ਬਠਿੰਡਾ, 20 ਅਕਤੂਬਰ: ਪੰਜਾਬ ਟੈਕਨੀਕਲ ਇੰਸਟੀਚਿਊਸ਼ਨ ਸਪੋਰਟਸ ਵਲੋਂ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵਿਖੇ ਕਰਵਾਏ ਜਾ ਰਹੇ ਦੋ ਦਿਨਾਂ ਰਾਜ ਪੱਧਰੀ ਬੈਡਮਿੰਟਨ ਖੇਡ ਮੁਕਾਬਲੇ ਅੱਜ ਸਮਾਪਤ ਹੋ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜੰਲਧਰ ਨੇ ਪਹਿਲਾ, ਸਰਕਰੀ ਪੋਲੀਟੈਕਨਿਕ ਕਾਲਜ ਬਠਿੰਡਾ ਨੇ ਦੂਜਾ ਅਤੇ ਸੀ.ਸੀ.ਈ.ਟੀ. ਚੰਡੀਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ। ਮੇਹਰ ਚੰਦ ਪੋਲੀਟੈਕਨਿਕ ਕਾਲਜ, ਜੰਲਧਰ ਦੇ ਖਿਡਾਰੀ ਅਭਿਸ਼ੇਕ ਭੰਡਾਰੀ ਅਤੇ ਸਰਕਾਰੀ ਪੋਲੀਟੈਕਨਿਕ ਕਾਲਜ, ਬਠਿੰਡਾ ਦੇ ਖਿਡਾਰੀ ਭੱਵਿਆ ਬਾਂਸਲ ਨੂੰ ਟੂਰਨਾਮੈਂਟ ਦਾ ਬੈਸਟ ਪਲੇਅਰ ਐਲਾਨਿਆ ਗਿਆ। ਦੋ ਦਿਨ ਚੱਲੇ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਪੰਜਾਬ ਅਤੇ ਚੰਡਗੀਗੜ੍ਹ ਦੇ 22 ਕਾਲਜਾਂ ਨੇ ਭਾਗ ਲਿਆ।
ਕਾਲਜ ਦੇ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਹਨਾਂ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਬਾਕੀ ਖਿਡਾਰੀਆਂ ਨੂੰ ਹੋਰ ਮਿਹਨਤ ਨਾਲ ਆਪਣੀ ਖੇਡ ਨਿਖਾਰਨ ਲਈ ਪ੍ਰੇਰਿਤ ਕੀਤਾ। ਉਹਨਾਂ ਪੀ.ਟੀ.ਆਈ.ਐਸ. ਵੱਲੋਂ ਇਹ ਖੇਡਾਂ ਬਠਿੰਡਾ ਵਿਖੇ ਕਰਵਾਉਣ ਲਈ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਰਾਜ ਪੱਧਰੀ ਇਨ੍ਹਾਂ ਖੇਡ ਮੁਕਾਬਲਿਆਂ ਦੌਰਾਨ ਤੰਦਰੁਸਤ ਪੰਜਾਬ, ਨਸ਼ਾ ਮੁਕਤ ਪੰਜਾਬ ਸਿਰਜਣ ਦਾ ਸੱਦਾ ਦਿੱਤਾ ਗਿਆ ਤਾਂ ਕਿ ਵਿਦਿਆਰਥੀ ਨਸ਼ਿਆ ਵਰਗੀ ਸਮਾਜਿਕ ਕੁਰੀਤੀ ਤੋਂ ਦੂਰ ਰਹਿਣਿ। ਉਹਨਾਂ ਖਿਡਾਰੀਆਂ ਦੀ ਖੇਡ ਭਾਵਨਾ ਅਤੇ ਅਨੁਸਾਸ਼ਨ ਵਿੱਚ ਰਹਿ ਕੇ ਖੇਡਣ ਲਈ ਤਰੀਫ਼ ਵੀ ਕੀਤੀ। ਉਹਨਾਂ ਇਸ ਮੌਕੇ ਬਤੌਰ ਓਬਜਰਵਰ ਹਾਜ਼ਰ ਪ੍ਰਿੰਸੀਪਲ ਆਰ.ਕੇ. ਚੋਪੜਾ ਅਤੇ ਪ੍ਰੋ. ਅਮਰਜੀਤ ਸਿੰਘ ਦਾ ਵੀ ਧੰਨਵਾਦ ਕੀਤਾ।
ਇਫ਼ਕੋ ਦੀ ‘ਨੈਨੋ’ ਨੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੇ ਹੱਥ ਖੜ੍ਹੇ ਕਰਵਾਏ
ਇਸ ਮੌਕੇ ਕਾਲਜ ਦੇ ਸਮੂਹ ਵਿਭਾਗੀ ਮੁੱਖੀ ਅਤੇ ਸਟਾਫ਼ ਵੀ ਹਾਜ਼ਰ ਸੀ। ਇਸ ਮੌਕੇ ਕਾਲਜ ਦੇ ਖੇਡ ਅਫ਼ਸਰ ਸ੍ਰੀ ਗੁਰਜੀਤ ਸਿੰਘ ਨੇ ਦੱਸਿਆ ਕਿ ਅੱਜ ਕਰਵਾਏ ਗਏ ਪ੍ਰਮੁੱਖ ਮੁਕਾਬਲਿਆਂ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ, ਜੰਲਧਰ ਨੇ ਸਰਕਾਰੀ ਪੋਲੀਟੈਕਨਿਕ ਕਾਲਜ, ਖੂਨੀ ਮਾਜਰਾ ਨੂੰ, ਸਰਕਾਰੀ ਪੋਲੀਟੈਕਨਿਕ ਕਾਲਜ, ਬਠਿੰਡਾ ਨੇ ਸਰਕਾਰੀ ਪੋਲੀਟੈਕਨਿਕ ਕਾਲਜ, ਬਹਿਰਾਮ ਨੂੰ, ਸਰਕਾਰੀ ਪੋਲੀਟੈਕਨਿਕ ਕਾਲਜ, ਜੀ.ਟੀ.ਬੀ.ਗੜ੍ਹ (ਮੋਗਾ) ਨੇ ਸਰਕਾਰੀ ਪੋਲੀਟੈਕਨਿਕ ਕਾਲਜ, ਫਤੂਹੀਖੇੜਾ ਸ੍ਰੀ ਮੁਕਤਸਰ ਸਾਹਿਬ ਨੂੰ ਅਤੇ ਸੀ.ਸੀ.ਈ.ਟੀ., ਚੰਡੀਗੜ੍ਹ ਨੇ ਸਰਕਾਰੀ ਪੋਲੀਟੈਕਨਿਕ ਕਾਲਜ, ਲੁਧਿਆਣਾ ਨੂੰ ਹਰਾਇਆ। ਅੰਤ ਵਿੱਚ ਪ੍ਰਧਾਨ ਐਸ.ਆਰ.ਸੀ. ਸੁਖਵਿੰਦਰ ਪ੍ਰਤਾਪ ਰਾਣਾ ਨੇ ਬਾਹਰੋਂ ਆਏ ਟੀਮ ਇੰਚਾਰਜਾਂ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ। ਉਹਨਾਂ ਕਾਲਜ ਦੇ ਵੱਖੋਂ-ਵੱਖਰੇ ਅਧਿਕਾਰੀਆਂ ਦਾ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣ ਲਈ ਵੀ ਧੰਨਵਾਦ ਕੀਤਾ।
Share the post "ਪੰਜਾਬ ਰਾਜ ਇੰਟਰ ਪੋਲੀਟੈਕਨਿਕ ਬੈਡਮਿੰਟਨ ਖੇਡਾਂ ਸਰਕਾਰੀ ਪੋਲੀਟੈਕਨਿਕ ਕਾਲਜ ਵਿਖੇ ਸਮਾਪਤ"