Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਮੌੜ ਹਲਕੇ ਦੀ ਹੋਈ ਯੂਥ ਰੈਲੀ ’ਚ ਅਕਾਲੀ ਆਗੂਆਂ ਨੇ ਆਪ ਤੇ ਕਾਂਗਰਸ ਨੂੰ ਲਿਆ ਲੰਮੇ ਹੱਥੀਂ

6 Views

ਨਵੀ ਲੀਡਰ ਸ਼ਿਪ ਪੈਦਾ ਕਰੇਗੀ ਯੂਥ ਦੀ ਭਰਤੀ-ਜਿੰਝਰ
ਅਕਾਲੀ ਦਲ ਪੰਜਾਬ ਤੋਂ ਚੱਲਣ ਵਾਲ਼ੀ ਇਕੋ ਇਕ ਪਾਰਟੀ-ਮਲੂਕਾ
ਬਠਿੰਡਾ, 19 ਦਸੰਬਰ: ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਜਿੰਝਰ ਦੀ ਅਗਵਾਈ ਹੇਠ ਮੋੜ ਹਲਕੇ ’ਚ ਨੌਜਵਾਨ ਵਰਗ ਨੂੰ ਲਾਮਬੰਦ ਕਰਨ ਲਈ ਕੀਤੀ ਹਲਕਾ ਪੱਧਰੀ ਯੂਥ ਰੈਲੀ ਵਿਚ ਅਕਾਲੀ ਆਗੂਆਂ ਨੇ ਆਪ ਤੇ ਕਾਂਗਰਸ ਪਾਰਟੀ ਨੂੰ ਲੰਮੇ ਹੱਥੀ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬੀਆਂ ਦੀ ਹਿਤੈਸ਼ੀ ਪਾਰਟੀ ਕਰਾਰ ਦਿੱਤਾ। ਯੂਥ ਪ੍ਰਧਾਨ ਸਰਬਜੀਤ ਜਿੰਝਰ ਨੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨਿਰੀ ਝੂਠ ਦੀ ਰਾਜਨੀਤੀ ਕਰਦੇ ਹਨ। ਉਨਾਂ ਕਿਹਾ ਕਿ ਦੋ ਦਿਨ ਪਹਿਲਾਂ ਮੌੜ ਵਿਖ਼ੇ ਹੋਈ ਆਪ ਦੀ ਰੈਲੀ ਚ ਕੇਜਰੀਵਾਲ ਵਲੋਂ 70 ਸਾਲਾਂ ਚ ਕੋਈ ਕੰਮ ਨਾ ਹੋਣ ਦਾ ਝੂਠਾ ਦਾਅਵਾ ਕੀਤਾ ਗਿਆ ਜਦਕਿ ਜਿਸ ਦਾਣਾ ਮੰਡੀ ਚ ਕੇਜਰੀਵਾਲ ਬੋਲ ਰਹੇ ਸਨ ਉਹ ਅਕਾਲੀ ਦਲ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਮਹਰੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਯਤਨਾਂ ਸਦਕਾ ਪੰਜਾਬ ਦਾ ਮੰਡੀਕਰਨ ਢਾਂਚਾ ਪੂਰੇ ਦੇਸ਼ ਚ ਪਹਿਲੇ ਨੰਬਰ ’ਤੇ ਹੈ। ਯੂਥ ਪ੍ਰਧਾਨ ਨੇ ਨੌਜਾਵਾਨਾ ਨੂੰ ਯੂਥ ਅਕਾਲੀ ਦਲ ਚ ਭਰਤੀ ਹੋਣ ਲਈ ਉਤਸ਼ਾਹਿਤ ਕਰਦਿਆਂ ਕਿਹਾ ਕੇ ਵੱਧ ਭਰਤੀ ਕਰਨ ਵਾਲੇ ਆਗੂ ਹੀ ਜਿਲ੍ਹਾ ਤੇ ਸੂਬਾ ਪੱਧਰੀ ਅਹੁਦੇਦਾਰ ਬਣਨਗੇ ਅਤੇ ਯੂਥ ਦੀ ਭਰਤੀ ਭਵਿੱਖ ਦੀ ਲੀਡਰਸ਼ਿਪ ਪੈਦਾ ਕਰੇਗੀ।

ਮੁੱਖ ਮੰਤਰੀ ਵੱਲੋਂ ਕਿਸਾਨਾਂ ਦੇ ਬਕਾਇਆ ਮਸਲਿਆਂ ਦੇ 31 ਮਾਰਚ ਤੱਕ ਹੱਲ ਲਈ ਕਮੇਟੀ ਦਾ ਗਠਨ

ਇਸ ਮੌਕੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ। ਜਦੋਂਕਿ ਅਕਾਲੀ ਦਲ ਪੰਜਾਬੀਆਂ ਦੀ ਮਾਂ ਪਾਰਟੀ ਹੈ ਤੇ ਪੰਜਾਬ ਤੋਂ ਚੱਲਣ ਵਾਲੀ ਇਕੋ ਇਕ ਖੁਦਮੁਖਤਿਆਰ ਪਾਰਟੀ ਹੈ । ਉਨ੍ਹਾਂ ਕਿਹਾ ਕਿ ਸੂਬੇ ਚ ਹੋਏ ਕੰਮਾਂ ਚੋਂ 80 ਪ੍ਰਤੀਸ਼ਤ ਕੰਮ ਅਕਾਲੀ ਦਲ ਨੇ ਹੀ ਕਰਵਾਏ ਹਨ। ਕਾਂਗਰਸ ’ਤੇ ਵਰਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਗੁਰਪ੍ਰੀਤ ਮਲੂਕਾ ਨੇ ਕਿਹਾ ਕੇ ਦੇਸ਼ ’ਤੇ ਲੰਮਾ ਸਮਾਂ ਰਾਜ ਕਰਨ ਵਾਲੀ ਕਾਂਗਰਸ ਨੇ ਹਮੇਸ਼ਾਂ ਪੰਜਾਬ ਨਾਲ ਵਿਤਕਰਾ ਕੀਤਾ ਹੈ ਜਿਸਦੇ ਚੱਲਦੇ ਅਕਾਲੀ ਦਲ ਨੂੰ ਸੂਬੇ ਦੇ ਹਿੱਤਾਂ ਲਈ ਸੰਘਰ ਕਰਨੇ ਪਏ ਹਨ। ਮਲੂਕਾ ਨੇ ਕਿਹਾ ਕੇ ਹੁਣ ਨੌਜਵਾਨ ਵਰਗ ਨੂੰ ਰਾਜਨੀਤਕ ਜਿੰਮੇਵਾਰੀ ਨਿਭਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹਲਕੇ ਦੀ ਜਥੇਬੰਦੀ ਵੱਲੋਂ ਜਿੰਝਰ ਨੂੰ ਸਨਮਾਨਿਤ ਵੀ ਕੀਤਾ ਗਿਆ।

312 ਮੈਡੀਕਲ ਅਫਸਰਾਂ ਦੀ ਭਰਤੀ ਵਿੱਚ ਬੇਨਿਯਮੀਆਂ ਦੇ ਦੋਸ਼ਾਂ ਹੇਠ ਪੀ.ਪੀ.ਐਸ.ਸੀ. ਦੇ ਸਾਬਕਾ ਚੇਅਰਮੈਨ ਅਤੇ ਪੰਜ ਮੈਂਬਰਾਂ ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਕੇਸ ਦਰਜ 

ਇਸ ਮੌਕੇ ਸੰਦੀਪ ਸਿੰਘ ਬਾਠ ਸਾਬਕਾ ਜ਼ਿਲਾ ਪ੍ਰਧਾਨ ਯੂਥ ਅਕਾਲੀ ਦਲ ਬਠਿੰਡਾ, ਜਸਵੀਰ ਸਿੰਘ ਬਦਿਆਲਾ, ਹਰਦਿਆਲ ਸਿੰਘ ਮਿੱਠੂ ,ਗੁਰਪ੍ਰੀਤ ਸਿੰਘ ਪੀਰਕੋਟ, ਕੁਲਵੰਤ ਸਿੰਘ ਸਰਕਲ ਪ੍ਰਧਾਨ ਰਾਮਪੁਰਾ, ਯਾਦਵਿੰਦਰ ਸਿੰਘ ਜੈਮੀ ਪੀਰਕੋਟ.ਹਰਜਸ ਸਿੰਘ ਘਸੋਖਾਨਾ, ਬਲਵੀਰ ਸਿੰਘ ਚੌਕੇ,ਰਾਜਦੀਪ ਸਿੰਘ ਕਾਲਾ, ਹਰਭਜਨ ਸਿੰਘ ਮਾਈਸਰਖਾਨਾ ,ਕੁਲਦੀਪ ਸਿੰਘ ਬੁਰਜ ਸਰਕਲ ਪ੍ਰਧਾਨ ਜੋਧਪੁਰ ਪਾਖਰ, ਹਰਵਿੰਦਰ ਸਿੰਘ ਕਾਕਾ ਹਰਜਿੰਦਰ ਸਿੰਘ ਕੱਪੀ , ਗੁਰਪ੍ਰੀਤ ਸਿੰਘ ਮੰਟੀ , ਗੁਰਮੇਲ ਸਿੰਘ ਮੈਸਰਖਾਨਾ ,ਸੇਵਕ ਸਿੰਘ ਪੱਤੋ, ਤਪਿੰਦਰ ਸਿੰਘ ਫੂਲਕਾ, ਅੰਮ੍ਰਿਤਪਾਲ ਸਿੰਘ ਮਿੰਟੂ ,ਕੁਲਵਿੰਦਰ ਸਿੰਘ ਜੈਦ, ਜਸਕਰਨ ਸਿੰਘ , ਮਨਦੀਪ ਸਿੰਘ ਚਨਾਰਥਲ, ਅਮਨਦੀਪ ਸਿੰਘ ਬਾਲਿਆਂਵਾਲੀ, ਗੁਰਜੰਟ ਸਿੰਘ ਪਿੱਥੋ, ਲਖਬੀਰਸਿੰਘ,ਜੱਜ ਸਿੰਘ ਪਿੱਥੋ, ਮਹਿੰਦਰ ਸਿੰਘ ਬੁਰਜ ਹਰਦੇਵ ਸਿੰਘ ਚੋਟੀਆਂ, ਹਰਜੀਤ ਸਿੰਘ ਬੁੱਗਰ, ਪਰਮਜੀਤ ਸਿੰਘ, ਭੋਲਾ ਸਿੰਘ ਜੇਠੂਕੇ, ਬਲਜਿੰਦਰ ਸਿੰਘ ਘੜੇਲਾ,ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਆਦਿ ਹਾਜਿਰ ਸਨ

Related posts

ਡਿਪਟੀ ਕਮਿਸ਼ਨਰ, ਡੀਆਈਜੀ ਤੇ ਐਸਐਸਪੀ ਨੇ ਦਿੱਤੀਆਂ ਜ਼ਿਲ੍ਹਾ ਵਾਸੀਆਂ ਨੂੰ ਦੀਵਾਲੀ ਦੀਆਂ ਮੁਬਾਰਕਾਂ

punjabusernewssite

ਕਾਂਗਰਸ ਦੇ ਆਬਜਰਬਰਾਂ ਨੇ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰੀ ਲਈ ਆਗੂਆਂ ਤੇ ਵਰਕਰਾਂ ਦੀ ਨਬਜ ਟਟੋਲੀ

punjabusernewssite

ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਪਿੰਡਾਂ ਵਿੱਚ ਕਾਲੇ ਝੰਡਿਆ ਨਾਲ ਰੋਸ ਮੁਜਾਹਰੇ

punjabusernewssite