ਹਰਿਆਣਾ ਐਸਐਸਪੀ ’ਤੇ 14 ਫਸਲਾਂ ਦੀ ਖਰੀਦ ਕਰਨ ਵਾਲਾ ਬਣਿਆ ਪਹਿਲਾ ਸੂਬਾ
ਚੰਡੀਗੜ੍ਹ, 28 ਨਵੰਬਰ : ਹਰਿਆਣਾ ਸਰਕਾਰ ਨੇ ਗੰਨੇ ਦੇ ਭਾਅ ਵਿਚ ਵਾਧਾ ਕਰਦਿਆਂ ਹੁਣ ਇਸਦੀ ਖ਼ਰੀਦ ਕੀਮਤ ਪ੍ਰਤੀ ਕੁਇੰਟਲ 372 ਰੁਪਏ ਤੋਂ ਵਧਾ ਕੇ 386 ਰੁਪਏ ਕਰ ਦਿੱਤੀ ਹੈ, ਜੋ ਕਿ ਦੇਸ਼ ਵਿਚ ਸੱਭ ਤੋਂ ਵੱਧ ਹਨ। ਇਹੀ ਨਹੀਂ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਐਲਾਨ ਕੀਤਾ ਕਿ ਗੰਨਾ ਕਿਸਾਨਾਂ ਨੂੰ ਆਉਣ ਵਾਲੇ ਸਾਲ ਦੇ ਲਈ ਵੀ ਭਾਅ 400 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨਾਂ ਦਾ ਨਾ ਸਿਰਫ ਗੰਨ੍ਹੇ ਦੀ ਖੇਤੀ ਵੱਲ ਰੁਝਾਨ ਵਧੇਗਾ ਸਗੇ ਉਨ੍ਹਾਂ ਨੂੰ ਆਰਥਕ ਮਜਬੂਤੀ ਵੀ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਰਿਆਣਾ ਐਸਐਸਪੀ ’ਤੇ 14 ਫਸਲਾਂ ਦੀ ਖਰੀਦ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਹੈ।
ਜੇਲ੍ਹ ‘ਚ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਹਾਈਕੋਰਟ ਸਖ਼ਤ, ADGP ਜੇਲ੍ਹ ਨੂੰ ਕੀਤਾ ਤਲਬ
ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਹੋਰ ਸਹੂਲਤਾਂ ਤੇ ਲਾਭਾਂ ਦਾ ਜਿਕਰ ਕਰਦਿਆਂ ਦਸਿਆ ਕਿ ‘ ਮੇਰੀ ਫਸਲ ਮੇਰਾ ਬਿਊਰਾ ਪੋਰਟਲ’ ਤਹਿਤ ਪਿਛਲੇ 7 ਸੀਜਨ ਵਿਚ 12 ਲੱਖ ਕਿਸਾਨਾਂ ਦੇ ਖਾਤਿਆਂ ਵਿਚ 85000 ਕਰੋੜ ਰੁਪਏ ਪਾਏ ਗਏ ਹਨ। ਸੂਬਾ ਸਰਕਾਰ ਨੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨਾਲ 29.45 ਲੱਖ ਕਿਸਾਨਾਂ ਦੀ ਬੱਲੇ-ਬੱਲੇ ਕਰ ਦਿੱਤੀ ਹੈ। ਉਨ੍ਹਾਂ ਨੂੰ 7656 ਕਰੋੜ ਰੁਪਏ ਦਾ ਬੀਮਾ ਕਲੇਮ ਕੀਤਾ ਹੈ। ਕਿਸਾਨਾਂ ਨੂੰ ਫਸਲ ਵੇਚਣ ਵਿਚ ਅਸਹੂਲਤ ਨਾ ਹੋਵੇ। ਇਸ ਦੇ ਲਈ ਸੂਬਾ ਸਰਕਾਰ ਗਨੌਰ ਸੋਨੀਪਤ ਵਿਚ 7000 ਕਰੋੜ ਰੁਪਏ ਦੀ ਲਾਗਤ ਨਾਲ ਕੌਮਾਤਰੀ ਪੱਧਰੀ ਦੀ ਹੋਰਟੀਕਲਚਰ ਮਾਰਕਿਟ ਦਾ ਨਿਰਮਾਣ ਕਰਾ ਰਹੀ ਹੈ। ਇਸੀ ਤਰ੍ਹਾ ਨਾਲ ਸੂਬਾ ਸਰਕਾਰ ਪਿੰਜੌਰ ਵਿਚ 150 ਕਰੋੜ ਰੁਪਏ ਦੀ ਲਾਗਤ ਨਾਲ ਸੇਬ, ਫਲ ਅਤੇ ਸਬਜੀ ਮੰਡੀ ਦਾ ਨਿਰਮਾਣ ਕਰਾ ਰਹੀ ਹੈ।
ਪੰਜਾਬ ਗਵਰਨਰ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਮੋਰਚਾ ਕੀਤਾ ਸਮਾਪਤ
ਮਨੋਹਰ ਸਰਕਾਰ ਨੇ ਨਵੀਂ ਤੇ ਵੱਧ ਮੰਡੀਆਂ ਦੇ ਵਿਕਾਸ ’ਤੇ 1074 ਕਰੋੜ ਰੁਪਏ ਖਰਚ ਕੀਤੇ ਹਨ।ਇਸਤੋਂ ਇਲਾਵਾ ਸਰਕਾਰ ਨੇ ਮੇਰਾ ਪਾਣੀ-ਮੇਰੀ ਵਿਰਾਸਤ ਯੋਜਨਾ ਨੂੰ ਅਮਲੀਜਾਮਾ ਪਹਿਨਾਇਆ ਹੈ। ਜਿਸਦੇ ਤਹਿਤ ਕਿਸਾਨਾਂ ਦਾ ਰੁਝਾਨ ਝੋਨੇ ਦੀ ਖੇਤੀ ਦੀ ਥਾਂ ਹੋਰ ਬਦਲੀਆਂ ਫ਼ਸਲਾਂ ਵੱਲ ਕੀਤਾ ਹੈ। ਇਸਦੇ ਲਈ ਸੂਬਾ ਸਰਕਾਰ ਨੇ 7000 ਰੁਪਏ ਪ੍ਰਤੀ ਏਕੜ ਦੀ ਦਰ ਨਾਲ 118 ਕਰੋੜ ਰੁਪਏ ਦੀ ਕਿਸਾਨਾਂ ਨੂੰ ਸਹਾਇਤਾ ਦਿੱਤੀ ਹੈ। ਸਰਕਾਰ ਨੇ ਭਾਵਾਂਤਰ ਭਰਪਾਈ ਯੋਜਨਾ ਦੇ ਤਹਿਤ ਬਾਜਰਾ ਉਤਪਾਦਨ ਕਰਨ ਵਾਲੇ ਕਿਸਾਨਾਂ ਦੇ ਖਾਤੇ ਵਿਚ 836 ਕਰੋੜ ਰੁਪਏ ਪਾਏ। ਇਸਤੋਂ ਇਲਾਵਾ ਸਰਕਾਰ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇ ਰਹੀ ਹੈ। ਕੁਦਰਤੀ ਖੇਤੀ ਯੋਜਨਾ ਤਹਿਤ 11,043 ਕਿਸਾਨਾਂ ਨੂੰ ਰਜਿਸਟਰਡ ਕੀਤਾ। ਪਰਾਲੀ ਪ੍ਰਬੰਧਨ ’ਤੇ ਪ੍ਰਤੀ ਏਕੜ 1000 ਰੁਪਏ ਗ੍ਰਾਂਟ ਦਿੱਤੀ ਜਾ ਰਹੀ ਹੈ। ਇਸ ਦਾ ਅਸਰ ਇਹ ਰਿਹਾ ਕਿ 2022 ਦੀ ਤੁਲਣਾ ਵਿਚ ਇਸ ਸਾਲ ਖੇਤਾਂ ਵਿਚ ਘੱਟ ਪਰਾਲੀ ਜਲੀ ਅਤੇ ਕਿਸਾਨਾਂ ਨੂੰ ਵੀ ਆਰਥਕ ਲਾਭ ਹੋਇਆ।
Share the post "ਹਰਿਆਣਾ ਸਰਕਾਰ ਨੇ ਗੰਨੇ ਦੇ ਭਾਅ ’ਚ ਕੀਤਾ ਵਾਧਾ, ਪ੍ਰਤੀ ਕੁਇੰਟਲ 372 ਤੋਂ ਵਧਾ ਕੇ 386 ਰੁਪਏ ਕੀਤੇ"