ਬਠਿੰਡਾ 26 ਸਤੰਬਰ : ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਠਿੰਡਾ ਵਿਖੇ ਜ਼ਿਲ੍ਹਾ ਪੱਧਰੀ ਕਲਾਂ ਉਤਸ਼ਵ ਗੁਰੂ ਨਾਨਕ ਪਬਲਿਕ ਸਕੂਲ ਅਤੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਦੋ ਦਿਨਾ ਮੁਕਾਬਲੇ ਕਰਵਾਏ ਜਾ ਰਹੇ ਹਨ। ਅੱਜ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ਤੇ ਕਲਾਂ ਉਤਸ਼ਵ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਅਤੇ ਜੇਤੂ ਕਲਾਕਾਰਾਂ ਨੂੰ ਇਨਾਮ ਦਿੱਤੇ।ਇਸ ਮੌਕੇ ਉਹਨਾਂ ਕਿਹਾ ਕਿ ਇਹਨਾਂ ਕਲਾਂ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਵਿੱਚ ਆਪਸੀ ਪਿਆਰ ਦੀ ਭਾਵਨਾ ਵਧੇਗੀ।
ਐਲ.ਓ.ਸੀ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਗ੍ਰਿਫਤਾਰ ਵਰੰਟ ਜਾਰੀ
ਅੱਜ ਦੇ ਹੋਏ ਇਹਨਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਲੈਕਚਰਾਰ ਦਰਸ਼ਨ ਕੌਰ ਬਰਾੜ ਨੇ ਦੱਸਿਆ ਕਿ ਸੋਲੋ ਡਰਾਮਾ ਲੜਕੀਆਂ ਵਿੱਚ ਹਰਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋੜ ਨੇ ਪਹਿਲਾਂ, ਗਗਨਪ੍ਰੀਤ ਕੌਰ ਚੱਕ ਰਾਮ ਸਿੰਘ ਵਾਲਾ ਨੇ ਦੂਜਾ, ਕਲਾਸਿਕ ਡਾਂਸ ਵਿੱਚ ਹੁਸਨਦੀਪ ਕੌਰ ਤਲਵੰਡੀ ਸਾਬੋ ਨੇ ਪਹਿਲਾਂ, ਮਨਪ੍ਰੀਤ ਕੌਰ ਰਾਜਗੜ੍ਹ ਨੇ ਦੂਜਾ,ਲੋਕ ਗੀਤ ਮੁੰਡੇ ਵਿੱਚ ਬੀਰ ਸੁਖਮਨ ਬਾਬਾ ਫਰੀਦ ਸਕੂਲ ਨੇ ਪਹਿਲਾਂ, ਗੁਰਵੀਰ ਸਿੰਘ ਭੋਖੜਾ ਨੇ ਦੂਜਾ, ਕੁੜੀਆਂ ਵਿੱਚ ਤਰਨਦੀਪ ਕੌਰ ਮਾਲ ਰੋੜ ਬਠਿੰਡਾ ਨੇ ਪਹਿਲਾਂ, ਖੁਸ਼ਪ੍ਰੀਤ ਕੌਰ ਮਹਿਰਾਜ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਹਨਾਂ ਮੁਕਾਬਲਿਆਂ ਦੀ ਜੱਜਮੈਟ ਦੀ ਭੂਮਿਕਾ ਲੈਕਚਰਾਰ ਬਲਕਰਨ ਸਿੰਘ, ਲੈਕਚਰਾਰ ਰਮਨਦੀਪ ਕੌਰ,ਗੁਲਾਬ ਸਿੰਘ ਮਿਊਜ਼ਿਕ ਅਧਿਆਪਕ, ਪਵਨਜੀਤ ਕੌਰ, ਇੰਦਰਜੀਤ ਕੌਰ, ਰਜਨੀਸ਼ ਕੁਮਾਰ, ਪਰਮਪਾਲ, ਅਨੀਤਾ ਰਾਣੀ,ਰਵੀ ਕੁਮਾਰ ਨਿਭਾਈ ਗਈ
Share the post "ਕਲਾਂ ਉਤਸ਼ਵ ਮੁਕਾਬਲਿਆਂ ਨਾਲ ਵਿਦਿਆਰਥੀਆਂ ਵਿੱਚ ਵਧੇਗਾ ਆਪਸੀ ਪਿਆਰ: ਇਕਬਾਲ ਸਿੰਘ ਬੁੱਟਰ"