8 ਦਸੰਬਰ ਨੂੰ ਮੰਤਰੀਆਂ/ਐਮਐਲਏਜ ਦੇ ਘਰਾਂ ਅੱਗੇ ਜਿਲ੍ਹਾ ਪੱਧਰੀ ਘਿਰਾਉ ਕੀਤਾ ਜਾਵੇਗਾ
ਚੰਡੀਗੜ੍ਹ, 6 ਦਸੰਬਰ: ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਦੇ ਝੰਡੇ ਹੇਠ ਮੁਲਾਜਮ ਮੰਗਾਂ ਨੂੰ ਲੈ ਕੇ ਦਫ਼ਤਰੀ ਬਾਬੂਆਂ ਦੀ ਹੜਤਾਲ 11 ਦਸੰਬਰ ਤੱਕ ਵਧ ਗਈ ਹੈ। ਬੀਤੇ ਕੱਲ ਮੁਲਾਜਮ ਆਗੂਆਂ ਦੀ ਕੈਬਨਿਟ ਸਬ ਕਮੇਟੀ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਕਾਰਨ ਮੁਲਾਜਮਾਂ ਵਲੋਂ ਅਪਣੀ ਹੜਤਾਲ ਨੂੰ ਹੋਰ ਵਧਾਉਣ ਦਾ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ 8 ਨਵੰਬਰ ਤੋਂ ਸ਼ੁਰੂ ਹੋਈ ਇਸ ਕਲਮਛੋੜ ਹੜਤਾਲ ਕਾਰਨ ਸਰਕਾਰੀ ਦਫ਼ਤਰਾਂ ’ਚ ਕੰਮਕਾਜ਼ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਚਨਾ ਮੁਤਾਬਕ 6 ਦਸੰਬਰ ਤੱਕ ਚੱਲਣ ਵਾਲੀ ਇਸ ਹੜਤਾਲ ਬਾਰੇ ਕੋਈ ਫੈਸਲਾ ਲੈਣ ਸਬੰਧੀ ਅੱਜ ਸੂਬਾ ਕਮੇਟੀ ਵੱਲੋਂ ਸਮੂਹ ਵਿਭਾਗਾਂ ਦੇ ਸੂਬਾ ਪ੍ਰਧਾਨ/ਜਨਰਲ ਸਕੱਤਰ ਅਤੇ ਸਮੂਹ ਜਿਲਿਆਂ ਦੇ ਜਿਲਾ ਪ੍ਰਧਾਨ/ਜਨਰਲ ਸਕੱਤਰ ਨਾਲ ਵਰਚੂਅਲ ਮੀਟਿੰਗ ਕਰਕੇ ਇਹ ਕਮਲਛੋੜ ਹੜਤਾਲ ਵਧਾਉਣ ਦਾ ਫੈਸਲਾ ਲਿਆ ਗਿਆ ਹੈ।
ਮੁੱਖ ਮੰਤਰੀ ਦਾ ਅਧਿਕਾਰੀਆਂ ਨੂੰ ਆਦੇਸ਼: ਲੋਕ ਪੱਖੀ ਤੇ ਵਿਕਾਸ ਮੁਖੀ ਸਕੀਮਾਂ ਦਾ ਲਾਭ ਹਰੇਕ ਤੱਕ ਪਹੁੰਚਾਇਆ ਜਾਵੇ
ਸੂਬਾ ਪ੍ਰਧਾਨ ਅਮਰੀਕ ਸਿੰਘ ਸੰਧੂ, ਪਿੱਪਲ ਸਿੰਘ ਸਿੱਧੂ ਜਨਰਲ ਸਕੱਤਰ, ਅਨੁਜ ਸਰਮਾ ਵਿਤ ਸਕੱਤਰ ਆਦਿ ਨੇ ਦਸਿਆ ਕਿ ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਸਰਕਾਰ ਨੂੰ ਜਗਾਉਣ ਦੇ ਲਈ 8 ਦਸੰਬਰ ਨੂੰ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਮੂਹ ਕੈਬਨਿਟ ਮੰਤਰੀਆਂ/ਐਮਐਲਏਜ ਦੇ ਘਰਾਂ ਅੱਗੇ ਜਿਲ੍ਹਾ ਪੱਧਰੀ ਘਿਰਾਉ ਕੀਤਾ ਜਾਵੇਗਾ। ਇਸੇ ਤਰ੍ਹਾਂ 9 ਦਸੰਬਰ ਨੂੰ ਮੁਹਾਲੀ ਵਿਖੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਸੀਪੀਐੱਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਜਾ ਰਹੀ ਸੂਬਾ ਪੱਧਰੀ ਰੈਲੀ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ। ਉਧਰ ਇਸ ਕਲਮਛੋੜ ਹੜਤਾਲ ਦੌਰਾਨ ਵੱਖ ਵੱਖ ਜ਼ਿਲ੍ਹਿਆਂ ਵਿਚ ਗੇਟ ਰੈਲੀਆਂ ਕਰਕੇ ਰੋਸ਼ ਪ੍ਰਦਰਸ਼ਨ ਅੱਜ ਵੀ ਜਾਰੀ ਰਹੇ।
ਮਿਲਕ ਪਲਾਂਟ ਦਾ ਮੈਨੇਜਰ 50,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਸੰਗਰੂਰ ਦੇ ਜਿਲਾ ਖਜਾਨਾ ਦਫਤਰ ਵਿਖੇ ਜਿਲਾ ਪ੍ਰਧਾਨ ਰਾਕੇਸ਼ ਸ਼ਰਮਾ, ਜਨਰਲ ਸਕੱਤਰ ਰਾਜਵੀਰ ਬਡਰੁੱਖਾਂ, ਸੂਬਾ ਵਿੱਤ ਸਕੱਤਰ ਅਨੁਜ ਸ਼ਰਮਾ ਦੀ ਅਗਵਾਈ ਹੇਠ ਮੰਗਾਂ ਦੇ ਹੱਕ ਵਿੱਚ ਲਗਾਤਾਰ 29ਵੇਂ ਦਿਨ ਸਰਕਾਰ ਵਿਰੁੱਧ ਰੋਸ ਜਤਾਇਆ ਗਿਆ। ਗੇਟ ਰੈਲੀ ਦੌਰਾਨ ਜੋਗਿੰਦਰ ਸਿੰਘ ਪ੍ਰਧਾਨ ਡੀਸੀ ਦਫਤਰ ਕਰਮਚਾਰੀ ਯੂਨੀਅਨ ਸੰਗਰੂਰ,ਹਰਵਿੰਦਰ ਸਿੰਘ ਕਾਲਾ ਘਰਾਚੋਂ ਮੀਤ ਪ੍ਰਧਾਨ, ਸੰਦੀਪ ਸ਼ੇਰਗਿੱਲ ਸੀਨੀਅਰ ਆਗੂ, ਰਣਜੀਤ ਸਿੰਘ ਭੀਖੀ ਜਿਲਾ ਪ੍ਰਧਾਨ ਹੈਲਥ, ਮਨਪ੍ਰੀਤ ਕੌਰ ਜਨਰਲ ਸਕੱਤਰ ਹੈਲਥ, ਅੰਮ੍ਰਿਤਪਾਲ ਕੌਰ ਆਗੂ ਸਿੱਖਿਆ ਵਿਭਾਗ, ਸੰਜੋਲੀ ਵਿੱਤ ਸਕੱਤਰ ਜਸਸ ਵਿਭਾਗ, ਸੰਦੀਪ ਕੌਰ ਫੂਡ ਸਪਲਾਈ, ਕੁਲਵਿੰਦਰ ਸਿੰਘ ਹੈਲਥ, ਤਰਸੇਮ ਖੰਨਾ ਮੱਛੀ ਪਾਲਣ, ਅਮਰੀਕ ਸਿੰਘ ਪੂਨੀਆ ਜਿਲਾ ਸੀਨੀਅਰ ਮੀਤ ਪ੍ਰਧਾਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਬਠਿੰਡਾ ਦੇ ਵਿਚ ਜ਼ਿਲ੍ਹਾ ਪ੍ਰਧਾਨ ਰਾਜਵੀਰ ਸਿੰਘ ਮਾਨ ਦੀ ਅਗਵਾਈ ਹੇਠ ਗੇਟ ਰੈਲੀਆਂ ਕਰਦਿਆਂ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਗਈ।
Share the post "ਸਰਕਾਰੀ ਦਫ਼ਤਰਾਂ ’ਚ ਕੰਮਕਾਜ਼ ਲਈ ਜਾਣ ਵਾਲੇ ਸਾਵਧਾਨ: ਬਾਬੂਆਂ ਦੀ ਹੜਤਾਲ 11 ਦਸੰਬਰ ਤੱਕ ਵਧੀ"