ਬਠਿੰਡਾ, 24 ਅਕਤੂਬਰ : ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਦੀ ਟੀਮ ਵੱਲੋਂ ਜਿਲੇ ਦੇ ਪਿੰਡ ਫੂਲੇਵਾਲਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਪਿੰਡ ਦੇ ਪਸ਼ੂ-ਪਾਲਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਕਿਸਾਨਾਂ ਨੂੰ ਕਾਲਜ ਵਿੱਚ ਉਪਲਬਧ ਵੱਖ-ਵੱਖ ਉਪਯੋਗੀ ਸੇਵਾਵਾਂ ਅਤੇ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮਾਹਿਰਾਂ ਨੇ ਵਿਗਿਆਨਕ ਲੀਹਾਂ ’ਤੇ ਸਿਹਤਮੰਦ ਪਸ਼ੂ ਪੈਦਾ ਕਰਨ ਲਈ ਡੇਅਰੀ ਜਾਨਵਰਾਂ ਦੀ ਰਿਹਾਇਸ਼, ਪ੍ਰਜਨਨ ਅਤੇ ਦੇਖਭਾਲ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਸਫਲ ਡੇਅਰੀ ਫਾਰਮਿੰਗ ਲਈ ਜਾਨਵਰਾਂ ਦੀ ਸਹੀ ਚੋਣ ਅਤੇ ਪ੍ਰਜਨਨ ਸੰਬੰਧੀ ਯੋਜਨਾਵਾਂ ’ਤੇ ਜ਼ੋਰ ਦਿੱਤਾ।
ਪੰਜਾਬ ਸਰਕਾਰ ਵੱਲੋਂ ਦੁਸਿਹਰੇ ਵਾਲੇ ਦਿਨ ਥੋਕ ਵਿੱਚ ਅਫਸਰਾਂ ਦੇ ਤਬਾਦਲੇ
ਪਸ਼ੂ ਪੋਸ਼ਣ ਵਿਭਾਗ ਦੇ ਮਾਹਰ ਨੇ ਕਿਸਾਨਾਂ ਨੂੰ ਡੇਅਰੀ ਪਸ਼ੂਆਂ ਲਈ ਖੁਰਾਕ ਬਾਰੇ ਜਾਣਕਾਰੀ ਦਿੱਤੀ ਅਤੇ ਸੰਤੁਲਿਤ ਫੀਡ ਬਣਾਉਣ ਅਤੇ ਖਣਿਜ ਮਿਸ਼ਰਣ ਦੀ ਪੂਰਤੀ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਵੈਟਨਰੀ ਮੈਡੀਸਨ ਦੇ ਮਾਹਰ ਨੇ ਡੇਅਰੀ ਪਸ਼ੂਆਂ ਦੀਆਂ ਆਮ ਸਿਹਤ ਸਮੱਸਿਆਵਾਂ ਅਤੇ ਆਰਥਿਕ ਤੌਰ ’ਤੇ ਮਹੱਤਵਪੂਰਨ ਬਿਮਾਰੀਆਂ ਦੇ ਵਿਰੁੱਧ ਟੀਕਾਕਰਨ ਬਾਰੇ ਚਰਚਾ ਕੀਤੀ। ਵੈਟਨਰੀ ਗਾਇਨੀਕੋਲੋਜੀ ਦੇ ਮਾਹਰ ਨੇ ਕਿਸਾਨਾਂ ਨੂੰ ਡੇਅਰੀ ਜਾਨਵਰਾਂ ਵਿੱਚ ਸਹੀ ਪ੍ਰਜਨਨ ਅਭਿਆਸਾਂ ਅਤੇ ਆਮ ਪ੍ਰਜਨਨ ਸੰਬੰਧੀ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੇ ਕੋਆਰਡੀਨੇਟਰ ਅਤੇ ਸਹਿਯੋਗੀ ਪ੍ਰੋਫੈਸਰ ਡਾ. ਸੰਦੀਪ ਕਸਵਾਂ ਵਲੋਂ ਕਿਸਾਨਾਂ ਨੂੰ ਪਸ਼ੂ ਪਾਲਣ ਸਬੰਧੀ ਸਾਹਿਤ ਮੁਹੱਈਆ ਕਰਵਾਇਆ ਗਿਆ ਅਤੇ ਕਾਲਜ ਵਿਖੇ ਕਰਵਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।
ਕਰੋੜਾਂ ਦੀ ਨਸ਼ਾ ਤਸਕਰੀ ਵਿਚ ਲੋੜੀਦਾ ਨਸ਼ਾ ਤਸਕਰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਵੱਲੋਂ ਬਠਿੰਡਾ ਤੋਂ ਗ੍ਰਿਫਤਾਰ
ਸਿਹਤ ਮਾਹਿਰਾਂ ਦੀ ਟੀਮ ਨੇ ਬੀ.ਵੀ.ਐਸ.ਸੀ. ਅਤੇ ਏ.ਐਚ. ਡਿਗਰੀ ਪ੍ਰੋਗਰਾਮ ਦੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਦੇ ਨਾਲ ਪਸ਼ੂਆਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਦਾ ਇਲਾਜ ਕੀਤਾ। ਪਿੰਡ ਅਤੇ ਡੇਰਾ ਮਾਈ ਗੋਹਰ ਦੇ ਜਨਤਕ ਆਗੂਆਂ ਨੇ ਪਿੰਡ ਵਿੱਚ ਅਜਿਹਾ ਪਹਿਲਾ ਪਸ਼ੂ ਭਲਾਈ ਸਮਾਗਮ ਕਰਵਾਉਣ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਕਾਲਜ ਦੀ ਟੀਮ ਨੂੰ ਸਨਮਾਨਿਤ ਵੀ ਕੀਤਾ। ਕਾਲਜ ਦੇ ਡੀਨ ਅਤੇ ਇਸ ਪ੍ਰੋਗਰਾਮ ਦੇ ਡਾਇਰੈਕਟਰ ਡਾ. ਬਲਜਿੰਦਰ ਕੁਮਾਰ ਬਾਂਸਲ ਨੇ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਲੈਣ ਲਈ ਕਾਲਜ ਨਾਲ ਨਿਰੰਤਰ ਤਾਲਮੇਲ ਬਣਾਏ ਰੱਖਣ ਤੇ ਜ਼ੋਰ ਦਿੱਤਾ। ਵੈਟਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਇੰਦਰਜੀਤ ਸਿੰਘ ਨੇ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਅਜਿਹੇ ਸਮਾਗਮਾਂ ਦਾ ਆਯੋਜਨ ਕਰਕੇ ਲੋੜਵੰਦ ਕਿਸਾਨਾਂ ਨੂੰ ਤਕਨੀਕੀ ਸਹਾਇਤਾ ਜਾਰੀ ਰੱਖਣ ਦੀ ਸਲਾਹ ਦਿੱਤੀ।