WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮਾਨਸਾ

ਕਾਲਾ ਧਨ ਭੇਜਣ ਦੇ ਮਾਮਲੇ ਵਿੱਚ ਮੋਦੀ ਆਪਣੇ ਮੰਤਰੀ ਤੋਮਰ ਨੂੰ ਬਰਖ਼ਾਸਤ ਕਰਨ: ਲਿਬਰੇਸ਼ਨ

ਸਿਰਸਾ ਖਿਲਾਫ ਵੀ ਦਰਜ ਹੋਵੇ ਕੇਸ 
ਮਾਨਸਾ, 23 ਨਵੰਬਰ: ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਦੇਸ਼ ਦੇ ਰਾਸ਼ਟਰਪਤੀ ਤੋਂ ਮੰਗ ਕੀਤੀ ਹੈ ਕਿ ਪੰਜਾਬੀ ਮੂਲ ਦੇ ਇਕ ਕੈਨੇਡੀਅਨ ਨਾਗਰਿਕ ਜਗਮਨਦੀਪ ਸਿੰਘ ਵਲੋਂ ਕੇਂਦਰੀ ਕੈਬਨਿਟ ਮੰਤਰੀ ਨਰਿੰਦਰ ਤੋਮਰ ਅਤੇ ਉਸ ਦੇ ਪਰਿਵਾਰ ਵਲੋਂ ਉਤੇ ਸਬੂਤਾਂ ਸਹਿਤ ਲਾਏ ਗਏ ਹਜ਼ਾਰਾਂ ਕਰੋੜ ਰੁਪਏ ਦੇ ਧਨ ਨੂੰ ਗੈਰ ਕਾਨੂੰਨੀ ਤੌਰ ‘ਤੇ  ਵਿਦੇਸ਼ਾਂ ਵਿਚ ਲਿਜਾਣ ਅਤੇ  ਪੰਜਾਬ ਦੀ ਇਕ ਜੇਲ ਵਿਚੋਂ ਭਗੌੜੇ ਹੋਣ ਪਿਛੋਂ ਜਗਮਨਦੀਪ ਨੂੰ ਮਹੀਨਿਆਂ ਬੱਧੀ ਅਪਣੇ ਸਰਕਾਰੀ ਨਿਵਾਸ ਵਿਚ ਪਨਾਹ ਦੇਣ ਦੇ ਦੋਸ਼ਾਂ ਦੇ ਮੱਦੇਨਜ਼ਰ ਉਸਨੂੰ ਤੁਰੰਤ ਕੇਂਦਰੀ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕੀਤਾ ਜਾਵੇ ਅਤੇ ਇਸ ਸਮੁੱਚੇ ਕਾਲੇ ਧੰਦੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਮਾਂ ਬੱਧ ਜਾਂਚ ਕਰਵਾਈ ਜਾਵੇ।
ਇਸ ਸਬੰਧ ਵਿੱਚ ਇੱਥੇ ਜਾਰੀ ਬਿਆਨ ‘ਚ ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਜਿਥੇ ਪਹਿਲਾਂ ਜਗਮਨਦੀਪ ਅਤੇ ਨਰਿੰਦਰ ਤੋਮਰ ਦੇ ਬੇਟੇ ਦੇਵਿੰਦਰ ਤੋਮਰ ਦਰਮਿਆਨ 500 ਕਰੋੜ ਰੁਪਏ ਦੇ ਕਾਲੇ ਧਨ ਦੇ ਲੈਣ ਦੇਣ ਬਾਬਤ ਇਕ ਕਥਿਤ ਵੀਡਿਓ ਵਾਇਰਲ ਹੋਈ ਸੀ, ਜਿਸ ਨੂੰ ਤੋਮਰ ਅਤੇ ਬੀਜੇਪੀ ਲੀਡਰਸ਼ਿਪ ਵਲੋਂ “ਫੇਕ” ਕਰਾਰ ਦੇ ਕੇ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਪਰ ਬਾਅਦ ਵਿੱਚ ਖੁਦ ਜਗਮਨਦੀਪ ਨੇ ਸੋਸ਼ਲ ਮੀਡੀਆ ‘ਤੇ ਸਾਹਮਣੇ ਆ ਕੇ ਨਾ ਸਿਰਫ ਇਸ ਵੀਡੀਓ ਦੀ ਪੁਸ਼ਟੀ ਕੀਤੀ, ਬਲਕਿ ਦਸਿਆ ਕਿ ਕਿਵੇਂ ਖੁਦ ਉਸ ਦੇ ਜ਼ਰੀਏ ਤੋਮਰ ਪਰਿਵਾਰ ਵਲੋ ਭ੍ਰਿਸ਼ਟਾਚਾਰ ਜ਼ਰੀਏ ਲੁੱਟਿਆ ਦੇਸ਼ ਦਾ ਦਸ ਹਜ਼ਾਰ ਕਰੋੜ ਰੁਪਏ ਤੋਂ ਵਧੇਰੇ ਧਨ ਕਨੇਡਾ ਤੇ ਹੋਰਨਾਂ ਦੇਸ਼ਾਂ ਵਿਚ ਲਿਜਾਇਆ ਗਿਆ ਅਤੇ ਵੱਖ ਵੱਖ ਕਾਰੋਬਾਰਾਂ ਵਿਚ ਲਾਇਆ ਗਿਆ ਹੈ।
ਇਸ ਮਾਮਲੇ ਵਿੱਚ ਜਗਮਨਦੀਪ ਨੇ ਤੋਮਰ ਪਰਿਵਾਰ ਵਲੋਂ ਇਹ ਕਾਲਾ ਧਨ ਵਿਦੇਸ਼ ਪਹੁੰਚਾਉਣ ਅਤੇ ਸਿਆਸੀ ਸੌਦੇਬਾਜ਼ੀ ਲਈ ਵਿਦੇਸ਼ੋਂ ਮੁੜ ਦੇਸ਼ ਲਿਆਉਣ ਵਿਚ ਦਿੱਲੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤੇ ਹੁਣ ਬੀਜੇਪੀ ਵਿਚ ਸ਼ਾਮਲ ਹੋ ਚੁੱਕੇ ਅਕਾਲੀ ਨੇਤਾ ਮਨਜਿੰਦਰ ਸਿੰਘ ਸਿਰਸਾ ਉਪਰ ਵੀ ਗੁਰਦੁਆਰਾ ਕਮੇਟੀ ‘ਤੇ ਗੁਰੂ ਦੀ ਗੋਲਕ ਦੀ ਕੀਤੀ ਦੁਰਵਰਤੋਂ ਦਾ ਵੀ ਖੁੱਲ ਕੇ ਵੇਰਵਾ ਦਿੱਤਾ ਹੈ। ਲਿਬਰੇਸ਼ਨ ਆਗੂ ਨੇ ਮੰਗ ਕੀਤੀ ਕਿ ਮਨਜਿੰਦਰ ਸਿਰਸਾ ਖ਼ਿਲਾਫ਼ ਵੀ ਹਵਾਲਾ ਕਾਰੋਬਾਰ ਕਰਨ ਬਦਲੇ ਫੇਰਾ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ, ਬਲਕਿ ਗੁਰੂ ਘਰ ਦੀ ਘਿਨਾਉਣੀ ਬੇਅਦਬੀ ਕਰਨ ਬਦਲੇ ਜਥੇਦਾਰ ਸ਼੍ਰੀ ਆਕਾਲ ਤਖਤ ਸਾਹਿਬ ਵੀ ਸਿਰਸਾ ਨੂੰ ਤੁਰੰਤ ਤਲਬ ਕਰਨ ਅਤੇ ਪੰਥ ਵਿਚੋਂ ਛੇਕਣ ਵਰਗੀ ਸਖਤ ਸਜ਼ਾ ਦੇਣ। ਬਿਆਨ ਵਿਚ ਇਸ ਗੰਭੀਰ ਮੁੱਦੇ ‘ਤੇ ਐਸਜੀਪੀਸੀ ਸਮੇਤ ਤਮਾਮ ਸਿਆਸੀ ਪਾਰਟੀਆਂ ਵੱਲੋਂ ਧਾਰੀ ਸਾਜ਼ਿਸ਼ੀ ਚੁੱਪ ਉਤੇ ਵੀ ਸੁਆਲ ਉਠਾਇਆ ਗਿਆ ਹੈ।

Related posts

ਪੁਰਾਣੀ ਪੈਨਸ਼ਨ ਬਹਾਲੀ ਲਈ ਆਪ ਦੇ ਕਾਰਜ਼ਕਾਰੀ ਪ੍ਰਧਾਨ ਬੁੱਧ ਰਾਮ ਦੇ ਘਰ ਅੱਗੇ ਧਰਨਾ 11 ਨੂੰ

punjabusernewssite

ਮਰਹੂਮ ਮੂਸੇਵਾਲਾ ਦੇ ਪ੍ਰਵਾਰ ਵੱਲੋਂ ਖੁੱੱਲ ਕੇ ਕਾਂਗਰਸ ਪਾਰਟੀ ਦੇ ਨਾਲ ਖੜ੍ਹਣ ਦਾ ਐਲਾਨ

punjabusernewssite

ਬਠਿੰਡਾ ’ਚ ਵਿਤ ਮੰਤਰੀ ਦਾ ਕਿਸਾਨਾਂ ਵਲੋਂ ਭਰਵਾਂ ਵਿਰੋਧ

punjabusernewssite