਾਲ ਸਬੰਧਤ ਇਕ ਹੋਰ ਸਾਬਕਾ ਵਿਧਾਇਕ ਨੂੰ ਪਤੀ ਸਹਿਤ ਕੀਤਾ ਗ੍ਰਿਫ਼ਤਾਰ

ਪੁਲਿਸ ਵਲੋਂ ਮੌਕੇ ’ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲਿਆ ਗਿਆ। ਦੋਨਾਂ ਦੀ ਸਿਨਾਖ਼ਤ ਲਾਪਤਾ ਹੋਏ ਦੋਸਤਾਂ ਵਜੋਂ ਹੋਈ। ਪ੍ਰਵਾਰਕ ਮੈਂਬਰਾਂ ਨੇ ਸ਼ੱਕ ਜਾਹਰ ਕੀਤਾ ਹੈ ਕਿ ਦੋਨਾਂ ਨੌਜਵਾਨਾਂ ਨੂੰ ਕਿਸੇ ਨੇ ਅਗਵਾ ਕਰਕੇ ਕਤਲ ਕੀਤਾ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

 

Related posts

ਲੁਧਿਆਣਾ ਨਗਰ ਨਿਗਮ ਦੇ ਕੌਂਸਲਰ ਆਪਣੇ ਸਮਰਥਕਾਂ ਸਮੇਤ ’ਆਪ’ ਵਿੱਚ ਸ਼ਾਮਲ

punjabusernewssite

ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਤੇ ਵੇਰਕਾ ਮਿਲਕ ਪਲਾਂਟ ਦੀ ਕਨਵੈਨਸ਼ਨ

punjabusernewssite

ਮੁੱਖ ਮੰਤਰੀ ਨੇ ਪੰਜਾਬੀਆਂ ਨੂੰ ਦਿੱਤੀ ਇਕ ਹੋਰ ਗਾਰੰਟੀ ਪੂਰੀ ਕੀਤੀ, ਹੁਣ 5.50 ਰੁਪਏ ਕਿਊਬਕ ਫੁੱਟ ਮਿਲੇਗੀ ਸਸਤੀ ਰੇਤਾ

punjabusernewssite