ਸੁਖਜਿੰਦਰ ਮਾਨ
ਬਠਿੰਡਾ, 20 ਅਕਤੂਬਰ: ਸਥਾਨਕ ਸਿਲਵਰ ਓਕਸ ਸਕੂਲ ਡੱਬਵਾਲੀ ਰੋਡ ਵਿਖੇ ਇਕਸੁਰਤਾ ਅਤੇ ਸਿਹਤਮੰਦ ਖੇਡ ਵਾਤਾਵਰਨ ਨੂੰ ਵਿਕਸਿਤ ਕਰਨ ਲਈ ਅੰਡਰ-11 ਅੰਤਰ-ਸਕੂਲ ਦਸ ਦਿਨਾਂ ਲਈ ਫੁੱਟਬਾਲ ਟਰੇਨਿੰਗ ਕੈਂਪ ਸ਼ੁਰੂ ਕਰਵਾਇਆ।
ਇਫ਼ਕੋ ਦੀ ‘ਨੈਨੋ’ ਨੇ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਦੇ ਹੱਥ ਖੜ੍ਹੇ ਕਰਵਾਏ
ਇਸ ਮੌਕੇ ’ਤੇ ਪਹੁੰਚੇ ਮੁੱਖ ਮਹਿਮਾਨ ਬਲਰਾਜ ਸਿੰਘ (ਬੀ.ਐੱਸ.ਓ.), ਅਵਤਾਰ ਸਿੰਘ (ਸੀ.ਐਸ.ਟੀ.) ਨਰੂਆਣਾ ਅਤੇ ਭੁਪਿੰਦਰ (ਡਿਪਟੀ ਸਹਾਇਕ) , ਡਾਇਰੈਕਟਰ ਬਰਨਿੰਦਰਪਾਲ ਸੇਖੋਂ ਅਤੇ ਸਕੂਲ ਦੇ ਮੁੱਖ ਅਧਿਆਪਕਾ ਮਿਸ ਰਵਿੰਦਰ ਸਰਾਂ ਦੁਆਰਾ ਇਸ ਟਰੇਨਿੰਗ ਕੈਂਪ ਦਾ ਉਦਘਾਟਨ ਕੀਤਾ ਗਿਆ।
67 ਵੀਆ ਜ਼ਿਲ੍ਹਾ ਸਕੂਲ ਸਰਦ ਰੁੱਤ ਖੇਡਾਂ ਐਥਲੈਟਿਕਸ ਅੰਡਰ 19 ਮੁੰਡੇ ਕੁੜੀਆਂ ਦੇ ਸਮਾਪਤ
ਇਸ ਟਰੇਨਿੰਗ ਕੈਂਪ ਵਿੱਚ ਕੁੱਲ 50 ਵਿਦਿਆਰਥੀ (30 ਲੜਕੇ ਅਤੇ 20 ਲੜਕੀਆਂ) ਸ਼ਾਮਲ ਸਨ।ਜੇਤੂ ਟੀਮ ਜ਼ਿਲ੍ਹਾ ਪੱਧਰ ਲਈ ਕੁਆਲੀਫਾਈ ਕਰੇਗੀ।ਟੀਮਾਂ ਦੀ ਜਾਣ-ਪਛਾਣ ਤੋਂ ਬਾਅਦ ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਸੰਬੋਧਿਤ ਕੀਤਾ ਅਤੇ ਉਨ੍ਹਾਂ ਨੂੰ ਇੱਕ ਚੰਗੇ ਖਿਡਾਰੀ ਵਜੋਂ ਆਪਣੀ ਸੱਚੀ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਿਖਾਉਣ ਲਈ ਪ੍ਰੇਰਿਤ ਕੀਤਾ।