ਸ੍ਰੀ ਮੁਕਤਸਰ ਸਾਹਿਬ, 4 ਦਸੰਬਰ : ਵਿਜੀਲੈਂਸ ਬਿਊਰੋ ਵੱਲੋ ਰਿਸ਼ਵਤਖੋਰੀ ਵਿਰੁੱਧ ਜਾਰੀ ਮੁਹਿੰਮ ਦੋਰਾਨ ਵਿਜੀਲੈਂਸ ਬਿਉਰੋ ਰੇਂਜ਼ ਬਠਿੰਡਾ ਵੱਲੋ ਮਾਲ ਪਟਵਾਰੀ ਨਰਿੰਦਰ ਕੁਮਾਰ ਮਾਲ ਹਲਕਾ ਮਲੋਟ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 3,000/ਰੁਪਏ ਰਿਸ਼ਵਤ ਲੈਦਿਆ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ। ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿਚ ਸੁਰਜੀਤ ਸਿੰਘ ਪੁੱਤਰ ਮਾਹਲਾ ਸਿੰਘ ਵਾਸੀ ਪਿੰਡ ਮਲੋਟ ਨੇ ਸਿਕਾਇਤ ਕੀਤੀ ਸੀ, ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਉਸਦੇ ਪਿਤਾ ਨੇ ਮੇਰੇ ਅਤੇ ਮੇਰੇ ਭਰਾ ਗੁਰਜੀਤ ਸਿੰਘ ਦੇ ਨਾਮ ’ਤੇ ਵਸੀਕਾ ਨੰਬਰ 202324/52/1/2525 ਮਿਤੀ 13.10.2023 ਰਾਹੀ ਤਬਦੀਲ ਮਲਕੀਅਤ ਕਰਵਾਈ ਸੀ ਅਤੇ ਇੱਕ ਤਬਦੀਲ ਮਲਕੀਅਤ ਮੇਰੇ ਭਰਾ ਗੁਰਜੀਤ ਸਿੰਘ ਵੱਲੋ ਰਕਬਾ 2 ਕੁਨਾਲ ਵਸੀਕਾ ਨੰਬਰ 2023—24/52/1/2536 ਮਿਤੀ 13.10.2023 ਮੇਰੇ ਨਾਮ ਕਰਵਾਇਆ ਸੀ।
Big News: ਜਨਤਕ ਥਾਵਾਂ ‘ਤੇ ‘ਖ਼ਾਲਿਸਤਾਨ’ ਦੇ ਨਾਅਰੇ ਲਿਖਣ ਵਾਲੇ ਬਠਿੰਡਾ ਦੇ ਦੋ ਨੌਜਵਾਨ ਗ੍ਰਿਫਤਾਰ
ਉਕਤ ਰਕਬਿਆ ਦਾ ਇੰਤਕਾਲ ਕਰਵਾਉਣ ਲਈ ਪਟਵਾਰੀ ਨਰਿੰਦਰ ਕੁਮਾਰ ਉਰਫ ਨੀਟਾ ਨੇ 10,000/—ਰੂਪੈ ਰਿਸ਼ਵਤ ਦੀ ਮੰਗ ਕੀਤੀ ਅਤੇ 2000/—ਰੂਪੇ ਲੈ ਲਏ। ਇਸਤੋਂ ਬਾਅਦ 1000/ ਦੁਬਾਰਾ ਲੈ ਲਏ ਤੇ ਹੁਣ 3000/—ਰੂਪੈ ਪਟਵਾਰੀ ਦੁਆਰਾ ਰਿਸ਼ਵਤ ਮੰਗਣ ਦੀ ਗੱਲਬਾਤ ਅਪਣੇ ਮੋਬਾਇਲ ਫੋਨ ਵਿੱਚ ਰਿਕਾਰਡ ਕਰ ਲਈ। ਵਿਜੀਲੈਂਸ ਨੇ ਠੋਸ ਸਬੂਤਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਸੋਮਵਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ 3000 ਰੂਪੇ ਰਿਸ਼ਵਤ ਲੈਦਿਆਂ ਮੌਕੇ ’ਤੇ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਉੱਕਤ ਮੁਲਜਮ ਦੇ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ