ਬਠਿੰਡਾ, 1 ਨਵੰਬਰ : ਸਥਾਨਕ ਮਾਲਵਾ ਕਾਲਜ ਵਿਖੇ ਅੱਜ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨ ਵਿਭਾਗ ਵੱਲੋਂ ਕਰਵਾ ਚੌਥ ਦੀ ਪੂਰਵ ਸੰਧਿਆ ’ਤੇ ਮਹਿੰਦੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਪ੍ਰਿੰਸੀਪਲ ਡਾ.ਰਾਜ ਕੁਮਾਰ ਗੋਇਲ ਅਤੇ ਡਿਪਟੀ ਡਾਇਰੈਕਟਰ ਡਾ.ਸਰਬਜੀਤ ਢਿੱਲੋਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ।ਕਰਵਾ ਚੌਥ ਉੱਤਰੀ ਭਾਰਤ ਵਿੱਚ ਮਨਾਇਆ ਜਾਣ ਵਾਲਾ ਸਾਲਾਨਾ ਇੱਕ ਦਿਨ ਦਾ ਤਿਉਹਾਰ ਹੈ ਜਿਸ ਵਿੱਚ ਹਿੰਦੂ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ।
‘ਕੁਲਚਾ ਵਪਾਰੀ’ ਦਾ ਕਾਤਲ ਪੁਲਿਸ ਮੁਕਾਬਲੇ ਤੋਂ ਬਾਅਦ ਜੀਰਕਪੁਰ ’ਚ ਕਾਬੂ, ਪੁਛਗਿਛ ਜਾਰੀ
ਇਸ ਮੌਕੇ ਮਹਿੰਦੀ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਲੜਕੀਆਂ ਦੇ ਹੱਥਾਂ ’ਤੇ ਅਰਬੀ ਰੰਗ ਦੀ ਮਹਿੰਦੀ ਅਤੇ ਚਮਕਦਾਰ ਮਹਿੰਦੀ ਦੇ ਸੁੰਦਰ ਡਿਜ਼ਾਈਨ ਬਣਾਏ। ਉਨ੍ਹਾਂ ਹੱਥਾਂ ’ਤੇ ਫੁੱਲਦਾਰ ਡਿਜ਼ਾਈਨ ਪੱਤਿਆਂ ਅਤੇ ਪੰਛੀਆਂ ਦੇ ਡਿਜ਼ਾਈਨ ਵੀ ਬਣਾਏ। ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ।ਆਰਤੀ ਬੀਏ-1 ਸਾਲ, ਸਿਮਰਨ ਬੀ.ਕਾਮ-2 ਸਾਲ ਅਤੇ ਸ਼ੀਤਲ ਬੀ.ਸੀ.ਏ-1 ਸਾਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਡਾ.ਸਰਬਜੀਤ ਢਿੱਲੋਂ(ਡਿਪਟੀ ਡਾਇਰੈਕਟਰ) ਸ੍ਰੀਮਤੀਇੰਦਰਪ੍ਰੀਤ ਕੌਰ (ਐਚ.ਓ.ਡੀ., ਪ੍ਰਬੰਧਨ) ਅਤੇ ਡਾ. ਲਖਵਿੰਦਰ ਕੌਰ (ਐਚ.ਓ.ਡੀ.-ਹਿਊਮੈਨਟੀਜ਼) ਵੱਲੋਂ ਇਨਾਮ ਦਿੱਤੇ ਗਏ।