ਪ੍ਰਵਾਸੀ ਮਜਦੂਰ ਜੋੜਾ ਕਪੂਰਥਲਾ ਤੋਂ ਕੀਤਾ ਗ੍ਰਿਫਤਾਰ
ਲੁਧਿਆਣਾ, 11 ਨਵੰਬਰ: ਲੰਘੀ 8-9 ਨਵੰਬਰ ਦੀ ਰਾਤ ਨੂੰ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਇਕ ਪ੍ਰਵਾਸੀ ਪਰਵਾਰ ਦੇ ਚੋਰੀ ਹੋਏ ਤਿੰਨ ਮਹੀਨਿਆਂ ਦੇ ਬੱਚੇ ਨੂੰ ਪੁਲਿਸ ਨੇ 24 ਘੰਟਿਆਂ ਅੰਦਰ ਸਹੀ ਸਲਾਮਤ ਬਰਾਮਦ ਕਰ ਲਿਆ ਹੈ। ਬੱਚੇ ਨੂੰ ਚੋਰੀ ਕਰਨ ਵਾਲੇ ਇਕ ਹੋਰ ਪ੍ਰਵਾਸੀ ਜੋੜੇ ਨੂੰ ਕਪੂਰਥਲਾ ਤੋਂ ਕਾਬੂ ਕੀਤਾ ਗਿਆ ਹੈ। ਇਸ ਸਬੰਧ ਵਿਚ ਅੱਜ ਇੱਕ ਪ੍ਰੈਸ ਕਾਨਫਰੰਸ ਰਾਹੀਂ ਘਟਨਾ ਦੀ ਜਾਣਕਾਰੀ ਦਿੰਦਿਆਂ ਜੀਆਰਪੀ ਦੇ ਐਸ.ਪੀ ਬਲਰਾਮ ਰਾਣਾ ਨੇ ਦਸਿਆ ਕਿ ਪੀੜਤ ਪ੍ਰਵਾਰ ਜੋਕਿ ਬਿਹਾਰ ਦੇ ਗੋਪਾਲ ਗੰਜ ਤੋਂ ਆਇਆ ਸੀ, ਉਕਤ ਰਾਤ ਲੁਧਿਆਣਾ ਦੇ ਰੇਲਵੇ ਸਟੇਸ਼ਨ ਉਪਰ ਉੱਤਰਿਆਂ ਸੀ।
ਮੁੱਖ ਮੰਤਰੀ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਦੀਵਾਲੀ ਦਾ ਦਿੱਤਾ ਤੋਹਫ਼ਾ
ਇਸ ਪ੍ਰਵਾਰ ਨੇ ਅੱਗੇ ਮਲੇਰਕੋਟਲਾ ਜਾਣਾ ਸੀ ਪ੍ਰੰਤੂ ਰਾਤ ਜਿਆਦਾ ਹੋਣ ਕਾਰਨ ਰਾਤ ਨੂੰ ਰੇਲਵੇ ਸਟੇਸ਼ਨ ਉਪਰ ਹੀ ਰਹਿਣ ਦਾ ਫੈਸਲਾ ਲਿਆ ਗਿਆ ਪ੍ਰੰਤੂ ਸਫ਼ਰ ਵਿਚ ਜਿਆਦਾ ਥੱਕੇ ਹੋਣ ਕਾਰਨ ਹੋਣ ਕਾਰਨ ਪ੍ਰਵਾਰ ਨੂੰ ਨੀਂਦ ਆ ਗਿਆ। ਇਸ ਦੌਰਾਨ ਕਥਿਤ ਦੋਸੀ ਜੋੜਾ ਜੋਕਿ ਕਿਸੇ ਪਾਸਿਓ ਲੁਧਿਆਣਾ ਰੇਲਵੇ ਸਟੇਸ਼ਨ ਉਪਰ ਹੀ ਉਤਰਿਆਂ ਸੀ, ਦੀ ਨਿਗ੍ਹਾਂ ਪਲੇਟਫ਼ਾਰਮ ਨੰਬਰ ਦੋ ’ਤੇ ਇਸ ਬੱਚੇ ਉਪਰ ਪਈ। ਪ੍ਰਵਾਰ ਸੌ ਰਿਹਾ ਸੀ, ਜਿਸਦਾ ਫ਼ਾਈਦਾ ਉਠਾਉਂਦਿਆਂ ਇਹ ਜੋੜਾ ਬੱਚਾ ਲੈ ਕੇ ਫ਼ਰਾਰ ਹੋ ਗਿਆ।
ਬਠਿੰਡਾ ਨਗਰ ਨਿਗਮ ਦੇ ਐਫ਼.ਸੀ.ਸੀ ਮੈਂਬਰਾਂ ਵਲੋਂ ਮੇਅਰ ਦੀ ਮੀਟਿੰਗ ਦਾ ਬਾਈਕਾਟ, ਕਰਨੀ ਪਈ ਰੱਦ
ਰੇਲਵੇ ਸਟੇਸ਼ਨ ਤੋਂ ਇਹ ਜੋੜਾ ਆਟੋ ਲੈ ਕੇ ਬੱਸ ਸਟੈਂਡ ਪੁੱਜਿਆ ਪ੍ਰੰਤੂ ਇੱਥੋਂ ਕਪੂਰਥਲਾ ਨੂੰ ਦੇਰ ਰਾਤ ਨੂੰ ਕੋਈ ਬੱਸ ਨਾ ਜਾਣ ਕਾਰਨ ਫ਼ਿਰ ਆਟੋ ਕਰਕੇ ਜਲੰਧਰ ਬਾਈਪਾਸ ’ਤੇ ਚਲਾ ਗਿਆ, ਜਿੱਥੋਂ ਇਹ ਬੱਸ ਫ਼ੜ ਕੇ ਕਪੂਰਥਲਾ ਵੱਲ ਚਲੇ ਗਏ। ਪੁਲਿਸ ਅਧਿਕਾਰੀ ਨੇ ਦਸਿਆ ਕਿ ਬੱਚੇ ਦੇ ਚੋਰੀ ਹੋਣ ਦੀ ਸੁੂਚਨਾ ਮਿਲਣ ਤੋਂ ਬਾਅਦ ਜੀਆਰਪੀ ਤੇ ਆਰਪੀਐਫ਼ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਤੇ ਰੇਲਵੇ ਸਟੈਸ਼ਨ ਉਪਰ ਲੱਗੇ ਸਮੂਹ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ।
ਸੁਦੇਸ਼ ਕਟਾਰਿਆ ਨੇ ਸੰਭਾਲਿਆ ਹਰਿਆਣਾ ਦੇ ਮੁੱਖ ਮੰਤਰੀ ਦੇ ਚੀਫ ਮੀਡੀਆ ਕੋਰਡੀਨੇਟਰ ਦਾ ਕਾਰਜਭਾਰ
ਇਸਤੋਂ ਇਲਾਵਾ ਆਟੋ ਰਿਕਸ਼ਾ ਯੂਨੀਅਨ ਤੇ ਲੁਧਿਆਣਾ ਬੱਸ ਡਿੱਪੂ ਦੇ ਅਧਿਕਾਰੀਆਂ ਦੀ ਮੱਦਦ ਲਈ ਗਈ, ਜਿਸਤੋਂ ਬਾਅਦ ਦੋਸ਼ੀਆਂ ਬਾਰੇ ਪਤਾ ਲੱਗ ਸਕਿਆ। ਉਨ੍ਹਾਂ ਦਸਿਆ ਕਿ ਕਥਿਤ ਦੋਸ਼ੀ ਪਤੀ ਦਾ ਨਾਂ ਜਤਿੰਦਰ ਉਪਰ ਪ੍ਰਦੇਸੀ ਹੈ ਜਦਕਿ ਉਸਦੀ ਪਤਨੀ ਦਾ ਨਾਮ ਪੂਨਮ ਹੈ। ਇਹ ਜੋੜਾ ਵੀ ਮੂਲ ਰੂਪ ਵਿਚ ਬਿਹਾਰ ਦਾ ਰਹਿਣ ਵਾਲਾ ਹੈ ਤੇ ਪਿਛਲੇ 12 ਸਾਲਾਂ ਤੋਂ ਕਪੂਰਥਲਾ ਵਿਚ ਰਹਿ ਕੇ ਮਜਦੂਰੀ ਕਰ ਰਿਹਾ ਹੈ। ਇਸ ਜੋੜੇ ਦੇ ਖੁਦ ਵੀ ਦੋ ਬੱਚੇ ਹਨ, ਜਿਸਦੇ ਚੱਲਦੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਕਿ ਇੰਨ੍ਹਾਂ ਦੋਸ਼ੀਆਂ ਨੇ ਇਹ ਬੱਚਾ ਕਿਸ ਮਕਸਦ ਲਈ ਚੋਰੀ ਕੀਤਾ ਸੀ।
Share the post "ਲੁਧਿਆਣਾ ਰੇਲਵੇ ਸਟੇਸ਼ਨ ਤੋਂ ਚੋਰੀ ਹੋਇਆ ਬੱਚਾ ਪੁਲਿਸ ਵਲੋਂ 24 ਘੰਟਿਆਂ ’ਚ ਬਰਾਮਦ"