ਬਠਿੰਡਾ, 12 ਅਕਤੂਬਰ: ਸਿੱਖਿਆ ਵਿਭਾਗ ਪੰਜਾਬ ਖੇਡਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਇਕਬਾਲ ਸਿੰਘ ਬੁੱਟਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਭਗਤਾਂ ਭਾਈ ਕਾ ਦੀਆ 67 ਵੀਆ ਜੋਨ ਪੱਧਰੀ ਖੇਡਾਂ ਸਰਦ ਰੁੱਤ ਖੇਡਾਂ ਐਥਲੈਟਿਕਸ ਵਿੱਚ ਫਸਵੇਂ ਮੁਕਾਬਲੇ ਹੋ ਰਹੇ ਹਨ। ਅੱਜ ਇਹਨਾਂ ਖੇਡਾਂ ਵਿੱਚ ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਡੀਸੀ ਨੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕਤਾਂ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜੋਨ ਪ੍ਰਧਾਨ ਪ੍ਰਿੰਸੀਪਲ ਨਵਤੇਜ ਕੌਰ ਨੇ ਦੱਸਿਆ ਕਿ ਅੰਡਰ 14 ਮੁੰਡੇ 600 ਮੀਟਰ ਵਿੱਚ ਸੋਨੂੰ ਸਿੰਘ ਨੇ ਪਹਿਲਾਂ, ਹਰਮਨ ਸਿੰਘ ਨੇ ਦੂਜਾ,400 ਮੀਟਰ ਵਿੱਚ ਹੀਰਾ ਸਿੰਘ ਨੇ ਪਹਿਲਾਂ, ਅਕਾਸ਼ਦੀਪ ਸਿੰਘ ਨੇ ਦੂਜਾ,200 ਮੀਟਰ ਵਿੱਚ ਸਾਹਿਬ ਜੀਤ ਸਿੰਘ ਨੇ ਪਹਿਲਾਂ,ਅਨਮ ਨੇ ਦੂਜਾ, 100 ਮੀਟਰ ਵਿੱਚ ਅਨਮ ਨੇ ਪਹਿਲਾਂ,ਜਪਜੋਤ ਸਿੰਘ ਨੇ ਦੂਜਾ,ਡਿਸਕਸ ਵਿੱਚ ਲਵਦੀਪ ਸਿੰਘ ਨੇ ਪਹਿਲਾਂ, ਹਰਮਨਪ੍ਰੀਤ ਸਿੰਘ ਨੇ ਦੂਜਾ, ਅੰਡਰ 17 ਮੁੰਡੇ 100 ਮੀਟਰ ਵਿੱਚ ਇਸਾਨਜੀਤ ਸਿੰਘ ਨੇ ਪਹਿਲਾਂ, ਮਹਿਕਪ੍ਰੀਤ ਸਿੰਘ ਨੇ ਦੂਜਾ,800
ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੇ ਅਕਾਲੀ ਦਲ ਨੂੰ ਕਿਹਾ ਅਲਵਿਦਾ, ਨਵੀਂ ਪਿੱਚ ’ਤੇ ਖੇਡ ਸਕਦੇ ਹਨ ਸਿਆਸੀ ਪਾਰੀ
ਮੀਟਰ ਵਿੱਚ ਗੁਰਕੀਰਤ ਸਿੰਘ ਨੇ ਪਹਿਲਾਂ, ਲਖਵਿੰਦਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ 19 ਮੁੰਡੇ 100 ਮੀਟਰ ਵਿੱਚ ਅਰਸ਼ਵੀਰ ਸਿੰਘ ਨੇ ਪਹਿਲਾਂ, ਮਨਤਾਜ ਸਿੰਘ ਨੇ ਦੂਜਾ,200 ਮੀਟਰ ਵਿੱਚ ਮਨਤਾਜ ਸਿੰਘ ਨੇ ਪਹਿਲਾਂ, ਕਰਮਵੀਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਮੋਕੇ ਹੋਰਨਾਂ ਤੋਂ ਇਲਾਵਾ ਪੁਸ਼ਪਿੰਦਰਪਾਲ ਸਿੰਘ, ਲੈਕਚਰਾਰ ਮਨਦੀਪ ਕੌਰ, ਗੁਰਮੀਤ ਸਿੰਘ ਮਾਨ,ਸਵਰਨਜੀਤ ਕੌਰ ਕਿਰਨਜੀਤ ਕੌਰ ਗੁਰਮੀਤ ਸਿੰਘ ਹਾਜ਼ਰ ਸਨ।