ਬਠਿੰਡਾ, 28 ਅਕਤੂਬਰ : 47ਵਾਂ ਅੰਤਰਰਾਸ਼ਟਰੀ ਵਿਸ਼ਵ ਸਕਿੱਲਸ 2024 ਜੋ ਕਿ ਲਿਓਨ ਫਰਾਂਸ ਵਿਚ ਹੋਣਾ ਹੈ, ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਗਈਆਂ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਲਵਜੀਤ ਕਲਸੀ ਨੇ ਦੱਸਿਆ ਕਿ ਜੋ ਜ਼ਿਲ੍ਹਾ ਪੱਧਰੀ ਸਕਿੱਲ ਮੁਕਾਬਲੇ ਕਰਵਾਏ ਜਾਣਗੇ, ਉਨ੍ਹਾਂ ਮੁਕਾਬਲਿਆਂ ਦਾ ਮਕਸਦ ਹੁਨਰਮੰਦ ਨੌਜਵਾਨਾਂ ਨੂੰ ਤਿਆਰ ਕਰਨਾ ਅਤੇ ਉਨ੍ਹਾਂ ਦੀ ਸਕਰੀਨਿੰਗ ਕਰਨਾ ਹੈ। ਇਹ ਮੁਕਾਬਲੇ ਚਾਰ ਭਾਗਾਂ ਜਿਵੇਂ ਕਿ ਜ਼ਿਲ੍ਹਾ, ਸਟੇਟ, ਰੀਜਨਲ ਅਤੇ ਨੈਸ਼ਨਲ ਲੈਵਲ ਤੇ ਕਰਵਾਏ ਜਾਣਗੇ। ਨੈਸ਼ਨਲ ਲੈਵਲ ਦੇ ਜੇਤੂ ਫਰਾਂਸ ਵਿਖੇ ਆਪਣੇ ਹੁਨਰ ਦਿਖਾਉਣਗੇ। ਇਹ ਮੁਕਾਬਲੇ ਕੁੱਲ 52 ਟਰੇਡਾਂ ਲਈ ਕਰਵਾਏ ਜਾਣਗੇ।
ਗੋਲੀਆਂ ਲੱਗਣ ਨਾਲ ਜਖਮੀ ਹੋਏ ਹਰਮਨ ਕੁਲਚਾ ਮਾਲਕ ਦੀ ਹੋਈ ਮੌਤ: ਸਹਿਰ ਵਾਸੀਆਂ ’ਚ ਗੁੱਸੇ ਤੇ ਡਰ ਦਾ ਮਾਹੌਲ
ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਪੱਧਰ ਦੇ ਸਕਿੱਲ ਮੁਕਾਬਲੇ ਦਸੰਬਰ ਵਿਚ ਕਰਵਾਏ ਜਾਣਗੇ। ਇਸ ਸੰਬੰਧੀ ਤਰੀਕਾਂ ਦਾ ਐਲਾਨ ਵੀ ਜਲਦੀ ਹੀ ਕਰ ਦਿੱਤਾ ਜਾਵੇਗਾ। ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਸਿਖਿਆਰਥੀਆਂ ਦਾ ਜਨਮ 01 ਜਨਵਰੀ 2001 ਨੂੰ ਜਾਂ ਇਸ ਤੋਂ ਬਾਅਦ ਹੋਇਆ ਹੋਣਾ ਚਾਹੀਦਾ ਹੈ, ਪਰੰਤੂ ਏਅਰਕ੍ਰਾਫਟ ਮੈਂਟੇਨੈਂਸ, ਮੈਨਫੈਕਟ੍ਰਿੰਗ ਟੀਮ ਚੈਲੇਂਜ ਐਂਡ ਮੈਚਟ?ਰੋਨਿਕਸ,( (Manfacturing “eam challange and Mechatronics), ਕਲਾਊਡ (cloud) ਕੰਪਿਊਟਿੰਗ, ਸਾਈਬਰ ਸਕਿਉਰਿਟੀ ਐਂਡ ਵਾਟਰ ਟੈਕਨੋਲੋਜੀ ਅਤੇ 9“ ਨੈੱਟਵਰਕ ਕੈਬਲਿੰਗ (cabling) ਦੇ ਉਮੀਦਵਾਰਾਂ ਦਾ ਜਨਮ 01 ਜਨਵਰੀ, 1998 ਨੂੰ ਜਾਂ ਇਸ ਤੋਂ ਬਾਅਦ ਵਿਚ ਹੋਇਆ ਹੋਣਾ ਚਾਹੀਦਾ ਹੈ।ਚਾਹਵਾਨ ਉਮੀਦਵਾਰ ਜ਼ਿਲ੍ਹਾ ਪੱਧਰ ਮੁਕਾਬਲਿਆਂ ਵਿਚ ਭਾਗ ਲੈਣ ਲਈ http://www.skillindiadigital.gov.in/home ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਿਧਾਇਕ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀ ਐਸ.ਐਸ.ਪੀ ਕੋਲ ਕੀਤੀ ਸਿਕਾਇਤ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਲਵਜੀਤ ਕਲਸੀ ਵੱਲੋਂ ਹੁਨਰਮੰਦ ਨੌਜਵਾਨਾਂ, ਆਈ.ਟੀ.ਆਈ, ਪੋਲੀਟੈਕਨਿਕ ਕਾਲਜਾਂ, ਪ੍ਰਾਈਵੇਟ ਕਾਲਜਾਂ, ਯੂਨੀਵਰਸਿਟੀਆਂ, ਸਕੂਲਾਂ ਅਤੇ ਸਟੇਕ ਹੋਲਡਰਾਂ ਦੇ ਮੁਖੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਸਬੰਧੀ ਰਜਿਸ਼ਟ?ਰੇਸ਼ਨ ਲਈ ਵੱਧ ਤੋਂ ਵੱਧ ਸਿਖਿਆਰਥੀਆਂ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਤਾਂ ਜੋ ਇਸ ਦਾ ਫ਼ਾਇਦਾ ਵਿਦਿਆਰਥੀਆਂ ਦੁਆਰਾ ਲਿਆ ਜਾ ਸਕੇ।ਵਧੇਰੇ ਜਾਣਕਾਰੀ ਲਈ www.worldskillsindia.co.in ਦੇ resourse tab ਨੂੰ ਫ਼ੋਲੋ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਯੂਨਿਟ ਦੇ ਅਧਿਕਾਰੀ ਸ੍ਰੀਮਤੀ ਗਗਨ ਸ਼ਰਮਾ ਅਤੇ ਸ੍ਰੀ ਬਲਵੰਤ ਸਿੰਘ ਨਾਲ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਦਫਤਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
Share the post "ਜ਼ਿਲ੍ਹਾ ਪੱਧਰੀ ਸਕਿੱਲ ਮੁਕਾਬਲਿਆਂ ਲਈ ਰਜਿਸਟਰੇਸ਼ਨ ਸ਼ੁਰੂ : ਵਧੀਕ ਡਿਪਟੀ ਕਮਿਸ਼ਨਰ (ਵਿਕਾਸ)"