WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਤੀਜੀ ਵਾਰ ਜਨਰਲ ਸਕੱਤਰ ਬਣੇ ਭਾਜਪਾ ਆਗੂ ਦਿਆਲ ਸੋਢੀ ਨੂੰ ਕੀਤਾ ਸਨਮਾਨਿਤ

ਸਕੱਤਰ ਸੂਰਜ ਭਾਰਦਵਾਜ਼ ਨੂੰ ਦਿੱਤਾ ਮਾਣ ਸਨਮਾਨ
ਸੁਖਜਿੰਦਰ ਮਾਨ
ਬਠਿੰਡਾ, 26 ਸਤੰਬਰ: ਭਾਰਤੀ ਜਨਤਾ ਪਾਰਟੀ ਨੇ ਸੀਨੀਅਰ ਆਗੂ ਦਿਆਲ ਦਾਸ ਸੋਢੀ ਨੂੰ ਤੀਸਰੀ ਵਾਰ ਪੰਜਾਬ ਭਾਜਪਾ ਦਾ ਜਨਰਲ ਸਕੱਤਰ ਬਣਨ ’ਤੇ ਜ਼ਿਲ੍ਹਾ ਭਾਜਪਾ ਦੀ ਟੀਮ ਵਲੋਂ ਖੁਸੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦਾ ਵਿਸੇਸ ਸਨਮਾਨ ਕੀਤਾ ਗਿਆ। ਇਸ ਮੌਕੇ ਨੌਜਵਾਨ ਆਗੂ ਸੂਰਜ ਭਾਰਦਵਾਜ ਨੂੰ ਪਹਿਲੀ ਵਾਰ ਪੰਜਾਬ ਸਕੱਤਰ ਨਿਯੁਕਤ ਕੀਤੇ ਜਾਣ ’ਤੇ ਵਧਾਈ ਦਿੱਤੀ ਗਈ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਅਗਵਾਈ ਹੇਠ ਅੱਜ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੂਬਾ ਕਾਰਜਕਾਰਨੀ ਮੈਂਬਰ ਸ਼ਾਮ ਲਾਲ ਬਾਂਸਲ, ਸੀਨੀਅਰ ਆਗੂ ਅਸ਼ੋਕ ਭਾਰਤੀ, ਸੁਨੀਲ ਸਿੰਗਲਾ, ਸਾਬਕਾ ਡਿਪਟੀ ਮੇਅਰ ਗੁਰਿੰਦਰ ਕੌਰ ਮਾਂਗਟ ਅਤੇ ਸਾਬਕਾ ਸੂਬਾ ਕਾਰਜਕਾਰਨੀ ਮੈਂਬਰ ਨੀਰਜ ਜੋੜਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਓਹ ਤੇਰੀ,ਲੁਟੇਰਾ ਥਾਣੇਦਾਰ ਸਾਹਿਬ ਦੀ ਹੀ ਕਾਰ ਲੈ ਕੇ ਹੋਇਆ ਫ਼ਰਾਰ

ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਦੋਵਾਂ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਪਰੋਕਤ ਦੋਵਾਂ ਆਗੂਆਂ ਦੀ ਨਿਯੁਕਤੀ ਨਾਲ ਜ਼ਿਲ੍ਹਾ ਬਠਿੰਡਾ ਵਿੱਚ ਭਾਜਪਾ ਹੋਰ ਮਜ਼ਬੂਤ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਦਿਆਲ ਸੋਢੀ ਅਤੇ ਸੂਰਜ ਭਾਰਦਵਾਜ ਆਪਣੀ ਨਿਯੁਕਤੀ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੇ, ਜਿਨ੍ਹਾਂ ਦਾ ਭਾਜਪਾ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ।ਇਸ ਮੌਕੇ ਦਿਆਲ ਸੋਢੀ ਨੇ ਜ਼ਿਲ੍ਹਾ ਬਠਿੰਡਾ ਦੇ ਭਾਜਪਾ ਵਰਕਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਨੂੰ ਜਿਤਾਉਣ ਲਈ ਉਹ ਜ਼ਿਲ੍ਹਾ ਭਾਜਪਾ ਦੀ ਟੀਮ ਨਾਲ ਮਿਲ ਕੇ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਮੀਨੀ ਪੱਧਰ ’ਤੇ ਹਰ ਘਰ ਤੱਕ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਨਗੇ।

ਐਲ.ਓ.ਸੀ ਤੋਂ ਬਾਅਦ ਮਨਪ੍ਰੀਤ ਬਾਦਲ ਦੇ ਗ੍ਰਿਫਤਾਰ ਵਰੰਟ ਜਾਰੀ

ਇਸ ਦੌਰਾਨ ਜ਼ਿਲ੍ਹਾ ਮੀਤ ਪ੍ਰਧਾਨ ਜਤਿੰਦਰ ਗੋਗੀ, ਜ਼ਿਲ੍ਹਾ ਸਕੱਤਰ ਜੈਅੰਤ ਸ਼ਰਮਾ, ਆਸ਼ੂਤੋਸ਼ ਤਿਵਾੜੀ, ਅਨਿਲ ਗਰਗ, ਜ਼ਿਲ੍ਹਾ ਮੀਡੀਆ ਇੰਚਾਰਜ ਵਿਕਰਮ ਗਰਗ, ਮੰਡਲ ਪ੍ਰਧਾਨ ਹਰੀਸ਼ ਕੁਮਾਰ, ਆਨੰਦ ਗੁਪਤਾ, ਸ਼ਿਆਮ ਸੁੰਦਰ ਅਗਰਵਾਲ, ਸੋਹੇਲ ਗੁੰਬਰ, ਜਗਵਿੰਦਰ ਸਿੰਘ ਵਿਰਕ ਖੁਰਦ, ਬਲਜਿੰਦਰ ਸਿੰਘ ਕੋਟਸ਼ਮੀਰ, ਸਾਬਕਾ ਮੰਡਲ ਪ੍ਰਭਾਰੀ ਨਰਾਇਣ ਬਾਂਸਲ, ਨੌਜਵਾਨ ਆਗੂ ਸੰਦੀਪ ਅਗਰਵਾਲ, ਸੀਨੀਅਰ ਮਹਿਲਾ ਆਗੂ ਵੀਨੂੰ ਗੋਇਲ, ਬੀਨਾ ਗਰਗ, ਪਰਮਿੰਦਰ ਕੌਰ, ਮਹਿੰਦਰ ਕੌਰ, ਸੰਤੋਸ਼ ਸ਼ਰਮਾ, ਮੰਡਲ ਸਕੱਤਰ ਲਵ ਸਚਦੇਵਾ, ਅਸ਼ਵਨੀ ਗਰਗ, ਦਿਨੇਸ਼ ਸਿੰਗਲਾ, ਸ਼ਾਂਤਨੂ ਸ਼ਰਮਾ, ਰਵਿੰਦਰ ਗੁਪਤਾ, ਐਮ.ਕੇ ਮੰਨਾ, ਡਾਕਟਰ ਗੁਰਮੇਲ ਸਿੰਘ ਬੱਲੂਆਣਾ, ਬੋਘਾ ਸਿੰਘ ਬੱਲੂਆਣਾ, ਗੁਰਪ੍ਰੀਤ ਸਿਧਾਣਾ, ਜਸਵਿੰਦਰ ਸਿੰਘ ਜੱਸੀ ਪੌ ਵਾਲੀ, ਕਰਨ ਸਿੰਘ, ਕੁਲਤਾਰ ਸਿੰਘ, ਵਿਜੇ ਕੁਮਾਰ ਬਿੱਲਾ, ਗਣੇਸ਼ੀ ਲਾਲ, ਬਾਬਾ ਕਮਲ ਸਿੰਘ, ਹੈਪੀ ਕੁਮਾਰ ਅਤੇ ਹੋਰ ਸੈਂਕੜੇ ਵਰਕਰ ਹਾਜ਼ਰ ਸਨ।

 

Related posts

ਮੰਗੀ ਸੂਚਨਾ ਨਾ ਦੇਣ ’ਤੇ ਬਠਿੰਡਾ ਦੇ ਏ.ਡੀ.ਸੀ ਦਫ਼ਤਰ ਨੂੰ ਜਾਰੀ ਕੀਤਾ ਸੋਅ-ਕਾਜ਼ ਨੋਟਿਸ

punjabusernewssite

ਕਰੋਨਾ ਕਾਲ ਦੌਰਾਨ ਵਧੀਆ ਕਾਰਗੁਜ਼ਾਰੀ ਲਈ ਸਿਵਲ ਸਰਜਨ ਨੂੰ ਕੀਤਾ ਸਨਮਾਨਿਤ

punjabusernewssite

ਵਿਜੀਲੈਂਸ ਬਿਊਰੋ ਬਠਿੰਡਾ ਵਲੋਂ ਵੱਡੀ ਕਾਰਵਾਈ: ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦੋ ਨੰਬਰ ਵਿੱਚ ਮਾਲ ਲਿਆਉਣ ਵਾਲੇ ਕਾਬੂ  

punjabusernewssite