ਸੁਖਜਿੰਦਰ ਮਾਨ
ਬਠਿੰਡਾ, 10 ਅਕਤੂਬਰ : ਔਰਤਾਂ ਦੇ ਸਸ਼ਕਤੀਕਰਨ ਅਤੇ ਸੁਰੱਖਿਅਤ ਆਜੀਵਿਕਾ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਪਰੋ: ਵਾਈਸ ਚਾਂਸਲਰ ਪ੍ਰੋ.(ਡਾ.) ਜਗਤਾਰ ਸਿੰਘ ਧੀਮਾਨ ਅਤੇ ਗੁਰੂਗ੍ਰਾਮ ਵਿਖੇ ਸਥਿਤ ਗੈਰ-ਲਾਭਕਾਰੀ ਅਤੇ ਗੈਰ-ਸਰਕਾਰੀ ਸੰਸਥਾ ਰੀਡ ਇੰਡੀਆ ਦੇ ਰਾਸ਼ਟਰੀ ਨਿਰਦੇਸ਼ਕ ਡਾ. ਗੀਤਾ ਮਲਹੋਤਰਾ ਵੱਲੋਂ ਪੰਜਾਬ ਦੀ ਪ੍ਰਸਿੱਧ ਫੁਲਕਾਰੀ ਕਲਾ ਦੇ ਵਿਕਾਸ ਅਤੇ ਪਸਾਰ ਲਈ ਪੇਂਡੂ ਔਰਤਾਂ ਦੇ ਹੁਨਰ ਵਿਕਾਸ ਵਾਸਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨ ਲਈ ਸਮਝੌਤਾ ਹਸਤਾਖ਼ਰਿਤ ਕੀਤਾ ਗਿਆ।
ਬਿਕਰਮ ਸੇਰਗਿੱਲ ਤੇ ਪੰਕਜ ਕਾਲੀਆ ਦੀ ਜਮਾਨਤ ਦੇ ਕੇਸ ’ਚ ਹੋਈ ਬਹਿਸ, ਹੁਣ ਫੈਸਲਾ ਇਸ ਦਿਨ!
ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਅਤੇ ਉੱਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਕਿ ਰਵਾਇਤੀ ਪੰਜਾਬੀ ਕਢਾਈ, ਫੁਲਕਾਰੀ ਕਲਾ ਨੂੰ ਮੁੜ ਪੱਕੇ ਪੈਰੀਂ ਕਰਨ ਅਤੇ ਹਰਮਨ ਪਿਆਰਾ ਬਣਾਉਣ ਦੇ ਉਦੇਸ਼ ਨਾਲ ਇਹ ਸਮਝੌਤਾ ਕੀਤਾ ਗਿਆ ਹੈ। ਡੀਨ, ਫੈਕਲਟੀ ਆਫ਼ ਵਿਜ਼ੁਅਲ ਐਂਡ ਪਰਫੋਰਮਿੰਗ ਆਰਟਸ ਡਾ. ਕੰਵਲਜੀਤ ਕੌਰ ਨੇ ਕਿਹਾ ਕਿ ਫੁਲਕਾਰੀ ਕਲਾ ਦੀ ਹੌਂਸਲਾ ਅਫ਼ਜਾਈ ਲਈ ‘ਰੀਡ-ਇੰਡੀਆ’ਵੱਲੋਂ ਲੋੜੀਂਦਾ ਬਜਟ ਅਲਾਟ ਕੀਤਾ ਗਿਆ ਹੈ।
‘ਚਹੇਤਿਆਂ’ ਦੀ ਭਰਤੀ ਦਾ ਮਾਮਲਾ: ਮੁੱਖ ਮੰਤਰੀ ਦਾ ਕਿਹਾ ਸਿਰ ਮੱਥੇ, ਪਰ ਪਰਨਾਲਾ ਉਥੇ ਦਾ ਉਥੇ
ਉਨ੍ਹਾਂ ਦੱਸਿਆ ਕਿ ਜੀ.ਕੇ.ਯੂ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਦ ਫੁਲਕਾਰੀ ਕਲਾ ਲਈ ਦੱਖਣ ਪੱਛਮੀ ਪੰਜਾਬ ਵਿੱਚ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰਨ ਅਤੇ ਫੁਲਕਾਰੀ ਹੱਬ ਬਣਾਉਣ ਦੀ ਯੋਜਨਾ ਤੇ ਕੰਮ ਕੀਤਾ ਜਾਵੇਗਾ। ਡਾ. ਮਲਹੋਤਰਾ ਨੇ ਆਨ-ਲਾਈਨ ਗੱਲਬਾਤ ਦੌਰਾਨ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ‘ਰੀਡ-ਇੰਡੀਆ’ਦੀ ਪੂਰੀ ਟੀਮ ਇਸ ਸਮਝੌਤੇ ਤੋਂ ਉਤਸਾਹਿਤ ਹੈ।
ਬਠਿੰਡਾ ਤੋਂ ਦਿੱਲੀ ਲਈ ਸ਼ੁਰੂ ਹੋਈ ਹਵਾਈ ਸੇਵਾ , ਕਿਰਾਇਆ 1999
ਡਾਇਰੈਕਟਰ ਐਚ.ਆਰ.ਡੀ.ਸੀ ਡਾ. ਜਗਤਾਰ ਸਿੰਘ ਨੇ ਦੱਸਿਆ ਕਿ ਰੀਡ ਇੰਡੀਆ ਸਾਖਰਤਾ ਨੂੰ ਉਤਸਾਹਿਤ ਕਰਨ ਲਈ ਪੇਂਡੂ ਲਾਇਬ੍ਰੇਰੀਆਂ ਦੀ ਸਥਾਪਨਾ ਕਰੇਗੀ ਅਤੇ ਉਸਦੇ ਮਾਹਿਰ ਸਾਂਝੇ ਸੈਮੀਨਾਰਾਂ ਰਾਹੀਂ ਸਲਾਹਕਾਰ ਦੀ ਭੂਮਿਕਾ ਅਦਾ ਕਰਨਗੇ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਰਾਸਤੀ ਫੁਲਕਾਰੀ ਕਲਾ ਦੀ ਸਿਖਲਾਈ ਲਈ ‘ਰੀਡ-ਇੰਡੀਆ’ਨਾਲ ਸਮਝੌਤਾ ਸਹੀਬੱਧ"