ਆਪ ਦਾ ਦਾਅਵਾ: ਬਿਕਰਮ ਮਜੀਠੀਆ ਪਟਿਆਲਾ ਜੇਲ ਵਿਚ ਡਰਾਮਾ ਕਰਨ ਗਏ ਸਨ

Date:

spot_img

2 ਦਸੰਬਰ ਨੂੰ ਹੀ ਜੇਲ ਪ੍ਰਸ਼ਾਸਨ ਨੇ ਦੱਸ ਦਿੱਤਾ ਸੀ ਕਿ ਮੀਟਿੰਗ ਨਹੀਂ ਹੋ ਸਕਦੀ-ਕੰਗ
ਚੰਡੀਗੜ੍ਹ, 4 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਅੱਜ ਪਟਿਆਲਾ ਜੇਲ ਦੇ ਬਾਹਰ ਪਹੁੰਚਣ ਅਤੇ ਲਾਈਵ ਹੋ ਕੇ ਸਰਕਾਰ ਉਪਰ ਬਲਵੰਤ ਸਿੰਘ ਰਾਜੋਆਣਾ ਨਾਲ ਮਿਲਣ ਨਾ ਦੇਣ ਦੇ ਲਗਾਏ ਦੋਸ਼ਾਂ ’ਤੇ ਪਲਟਵਾਰ ਕਰਦਿਆਂ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਦਲ ਬਾਦਲ ਦੇ ਨੇਤਾ ਸਿਰਫ ਡਰਾਮਾ ਕਰਨ ਲਈ ਉਥੇ ਗਏ ਸਨ, ਕਿਉਂਕਿ ਉਨ੍ਹਾਂ ਦਾ ਉਦੇਸ਼ ਬੰਦੀ ਸਿੰਘਾਂ ਨੂੰ ਮਿਲਣਾ ਨਹੀਂ ਸੀ,ਸਗੋਂ ਝਗੜਾ ਕਰਨਾ ਸੀ।

ਪੰਜਾਬ ਸਰਕਾਰ ਵੱਲੋਂ ਪਠਾਨਕੋਟ ’ਚ ਗ਼ੈਰ-ਕਾਨੂੰਨੀ ਖਣਨ ਵਿਰੁੱਧ ਜ਼ੋਰਦਾਰ ਕਾਰਵਾਈ; 7 ਵਿਅਕਤੀ ਗ੍ਰਿਫ਼ਤਾਰ ਅਤੇ ਮਸ਼ੀਨਰੀ ਜ਼ਬਤ

ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ 2 ਦਸੰਬਰ ਨੂੰ ਹੀ ਜੇਲ ਪ੍ਰਸ਼ਾਸਨ ਨੇ ਕਿਹਾ ਸੀ ਕਿ ਮੁਲਾਕਾਤ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਨੂੰ ਮਿਲਣ ਲਈ ਕੁਝ ਸਖਤ ਨਿਯਮ-ਕਾਨੂੰਨ ਸਨ, ਫਿਰ ਵੀ ਉਹ ਡਰਾਮਾ ਕਰਨ ਲਈ ਉਥੇ ਗਏ ਸਨ। ਸ: ਕੰਗ ਨੇ ਕਿਹਾ ਕਿ ਅਸਲ ਗੱਲ ਇਹ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਹਾਲਤ ਇੰਨੀ ਮਾੜੀ ਹੈ ਕਿ ਪਿਛਲੀ ਜ਼ਿਮਨੀ ਚੋਣ ਵਿਚ ਵੀ ਉਨ੍ਹਾਂ ਨੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਮੋਹਰਾ ਬਣਾ ਕੇ ਆਪਣੀ ਸਿਆਸਤ ਚਮਕਾਉਣ ਬਾਰੇ ਸੋਚਿਆ ਸੀ ਪਰ ਜਨਤਾ ਉਨ੍ਹਾਂ ਦੇ ਇਰਾਦੇ ਨੂੰ ਸਮਝ ਚੁੱਕੀ ਹੈ।

Big News: ਜਨਤਕ ਥਾਵਾਂ ‘ਤੇ ‘ਖ਼ਾਲਿਸਤਾਨ’ ਦੇ ਨਾਅਰੇ ਲਿਖਣ ਵਾਲੇ ਬਠਿੰਡਾ ਦੇ ਦੋ ਨੌਜਵਾਨ ਗ੍ਰਿਫਤਾਰ

ਕੰਗ ਨੇ ਬਿਕਰਮ ਮਜੀਠੀਆ ’ਤੇ ਸਵਾਲ ਕਰਦਿਆਂ ਕਿਹਾ ਕਿ ਉਹ ਦੱਸਣ ਕਿ ਉਹ ਸਾਲ 2007 ਤੋਂ 2017 ਤੱਕ ਪੰਜਾਬ ਸਰਕਾਰ ’ਚ ਮੰਤਰੀ ਰਹੇ, ਉਨ੍ਹਾਂ ਨੇ ਬੰਦੀ ਸਿੰਘਾਂ ਨਾਲ ਕਿੰਨੀ ਵਾਰ ਮੁਲਾਕਾਤ ਕੀਤੀ? ਉਨ੍ਹਾਂ ਕਿਹਾ ਕਿ ਜਦੋਂ ਉਹ ਸਰਕਾਰ ਵਿੱਚ ਸਨ ਤਾਂ ਉਹ ਇੱਕ ਵਾਰ ਵੀ ਬੰਦੀ ਸਿੰਘਾਂ ਨੂੰ ਮਿਲਣ ਨਹੀਂ ਗਏ ਸਨ, ਹੁਣ ਉਨ੍ਹਾਂ ਨੂੰ ਅਚਾਨਕ ਉਨ੍ਹਾਂ ਦੀ ਯਾਦ ਕਿਵੇਂ ਆ ਗਈ।ਉਨ੍ਹਾਂ ਕਿਹਾ ਕਿ ਜਦੋਂ ਉਹ ਸੱਤਾ ਵਿੱਚ ਹੁੰਦੇ ਹਨ ਤਾਂ ਉਨ੍ਹਾਂ ਨੂੰ ਬੰਦੀ ਸਿੰਘਾਂ, ਸਿੱਖਾਂ ਅਤੇ ਪੰਜਾਬ ਦੀ ਯਾਦ ਨਹੀਂ ਆਉਂਦੀ ਅਤੇ ਜਦੋਂ ਉਹ ਸੱਤਾ ਤੋਂ ਬਾਹਰ ਹੁੰਦੇ ਹਨ ਤਾਂ ਅਜਿਹੇ ਡਰਾਮੇ ਕਰਕੇ ਆਪਣੀ ਸਿਆਸਤ ਕਰਨ ਦੀ ਕੋਸ਼ਿਸ਼ ਕਰਦੇ ਹਨ।

 

spot_img
spot_img

Share post:

Popular

More like this
Related

ਸਰਕਾਰ ਵੱਲੋਂ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਨੂੰ 7,000 ਰੁਪਏ ਦਾ ਤੋਹਫ਼ਾ!

ਚੋਣਾਂ ਤੋਂ ਪਹਿਲਾਂ ਸਰਕਾਰ ਖੋਲ੍ਹ ਸਕਦੀ ਹੈ ਖ਼ਜ਼ਾਨੇ ਦਾ...

DC-SSP ਦੀ ਵਧੀ ਮੁਸ਼ਕਲ? SC ਕਮਿਸ਼ਨ ਨੇ 15 ਦਿਨਾਂ ’ਚ ਮੰਗੀ ਰਿਪੋਰਟ

Sangrur News: ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਤ ਇੱਕ ਨੌਜਵਾਨ...

Breaking News: ਅਕਾਲੀ ਦਲ ਵੱਲੋਂ ਬਠਿੰਡਾ ਦਿਹਾਤੀ ਤੋਂ ‘ਐਸਡੀਐਮ’ ਦੇ ਸਾਹਮਣੇ ‘ਪਟਵਾਰੀ’ ਨੂੰ ਚੋਣ ਲੜਾਉਣ ਦੀ ਤਿਆਰੀ!

👉ਇਸ ਹਫ਼ਤੇ ਹੋਵੇਗੀ ਸ਼ਮੂਲੀਅਤ, ਨਿਰਵਿਵਾਦ ਸਖ਼ਸੀਅਤ ਮੈਦਾਨ 'ਚ ਲਿਆ...

ਧੀ ਜੰਮਦੇ ਹੀ ਪਰਿਵਾਰ ਵਾਲਿਆ ਨੂੰ ਸਰਕਾਰ ਦੇਵੇਗੀ 61 ਹਜ਼ਾਰ ਰੁਪਏ

ਹਰ ਘਰ ਵਿੱਚ ਧੀ ਦੀ ਕਿਲਕਾਰੀ ਗੂੰਜੇ ਤਾਂ ਖੁਸ਼ੀ...