ਸਟੇਟ ਪ੍ਰਾਇਮਰੀ ਸਕੂਲ ਖੇਡਾਂ ਲਈ ਖਿਡਾਰੀਆਂ ਨੂੰ ਟਰੈਕ ਸੂਟ ਦੇ ਕੇ ਕੀਤਾ ਰਵਾਨਾ
ਹਰਦੀਪ ਸਿੱਧੂ
ਮਾਨਸਾ, 27 ਨਵੰਬਰ: ਪੰਜਾਬ ਰਾਜ ਪ੍ਰਾਇਮਰੀ ਸਕੂਲ ਖੇਡਾਂ ਲਈ ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਅੱਜ ਤੀਸਰੇ ਪੜ੍ਹਾਅ ਦੌਰਾਨ ਪਟਿਆਲਾ ਵਿਖੇ ਜਾਣ ਵਾਲੀਆਂ ਟੀਮਾਂ ਲਈ ਟਰੈਕ ਸੂਟ ਅਤੇ ਹੋਰ ਲੋੜੀਂਦਾ ਖੇਡ ਸਮਾਨ ਦੇ ਕੇ ਨਹਿਰੂ ਯੁਵਾ ਕੇਂਦਰ ਦੇ ਸਾਬਕਾ ਅਧਿਕਾਰੀ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਚੇਅਰਮੈਨ ਡਾ.ਸੰਦੀਪ ਘੰਡ,ਉਘੀ ਸਮਾਜ ਸੇਵਿਕਾ ਜੀਤ ਦਹੀਆ, ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਬਿੱਕਰ ਮੰਘਾਣੀਆਂ ਨੇ ਰਵਾਨਾ ਕਰਦਿਆਂ ਨੰਨ੍ਹੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਦਿਆਂ ਜਿੱਤਾਂ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।
ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੀ ਸ਼ੁਰੂਆਤ’
ਅਜ਼ਾਦੀ ਘੁਲਾਟੀਏ ਪਰਿਵਾਰ ਦੀ ਧੀ ਅਤੇ ਸਮਾਜ ਖੇਤਰ ਵਿੱਚ ਵੱਡੇ ਕਾਰਜ ਕਰ ਰਹੀ ਜੀਤ ਦਹੀਆ ਨੇ ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਸਟੇਟ ਪ੍ਰਾਇਮਰੀ ਖੇਡਾਂ ਦੌਰਾਨ ਜਾਣ ਵਾਲੇ 300 ਦੇ ਕਰੀਬ ਖਿਡਾਰੀਆਂ ਨੂੰ ਦਿੱਤੇ ਜਾ ਰਹੇ ਟਰੈਕ ਸੂਟਾਂ ਅਤੇ ਹੋਰ ਖੇਡ ਸਹੂਲਤਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਰ ਖੇਤਰ ਚ ਵੱਡੇ ਕਾਰਜ ਕਰ ਰਹੇ ਸਿੱਖਿਆ ਵਿਕਾਸ ਮੰਚ ਨੂੰ ਫੰਡਾਂ ਦੀ ਕੋਈ ਤੋਟ ਨਹੀਂ ਰਹਿਣ ਦਿੱਤੀ ਜਾਵੇਗੀ। ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਦੌਰਾਨ ਵਿਦਿਆਰਥੀਆਂ ਦੇ ਖੇਡ ਭਵਿੱਖ ਦਾ ਮੁੱਢ ਬੱਝਦਾ ਹੈ,ਜਿਸ ਕਾਰਨ ਇਸ ਪੜਾਅ ’ਤੇ ਨੰਨ੍ਹੇ ਵਿਦਿਆਰਥੀਆਂ ਨੂੰ ਵਿਸ਼ੇਸ਼ ਖੇਡ ਸਿਖਲਾਈ ਅਤੇ ਖੇਡ ਸਹੂਲਤਾਂ ਦੀ ਜ਼ਰੂਰਤ ਹੈ,ਜਿਸ ਕਰਕੇ ਮੰਚ ਵੱਲ ਪ੍ਰਾਇਮਰੀ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾ ਰਹੇ ਹਨ।
ਗੋਲ਼ੀ ਕਾਂਡ ਤੋਂ ਬਾਅਦ ਸਾਹਮਣੇ ਆਇਆ ਗਿੱਪੀ ਗਰੇਵਾਲ, ਕਿਹਾ ਮੇਰੀ ਨਹੀਂ ਹੈ ਸਲਮਾਨ ਨਾਲ ਦੋਸਤੀ
ਇਸ ਮੌਕੇ ਸਮਾਜ ਸੇਵੀ ਰਾਜਿੰਦਰ ਕੌਰ,ਸੈਂਟਰ ਹੈੱਡ ਟੀਚਰ ਕਰਮਜੀਤ ਕੌਰ, ਖੋ-ਖੋ ਟੀਮਾਂ ਦੇ ਇੰਚਾਰਜ ਅਤੇ ਸਟੇਟ ਐਵਾਰਡੀ ਗੁਰਨਾਮ ਸਿੰਘ ਡੇਲੂਆਣਾ , ਦਿਆ ਰਾਮ, ਜਿਮਨਾਸਟਿਕ ਟੀਮਾਂ ਦੇ ਇੰਚਾਰਜ ਪ੍ਰੀਤਮ ਸਿੰਘ ਮੱਲ ਸਿੰਘ ਵਾਲਾ,ਯੋਗਾ ਟੀਮਾਂ ਦੇ ਇੰਚਾਰਜ ਸ਼ੰਕਰ ਲਾਲ,ਰਮਨਦੀਪ ਕੌਰ,ਜਗਤਾਰ ਲਾਡੀ ਨੇ ਸਿੱਖਿਆ ਵਿਕਾਸ ਮੰਚ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।ਉਧਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ੍ਰੀਮਤੀ ਰੂਬੀ ਬਾਂਸਲ, ਡਿਪਟੀ ਡੀਈਓ ਗੁਰਲਾਭ ਸਿੰਘ ਨੇ ਵੀ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਜੋ ਸਿੱਖਿਆ, ਖੇਡਾਂ, ਸਭਿਆਚਾਰ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਲੋੜੀਦੀਆਂ ਸਾਹੂਲਤਾਂ ਦੇ ਕੇ ਉਤਸ਼ਾਹਿਤ ਕਰ ਰਿਹਾ।
Share the post "ਸਟੇਟ ਪ੍ਰਾਇਮਰੀ ਸਕੂਲ ਖੇਡਾਂ ਲਈ ਖਿਡਾਰੀਆਂ ਨੂੰ ਟਰੈਕ ਸੂਟ ਦੇ ਕੇ ਕੀਤਾ ਰਵਾਨਾ"