Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਮਾਨਸਾ

ਰਾਜ ਪੱਧਰੀ ਸਕੂਲ ਖੇਡਾਂ ਲਈ ਮਾਨਸਾ ’ਚ ਮੁਕੇਬਾਜ਼ਾਂ ਦੀ ਆਮਦ ਸ਼ੁਰੂ

8 Views

67ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਕਸਿੰਗ ਦੀਆਂ ਤਿਆਰੀਆਂ ਮੁਕੰਮਲ
ਹਰਦੀਪ ਸਿੰਘ ਸਿੱਧੂ
ਮਾਨਸਾ, 3 ਨਵੰਬਰ: ਮਾਨਸਾ ਦੇ ਖਾਲਸਾ ਹਾਈ ਸਕੂਲ ਵਿਖੇ ਭਲਕੇ 4 ਨਵੰਬਰ ਤੋਂ ਸ਼ੁਰੂ ਹੋ ਰਹੀਆਂ 67ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਬਾਕਸਿੰਗ ਅੰਡਰ 14,17,19 ਸਾਲ (ਲੜਕੇ) ਲਈ ਸਿੱਖਿਆ ਅਧਿਕਾਰੀ ਅਤੇ ਸਰੀਰਕ ਸਿੱਖਿਆ ਅਧਿਆਪਕ ਖੇਡ ਪ੍ਰਬੰਧਾਂ ਲਈ ਅੱਜ ਸਾਰਾ ਦਿਨ ਪੱਬਾਂ ਭਾਰ ਰਹੇ। ਉਧਰ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਮੁਕੇਬਾਜ਼ਾਂ ਦੀ ਆਮਦ ਸ਼ੁਰੂ ਹੋ ਗਈ ਹੈ,ਸਿੱਖਿਆ ਅਧਿਕਾਰੀਆਂ, ਸਰੀਰਕ ਸਿੱਖਿਆ ਅਧਿਆਪਕਾਂ ਵੱਲ੍ਹੋਂ ਬਾਹਰੋਂ ਆਏ ਖਿਡਾਰੀਆਂ ਦਾ ਭਰਵਾਂ ਸੁਆਗਤ ਕੀਤਾ ਗਿਆ।

ਬਠਿੰਡਾ ਦੇ ਬਾਹੀਆ ਫੋਰਟ ਕੋਲ ਹੋਏ ਗੋਲੀ ਕਾਂਡ ਚ ਇੱਕ ਨੌਜਵਾਨ ਦੀ ਹੋਈ ਮੌਤ

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮਾਨਸਾ ਹਰਿੰਦਰ ਸਿੰਘ ਭੁੱਲਰ ਭਲਕੇ ਸ਼ਨੀਵਾਰ ਨੂੰ ਰਾਜ ਪੱਧਰੀ ਮੁਕੇਬਾਜ਼ੀ ਦੇ ਮੁਕਾਬਲਿਆਂ ਦਾ ਉਦਘਾਟਨ ਖੁਦ ਕਰਨਗੇ।ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਰਾਜ ਪੱਧਰੀ ਖੇਡ ਮੁਕਾਬਲਿਆਂ ਲਈ ਵੱਖ-ਵੱਖ ਪੱਖੋਂ ਤੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਬਾਹਰੋਂ ਆਏ ਖਿਡਾਰੀਆਂ ਲਈ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ।

ਕੈਮਿਸਟ ਤੋਂ 15,000 ਰੁਪਏ ਦੀ ਰਿਸ਼ਵਤ ਲੈਂਦਿਆਂ ਐਸ.ਐਮ.ਓ. ਤੇ ਡਾਕਟਰ ਨੂੰ ਵਿਜੀਲੈਂਸ ਨੇ ਕੀਤਾ ਕਾਬੂ

ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ.) ਰੂਬੀ ਬਾਂਸਲ,ਡਿਪਟੀ ਡੀਈਓ ਸੈਕੰਡਰੀ ਅਸ਼ੋਕ ਕੁਮਾਰ, ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ,ਪ੍ਰਿੰਸੀਪਲ ਕਮਲਜੀਤ ਕੌਰ, ਖੇਡਾਂ ਦੇ ਉਵਰਆਲ ਇੰਚਾਰਜ ਪ੍ਰਿੰਸੀਪਲ ਡਾ.ਪਰਮਜੀਤ ਸਿੰਘ ਨੇ ਵੱਖ-ਵੱਖ ਖੇਡ ਪ੍ਰਬੰਧਾਂ ਦਾ ਜਾਇਜਾ ਲੈਂਦਿਆ ਕਿ ਸੁਖਾਵੇਂ ਮਹੌਲ ’ਚ ਹੋ ਰਹੇ ਖੇਡ ਮੁਕਾਬਲੇ ਹੋਰਨਾਂ ਵਿਦਿਆਰਥੀਆਂ ਲਈ ਖੇਡਾਂ ਪ੍ਰਤੀ ਚੇਟਕ ਵਧਾਉਣਗੇ।

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ 2023-24 ਦਾ ਸ਼ਾਨਦਾਰ ਆਗਾਜ਼ ਹੋਇਆ

ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਸਕੂਲੀ ਖੇਡਾਂ ਲਈ ਪੰਜਾਬ ਦੇ 23 ਜ਼ਿਲ੍ਹਿਆਂ ਅਤੇ ਖੇਡ ਵਿੰਗਾਂ ਤੋਂ ਆ ਰਹੇ ਸਕੂਲੀ ਖਿਡਾਰੀਆਂ ਦੇ ਖੇਡ ਪ੍ਰਦਰਸ਼ਨ ਲਈ ਢੁਕਵੇਂ ਗਰਾਊਂਡ ਅਤੇ ਰਹਿਣ ਲਈ ਸ਼ਾਨਦਾਰ ਪ੍ਰਬੰਧ ਸ਼ਹਿਰ ਦੇ ਵੱਖ-ਵੱਖ ਸਕੂਲਾਂ ’ਚ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਬੰਧਾਂ ਲਈ ਸਰੀਰਕ ਸਿੱਖਿਆ ਅਧਿਆਪਕ ਪਿਛਲੇ ਕਈ ਦਿਨਾਂ ਡਟੇ ਹੋਏ ਹਨ।

 

Related posts

ਵਰਤਮਾਨ ਸਿੱਖਿਆ ਅਤੇ ਨਵ-ਰੋਜ਼ਗਾਰ ਸੰਭਾਵਨਾਵਾਂ ਵਿਸ਼ੇ ’ਤੇ ਸੈਮੀਨਾਰ ਕਰਵਾਉਣ ਦਾ ਫੈਸਲਾ

punjabusernewssite

ਮਾਨਸਾ ਪੁਲਿਸ ਨੇ ਲੁੱਟ-ਖੋਹ ਦਾ ਮਾਮਲੇ ਵਿਚ 3 ਘੰਟਿਆਂ ਅੰਦਰ ਮੁਲਜਿਮਾਂ ਨੂੰ ਕੀਤਾ ਕਾਬੂ

punjabusernewssite

3704 ਅਧਿਆਪਕ ਯੂਨੀਅਨ ਪੰਜਾਬ ਵੱਲੋਂ 26 ਦੀ ਸੰਗਰੂਰ ਰੈਲੀ ਵਿੱਚ ਸੰਬੰਧੀ ਮੀਟਿੰਗ ਆਯੋਜਿਤ

punjabusernewssite