ਚੰਡੀਗੜ੍ਹ: 10 ਮਿੰਟ ਬਾਅਦ ਦੁਬਾਰਾ ਸ਼ੁਰੂ ਹੋਈ ਸਦਨ ਦੀ ਕਾਰਵਾਈ ਵਿਚ CM ਭਗਵੰਤ ਮਾਨ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀ ਇਸ ਬਾਰ ਸਦਕ ‘ਚ ਕੋਈ ਬਿਲ ਪੇਸ਼ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀ ਨਹੀਂ ਚਾਹੁੰਦੇ ਕਿ ਸਾਡੀ ਗਵਰਨਰ ਹਾਉਸ ਨਾਲ ਕੋਈ ਬਹਿਸ ਹੋਵੇ। ਉਨ੍ਹਾਂ ਅੱਗੇ ਗੱਲ ਕਰਦੇ ਕਿਹਾ ਕਿ ਅਸੀ ਇਸ ਸ਼ੈਸ਼ਨ ਲਈ ਸੁਪਰੀਮ ਕੋਰਟ ਦਾ ਰੁੱਖ ਕਰਾਂਗੇ।
ਪੰਜਾਬ ਵਿਧਾਨ ਸਭਾ 2023: ਸਦਨ ‘ਚ ਵਿਰੋਧੀਆਂ ਤੇ ਸਰਕਾਰ ਵਿਚਾਲੇ ਤੀਖੀ ਬਹਿਸ, ਵਿਧਾਨ ਸਭਾ ਅਗਲੇ 10 ਮਿੰਟਾਂ ਲਈ ਸਥਿਗਤ
ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸਦਨ ਦੀ ਨਵੀਂ ਕਾਰਵਾਈ ਸ਼ੁਰੂ ਕਰਾਂਗੇ। ਉਨ੍ਹਾਂ ਕਿਹਾ ਕਿ ਨਵੰਬਰ ਦੇ ਪਹਿਲੇ ਹਫ਼ਤੇ ਵਿਚ ਅਸੀ ਦੁਬਾਰਾ ਇਸ ਤੋਂ ਵੱਡਾ ਸ਼ੈਸ਼ਨ ਬੁਲਾਵਾਂਗੇ। ਇਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਾਰੀਆਂ ਦੀ ਮੌਜੂਦਗੀ ਵਿਚ ਸਦਨ ਦੀ ਕਾਰਵਾਈ ਅਣਮੀਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਹੈ।
Share the post "ਵੱਡੀ ਖ਼ਬਰ: ਪੰਜਾਬ ਵਿਧਾਨ ਸਭਾ 2023 ਦੀ ਕਾਰਵਾਈ ਅਣਮੀਥੇ ਸਮੇਂ ਲਈ ਮੁਲਤਵੀ, CM ਮਾਨ ਸ਼ੈਸ਼ਨ ਲਈ ਕਰਨਗੇ ਸੁਪਰੀਮ ਕੋਰਟ ਦਾ ਰੁੱਖ"