ਬਠਿੰਡਾ, 15 ਦਸੰਬਰ : ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਵਿਕਸਿਤ ਭਾਰਤ-2047 ਦੇ ਮੱਦੇਨਜ਼ਰ ਚਲਾਈ ਜਾ ਰਹੀ ਮੁਹਿੰਮ ਤਹਿਤ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਵਿਕਾਸ ਲਈ ਉਪ ਕੁਲਪਤੀ ਪ੍ਰੋ.(ਡਾ.)ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਤਲਵੰਡੀ ਸਾਬੋ ਪਾਵਰ ਪਲਾਂਟ ਲਿਮਟਿਡ ਨਾਲ ਅਹਿਦਨਾਮਾ ਸਹੀ ਬੱਧ ਕੀਤਾ ਗਿਆ। ਇਹ ਅਹਿਦਨਾਮਾ ਜੀ.ਕੇ.ਯੂ. ਵੱਲੋਂ ਡੀਨ ਡਾ. ਅਮਿਤ ਟੁਟੇਜਾ ਅਤੇ ਟੀ.ਐਸ.ਪੀ.ਐਲ ਵੱਲੋਂ ਮੁੱਖ ਮਨੁੱਖੀ ਸਰੋਤ ਅਧਿਕਾਰੀ ਹੇਮੰਤ ਭਾਟੀਆ ਵੱਲੋਂ ਹਸਤਾਖਰਿਤ ਕੀਤਾ ਗਿਆ।
ਕੰਪਿਊਟਰ ਅਧਿਆਪਕ ਯੂਨੀਅਨ ਵਲੋਂ 17 ਨੂੰ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਘਿਰਾਓ ਦਾ ਕੀਤਾ ਐਲਾਨ
ਅਹਿਦਨਾਮੇ ਤੇ ਆਪਣੇ ਵਧਾਈ ਸੰਦੇਸ਼ ਵਿੱਚ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਇਸ ਨਾਲ ਤਕਨੀਕੀ ਖੋਜ ਦੇ ਨਵੇਂ ਰਸਤੇ ਖੁਲ੍ਹਣਗੇ ਅਤੇ ਉੱਭਰ ਰਹੀਆਂ ਪ੍ਰਤਿਭਾਵਾਂ ਨੂੰ ਨਵਾਂ ਮੰਚ ਮਿਲੇਗਾ। ਜਿਸ ਸਦਕਾ ਉਹ ਨਵੀਆਂ ਖੋਜਾਂ ਅਤੇ ਕਾਢਾਂ ਰਾਹੀਂ ਵਰਸਿਟੀ ਅਤੇ ਇਲਾਕੇ ਦਾ ਨਾਮ ਰੋਸ਼ਨ ਕਰਨਗੇ।ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਬਾਵਾ ਨੇ ਕਿਹਾ ਕਿ ਭਾਰਤ ਨੂੰ ਉਨੱਤ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਕਰਨ ਲਈ ਸਾਡੀ ਨੌਜਵਾਨ ਪੀੜ੍ਹੀ, ਇੰਜੀਨਿਅਰਾਂ ਅਤੇ ਸਾਇੰਸਦਾਨਾਂ ਦੀ ਭੂਮਿਕਾ ਅਤਿ ਮਹੱਤਵਪੂਰਣ ਹੈ,
ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਮੋੜ ਮੰਡੀ ਦੇ ਸਕੂਲਾਂ ਵਿਚ ਕੀਤੀ ਛੁੱਟੀ ਵਾਪਸ ਲਈ
ਇਸ ਲਈ ਜੀ.ਕੇ.ਯੂ. ਵੱਲੋਂ ਉਦਯੋਗਾਂ ਅਤੇ ਸਮੇਂ ਦੀ ਲੋੜ ਅਨੁਸਾਰ ਸਿਲੇਬਸ ਤਿਆਰ ਕੀਤੇ ਜਾ ਰਹੇ ਹਨ।ਡਾ. ਟੁਟੇਜਾ ਨੇ ਦੱਸਿਆ ਕਿ ਇਹ ਅਹਿਦਨਾਮਾ ਵਿਭਾਗ ਮੁੱਖੀ ਡਾ. ਹਰਸਿਮਰਨ ਸਿੰਘ ਦੀ ਮਿਹਨਤ ਅਤੇ ਹਾਜ਼ਰੀ ਵਿੱਚ ਹਸਤਾਖਰਿਤ ਕੀਤਾ ਗਿਆ। ਇਸ ਅਹਿਦਨਾਮੇ ਅਨੁਸਾਰ ਜੀ.ਕੇ.ਯੂ. ਦੇ ਵਿਦਿਆਰਥੀਆਂ ਨੂੰ ਟੀ.ਐਸ.ਪੀ.ਐਲ ਦੀਆਂ ਪ੍ਰਯੋਗਸ਼ਾਲਾਵਾਂ ਦੀ ਵਰਤੋਂ ਕਰ ਸਕਣਗੇ ਅਤੇ ਮਾਹਿਰਾਂ ਦਾ ਸਹਿਯੋਗ ਮਿਲੇਗਾ।
Share the post "ਤਕਨੀਕੀ ਹੁਨਰ ਵਿਕਾਸ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਪਾਵਰ ਪਲਾਂਟ ਲਿਮਟਿਡ ਵਿਚਕਾਰ ਅਹਿਦਨਾਮਾ ਸਹੀ"