ਸੁਖਜਿੰਦਰ ਮਾਨ
ਬਠਿੰਡਾ, 7 ਅਕਤੂਬਰ: ਮਾਲਵਾ ਕਾਲਜ ਵਿਖੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਅਤੇ ਸੰਭਾਲ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਵਣ ਰੇਂਜ ਅਫਸਰ ਗੁਰਜੰਗ ਸਿੰਘ ਅਤੇ ਵਣ ਗਾਰਡ ਗੁਰਦੀਪ ਸਿੰਘ ਅਤੇ ਮੈਡਮ ਖੁਸ਼ਦੀਪ ਕੌਰ ਦੁਆਰਾ ਲਗਾਇਆ ਗਿਆ। ਡਿਪਟੀ ਡਾਇਰੈਕਟਰ ਡਾ.ਸਰਬਜੀਤ ਕੌਰ ਢਿੱਲੋਂ ਨੇ ਆਏ ਹੋਏ ਨੁਮਾਇੰਦਿਆਂ ਨੂੰ ਜੀ ਆਇਆਂ ਕਿਹਾ। ਪ੍ਰਿੰਸੀਪਲ ਡਾ.ਰਾਜ ਕੁਮਾਰ ਗੋਇਲ ਨੇ ਕਿਹਾ ਕਿ ਜੰਗਲ ਸਾਡੀ ਧਰਤੀ ਦੇ ਫੇਫੜਿਆਂ ਵਾਂਗ ਹਨ ਅਤੇ ਸਾਡੇ ਕੁਦਰਤੀ ਜੰਗਲਾਂ ਅਤੇ ਵੰਨ-ਸੁਵੰਨੇ ਜੰਗਲੀ ਜੀਵਾਂ ਦੀ ਰੱਖਿਆ ਅਤੇ ਸੰਭਾਲ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।
ਮਾਲਵਾ ਕਾਲਜ ਦੇ ਬੀ ਕਾਮ ਭਾਗ ਦੇ ਸਮੈਸਟਰ ਪਹਿਲਾਂ ਦਾ ਨਤੀਜਾ ਸ਼ਾਨਦਾਰ ਰਿਹਾ
ਰੇਂਜ ਅਫਸਰ ਗੁਰਜੰਟ ਸਿੰਘ ਨੇ ਸਾਡੇ ਬਚਾਅ ਲਈ ਪੌਦਿਆਂ ਅਤੇ ਜੰਗਲਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਜੰਗਲੀ ਜਾਨਵਰਾਂ ਦੀ ਸੰਭਾਲ ਲਈ ਵੱਖ-ਵੱਖ ਸਰਕਾਰੀ ਐਕਟਾਂ ਬਾਰੇ ਵੀ ਦੱਸਿਆ। ਜੇਤੂ ਪੂਨਮ (ਬੀਸੀਏ-2), ਨੀਸ਼ੂ (ਪੀਜੀਡੀਸੀਏ-1), ਗੁਰਵਿੰਦਰ ਸਿੰਘ (ਪੀਜੀਡੀਸੀਏ-1), ਅਤੇ ਲਕਸ਼ੀ (ਬੀਸੀਏ-2) ਨੂੰ ਮੌਕੇ ਤੇ ਹੀ ਵੱਖ-ਵੱਖ ਮੁਕਾਬਲਿਆਂ ਲਈ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਸਹਾਇਕ ਪ੍ਰੋ: ਹਰਵਿੰਦਰ ਸਿੰਘ ਅਤੇ ਵਣ ਗਾਰਡ ਮੈਡਮ ਖੁਸ਼ਦੀਪ ਕੌਰ ਨੇ ਕੀਤਾ।
ਐਸ. ਐਸ. ਡੀ. ਗਰਲਜ਼ ਕਾਲਜ ਵਿਖੇ ਔਰਤਾਂ ਦੇ ਅਧਿਕਾਰਾਂ ’ਤੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ
ਸ਼੍ਰੀਮਤੀ ਇੰਦਰਪ੍ਰੀਤ ਕੌਰ (ਐਚ.ਓ.ਡੀ.-ਪ੍ਰਬੰਧਨਐਂਡ ਕਾਮਰਸ), ਡਾ. ਲਖਵਿੰਦਰ ਕੌਰ (ਐਚ.ਓ.ਡੀ., ਹਿਊਮੈਨਟੀਜ਼),ਸਹਾਇਕ ਪ੍ਰੋ: ਗੁਰਜੀਤ ਕੌਰ,ਸਹਾਇਕ ਪ੍ਰੋ:ਪਰਮਵੀਰ ਕੌਰ,ਸਹਾਇਕ ਪ੍ਰੋ: ਜਸ਼ਨਦੀਪ, ਸਹਾਇਕ ਪ੍ਰੋ: ਜਸਵੀਰ ਕੌਰ, ਸਹਾਇਕ ਪ੍ਰੋ: ਰਮਨਪ੍ਰੀਤ ਕੌਰ, ਸਹਾਇਕ ਪ੍ਰੋ:ਮਧੂ, ਸਹਾਇਕ ਪ੍ਰੋ: ਪ੍ਰਿਅੰਕਾ, ਸਹਾਇਕ ਪ੍ਰੋ:ਅਮਰਜੋਤ ਸਿੰਘ, ਸਹਾਇਕ ਪ੍ਰੋ: ਸੰਨੀ, ਸਹਾਇਕ ਪ੍ਰੋ:ਹਰਪ੍ਰੀਤ ਸਿੰਘ ਆਦਿ ਅਧਿਆਪਕ ਸਾਹਿਬਾਨਨੇ ਇਸ ਮੌਕੇ ਸਿਰਕਤ ਕੀਤੀ।