ਬਠਿੰਡਾ, 21 ਸਤੰਬਰ : ਮੁੱਖ ਖੇਤੀਬਾੜੀ ਅਫਸਰ ਡਾ. ਹਸਨ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਪਿੰਡਾਂ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਤੇ ਨਰਮੇ ਦੀ ਫ਼ਸਲ ਉਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਲਗਾਤਾਰ ਪਿੰਡਾਂ ਚ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਲੜੀ ਤਹਿਤ ਪਿੰਡ ਭੋਖੜਾ ਵਿਖੇ ਕਿਸਾਨਾਂ ਸਿਖਲਾਈ ਕੈਂਪ ਲਗਾਇਆ ਗਿਆ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਬਠਿੰਡਾ ਸ਼ੀਮਤੀ ਇਨਾਯਤ ਵੱਲੋਂ ਵਿਸ਼ੇਸ਼ ਤੌਰ ਤੇ ਸ਼ੁਮੂਲੀਅਤ ਕੀਤੀ ਗਈ। ਕੈਂਪ ਦੌਰਾਨ ਉਪ ਮੰਡਲ ਮੈਜਿਸਟਰੇਟ ਬਠਿੰਡਾ ਸ਼੍ਰੀਮਤੀ ਇਨਾਯਤ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ।
ਲਾਰੈਂਸ ਬਿਸਨੋਈ ਤੇ ਜੱਗੂ ਭਗਵਾਨਪੁਰੀਆ ਨੇ ਲਈ ਸੁੱਖਾ ਦੁੱਨੇਕਾ ਕਤਲ ਦੀ ਜਿੰਮੇਵਾਰੀ
ਇਸ ਮੌਕੇ ਕਿਸਾਨਾਂ ਨੇ ਐਸਡੀਐਮ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਪਲਾਂਟ (ਪਰਾਲੀ) ਵਾਲੇ ਪਿੰਡ ਭੋਖੜਾ ਵਿਚੋਂ ਪ੍ਰਤੀ ਬੇਲਰ ਸਿਰਫ਼ 15000 ਕੁਇੰਟਲ ਗੱਠਾ ਹੀ ਖਰੀਦ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸੀਜਨ ਦੌਰਾਨ ਗੱਠਾ ਦੀ ਲੁਆਹੀ ਦਾ ਕੰਮ ਪਰਾਲੀ ਪਲਾਂਟ ਵੱਲੋਂ ਹੌਲੀ ਕੀਤਾ ਜਾਂਦਾ ਹੈ, ਜਿਸ ਕਾਰਨ ਕਿਸਾਨਾਂ ਦੇ ਖੇਤਾ ਵਿਚ ਗੱਠਾ ਪਈਆਂ ਹੋਣ ਕਾਰਨ ਕਣਕ ਦੀ ਬਿਜਾਈ ਲੇਟ ਹੋ ਜਾਂਦੀ ਹੈ। ਇਸ ਦੌਰਾਨ ਉਪ ਮੰਡਲ ਮੈਜਿਸਟਰੇਟ ਨੇ ਜ਼ਿਲ੍ਹਾ ਨੋਡਲ ਅਫ਼ਸਰ ਨਵਜੀਤ ਸਿੰਘ ਨੂੰ ਹਦਾਇਤ ਕਰਦਿਆਂ ਕਿਹਾ ਕਿ ਪਲਾਂਟ (ਪਰਾਲੀ) ਦੇ ਨੁਮਾਇਦਿਆ ਨਾਲ ਜਲਦੀ ਮੀਟਿੰਗ ਕੀਤੀ ਜਾਵੇ ਅਤੇ ਪਿੰਡ ਭੋਖੜਾ ਦੇ ਬੇਲਰਾਂ ਵੱਲੋਂ ਬਣਾਈਆ ਸਾਰੀਆਂ ਗੱਠਾ ਨੂੰ ਸਮੇਂ-ਸਿਰ ਪਲਾਂਟ (ਪਰਾਲੀ) ਵੱਲੋਂ ਖਰੀਦਿਆਂ ਜਾਵੇ।
ਇਸ ਮੌਕੇ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਸਬੰਧੀ ਸਰਫੇਸ ਸੀਡਰ, ਸੁਪਰ ਸੀਡਰ ਅਤੇ ਹੈਪੀ ਸੀਡਰ ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਮਿਟੀ ਵਿੱਚ ਮਿਲਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੋਵੇਗਾ। ਇਸ ਦੌਰਾਨ ਡਾ ਸਰਬਜੀਤ ਸਿੰਘ (ਏ.ਡੀ.ਓ) ਨੇ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਬੇਲਰਾਂ ਦੀ ਵਰਤੋਂ ਕਰਕੇ ਗੱਠਾ ਬਣਾ ਕੇ ਬਿਨਾਂ ਪਰਾਲੀ ਸਾੜੇ ਖੇਤ ਖਾਲੀ ਕਰਨ ਬਾਰੇ ਜਾਣਕਾਰੀ ਦਿਤੀ।
ਮੁੱਖ ਮੰਤਰੀ ਨੇ ਪੇਂਡੂ ਵਿਕਾਸ ਫੰਡ ਦੇ ਮੁੱਦੇ ਉਤੇ ਰਾਜਪਾਲ ਨੂੰ ਲਿਖੀ ਚਿੱਠੀ
ਉਨ੍ਹਾਂ ਖੇਤੀਬਾੜੀ ਵਿਭਾਗ ਵੱਲੋਂ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਮੁਹੱਈਆ ਕਾਰਵਾਈਆ ਮਸ਼ੀਨਾਂ ਬਾਰੇ ਅਤੇ ਪਿੰਡ ਭੋਖੜਾ ਵਿਖੇ ਲੱਗ ਰਹੇ ਪਰਾਲੀ ਦੇ ਡੰਪ ਬਾਰੇ ਵੀ ਦੱਸਿਆ।
ਇਸ ਦੌਰਾਨ ਡਾ ਅਮਨਦੀਪ ਕੌਰ (ਏ.ਡੀ.ਓ) ਨੇ ਨਰਮੇ ਦੀ ਫ਼ਸਲ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਨਿਸ਼ਾਨੀਆਂ ਅਤੇ ਰੋਕਥਾਮ ਸਬੰਧੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਕਿਸਾਨ ਨਰਮੇ ਦੀ ਫਸਲ ਵਿੱਚ ਪੱਤਿਆ ਦੀ ਲਾਲੀ ਜਾ ਪੀਲੇਪਣ ਦੀ ਰੋਕਥਾਮ ਵਾਸਤੇ ਇੱਕ ਕਿਲੋ ਮਗਨੀਸ਼ੀਅਮ ਸਲਫੇਟ ਦੀ ਸਪਰੇ ਕਰਨ।
ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ ਜਾਵੇ.., ਹੌਲਦਾਰ ਹੀ ਨਿਕਲਿਆ ਲੁਟੇਰਾ
ਡਾ. ਜਸਵਿੰਦਰ ਕੁਮਾਰ (ਏ.ਡੀ.ਓ) ਨੇ ਝੋਨੇ ਅਤੇ ਬਾਸਮਤੀ ਫ਼ਸਲ ਦੀਆਂ ਬਿਮਾਰੀਆਂ ਅਤੇ ਰੋਕਥਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਕਿ ਬਾਸਮਤੀ ਝੋਨੇ ਤੇ ਖੇਤੀਬਾੜੀ ਮਹਿਕਮੇ ਵੱਲੋਂ ਬੰਦ ਕੀਤੀਆਂ 6 ਕੀੜੇਮਾਰ ਅਤੇ 4 ਉਲੀਨਾਸ਼ਕ ਦਵਾਈਆ ਨਾ ਵਰਤਣ ਤਾਂ ਜੋ ਵਧੀਆ ਕੁਆਲਟੀ ਦੀ ਉਪਜ ਪੈਦਾ ਹੋ ਸਕੇ । ਅੰਤ ਵਿੱਚ ਉਨ੍ਹਾਂ ਵੱਲੋਂ ਸਾਰੇ ਕਿਸਾਨਾਂ ਨੂੰ ਸਹਿਜੋਗ ਦੇਣ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ। ਕੈਂਪ ਦੌਰਾਨ ਪਿੰਡ ਦੀ ਪੰਚਾਇਤ, ਨੰਬਰਦਾਰ, ਕਿਸਾਨ ਯੂਨੀਅਨ ਦੇ ਨੁਮਾਇਦੇ ਅਤੇ ਸਾਰੇ ਅਗਾਂਹਵਧੂ ਕਿਸਾਨ ਆਦਿ ਹਾਜ਼ਰ ਸਨ।
Share the post "ਝੋਨੇ ਦੀ ਪਰਾਲੀ ਦੀ ਸੁਚੱਜੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ"