1629 ਨਵੇਂ ਬਣਾਏ ਬਲਾਕ ਪ੍ਰਧਾਨ, ਕਈਆਂ ਬਲਾਕਾਂ ਦੇ ਪ੍ਰਧਾਨਾਂ ਦਾ ਬਾਅਦ ਵਿੱਚ ਕੀਤਾ ਜਾਵੇਗਾ ਐਲਾਨ
ਚੰਡੀਗੜ੍ਹ, 15 ਅਕਤੂਬਰ: ਲੋਕ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਵਲੋਂ ਸੂਬੇ ਵਿਚ ਪਾਰਟੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਥੋਕ ਵਿੱਚ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਦੇ ਪ੍ਰਧਾਨ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹਿਤ ਕਾਰਜਕਾਰੀ ਪ੍ਰਧਾਨ ਬੁੱਧ ਰਾਮ ਦੇ ਦਸਖਤਾਂ ਹੇਠ ਐਤਵਾਰ ਨੂੰ ਜਾਰੀ ਇਸ ਲਿਸਟ ਵਿਚ ਕੁੱਲ 1629 ਨਵੇਂ ਬਣਾਏ ਬਲਾਕ ਪ੍ਰਧਾਨ ਗਏ ਹਨ। ਜਦੋਂ ਕਿ ਕਈ ਬਲਾਕਾਂ ਦੇ ਪ੍ਰਧਾਨਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਸਾਬਕਾ ਕਾਂਗਰਸੀਆਂ ਦੀ ‘ਘਰ ਵਾਪਸੀ’ ਤੋਂ ਬਾਅਦ ਕਾਂਗਰਸ ਵਿਚ ਮੁੜ ਕਤਾਰਬੰਦੀ ਹੋਣ ਲੱਗੀ!
ਪਾਰਟੀ ਦੇ ਆਗੂਆਂ ਮੁਤਾਬਕ ਵਧ ਤੋਂ ਵਧ ਵਲੰਟੀਅਰਾਂ ਨੂੰ ਪਾਰਟੀ ਢਾਂਚੇ ਵਿੱਚ ਸ਼ਾਮਲ ਕਰਨ ਲਈ ਇਕ-ਇਕ ਹਲਕੇ ਦੇ ਵਿਚ ਅੱਧੀ ਦਰਜਨ ਤੋਂ ਲੈ ਕੇ ਇਕ ਦਰਜਨ ਤੱਕ ਬਲਾਕ ਪ੍ਰਧਾਨ ਬਣਾਏ ਗਏ ਹਨ। ਦਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਬਲਾਕ ਪ੍ਰਧਾਨਾਂ ਦੇ ਨਾਲ ਸਰਕਲ ਅਤੇ ਵਾਰਡ ਪ੍ਰਧਾਨ ਸਨ ਪਰੰਤੂ ਹੁਣ ਇਕੱਲੇ ਬਲਾਕ ਪ੍ਰਧਾਨ ਹੀ ਬਣਾਏ ਜਾ ਰਹੇ ਹਨ।
ਸੂਚਨਾ ਮੁਤਾਬਕ ਪੇਂਡੂ ਵਿਧਾਨ ਸਭਾ ਹਲਕਿਆਂ ਵਿਚ ਇਕ ਦਰਜਨ ਦੇ ਕਰੀਬ ਪਿੰਡਾਂ ਉਪਰ ਬਲਾਕ ਪ੍ਰਧਾਨ ਬਣਾਇਆ ਗਿਆ ਹੈ ਜਦੋਂ ਕਿ ਸ਼ਹਿਰਾਂ ਵਿੱਚ ਕੁਝ ਵਾਰਡਾਂ ਨੂੰ ਮਿਲਾ ਕੇ ਬਲਾਕ ਪ੍ਰਧਾਨ ਦੀ ਜ਼ਿੰਮੇਵਾਰੀ ਦਿਤੀ ਗਈ ਹੈ। ਇਹ ਵੀ ਪਤਾ ਚੱਲਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਪਾਰਟੀ ਦੇ ਦੂਜੇ ਵਿੰਗਾਂ ਦੇ ਢਾਂਚਿਆਂ ਦਾ ਐਲਾਨ ਕੀਤਾ ਜਾ ਰਿਹਾ ਹੈ। ਪਾਰਟੀ ਆਗੂਆਂ ਨੇ ਕਿਹਾ ਕਿ ਇਸਦਾ ਮਕਸਦ ਜ਼ਿਆਦਾ ਤੋਂ ਜ਼ਿਆਦਾ ਵਲੰਟੀਅਰਾਂ ਨੂੰ ਪਾਰਟੀ ਢਾਂਚੇ ਵਿੱਚ ਨੁਮਾਇੰਦਗੀ ਦੇਣੀ ਹੈ ਤਾਂ ਕਿ ਉਹ ਆਗਾਮੀ ਚੋਣਾਂ ਵਿੱਚ ਪੂਰੇ ਉਤਸ਼ਾਹ ਨਾਲ ਕੰਮ ਕਰ ਸਕਣ।
ਸੀਐਮ ਮਾਨ ਦੇ ਜਨਮ ਦਿਨ ’ਤੇ ’ਆਪ’ ਪੰਜਾਬ ਵੱਲੋਂ ਹਰ ਜ਼ਿਲ੍ਹੇ ਵਿੱਚ ਲਗਾਏ ਜਾਣਗੇ ਖੂਨਦਾਨ ਕੈਂਪ
ਦਸਣਾ ਬਣਦਾ ਹੈ ਕਿ ਪਿਛਲੇ ਦਿਨਾਂ ਵਿਚ ਪਾਰਟੀ ਦੇ ਸਰਕਲ ਪ੍ਰਧਾਨਾਂ ਤੇ ਬਲਾਕ ਪ੍ਰਧਾਨਾਂ ਦੇ ਢਾਂਚੇ ਨੂੰ ਭੰਗ ਕਰ ਦਿੱਤਾ ਗਿਆ ਸੀ। ਹੁਣ ਨਵੇਂ ਬਲਾਕ ਪ੍ਰਧਾਨਾਂ ਵਿਚੋਂ ਜ਼ਿਆਦਾਤਰ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ ਪਰੰਤੂ ਜਿੱਥੇ ਪੁਰਾਣੇ ਆਗੂ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਸਨ ਉਨ੍ਹਾਂ ਨੂੰ ਵੀ ਦੁਬਾਰਾ ਮੌਕਾ ਦਿੱਤਾ ਗਿਆ ਹੈ।