ਬਠਿੰਡਾ, 25 ਦਸੰਬਰ: ਪੰਚਾਇਤਾਂ, ਮਿਉਂਸਿਪਲ ਕੌਂਸਲਾਂ, ਬਲਾਕ ਸੰਮਤੀਆਂ, ਨਗਰ ਨਿਗਮ ਅਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ ਲਈ ਚੋਣ ਬੂਥ ’ਤੇ ਹੀ ਗਿਣਤੀ ਕਰਵਾਉਣ ਦੀ ਰਵਾਇਤ ਬੰਦ ਕਰਕੇ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਵਾਂਗ ਵਧੇਰੇ ਸੁਰੱਖਿਆ ਪ੍ਰਬੰਧਾਂ ਅਧੀਨ ਵੱਖਰੇ ਗਿਣਤੀ ਕੇਂਦਰ ਅਤੇ ਵੱਖਰਾ ਗਿਣਤੀ ਅਮਲਾ ਲਗਾਉਣ ਅਤੇ ਵਿਦਿਆਰੀਆਂ ਤੇ ਬੋਰਡ ਦੀਆਂ ਪ੍ਰੀਖਿਆ, ਰਜਿਸਟਰੇਸ਼ਨ, ਕੰਟੀਨਿਊਏਸ਼ਨ, ਜੁਰਮਾਨਿਆਂ ਤੇ ਲੇਟ ਫੀਸਾਂ ਵਿੱਚ ਹੋਏ ਗੈਰ-ਵਾਜ਼ਿਬ ਵਾਧੇ ਨੂੰ ਰੋਕਣ ਤੇ ਸਿੱਖਿਆ ਅਧਿਕਾਰੀਆਂ ਦੇ ਹੈਂਕੜ ਭਰੇ ਰਵੱਈਏ ਨੂੰ ਨੱਥ ਪਾਉਣ ਸੰਬੰਧੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਵਫ਼ਦ ਵਲੋਂ ਐਮ.ਐਲ.ਏ ਜਗਰੂਪ ਸਿੰਘ ਗਿੱਲ ਹਲਕਾ ਵਿਧਾਇਕ ਬਠਿੰਡਾ ਸ਼ਹਿਰੀ ਰਾਹੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ।
ਐਸ.ਐਸ.ਡੀ. ਗਰਲਜ਼ ਕਾਲਜ ਦੀ ਪ੍ਰਿੰਸੀਪਲ ਡਾ: ਨੀਰੂ ਗਰਗ ਸਰਵੋਤਮ ਪ੍ਰਿੰਸੀਪਲ ਅਵਾਰਡ ਨਾਲ ਸਨਮਾਨਿਤ
ਇਸ ਮੌਕੇ ਡੀ.ਟੀ.ਐੱਫ਼ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਬੰਗੀ, ਸੂਬਾ ਕਮੇਟੀ ਮੈਂਬਰ ਬੂਟਾ ਸਿੰਘ ਰੋਮਾਣਾ,ਅਧਿਆਪਕ ਆਗੂਆਂ ਨਰਿੰਦਰ ਬੱਲੂਆਣਾ, ਅੰਮ੍ਰਿਤਪਾਲ ਸੈਣੇਵਾਲਾ,ਜਗਤਾਰ ਸੰਦੋਹਾ,ਸੁਨੀਲ ਕੁਮਾਰ ਨੇ ਦੱਸਿਆ ਕਿ ਪੰਚਾਇਤੀ ਅਤੇ ਹੋਰ ਲੋਕਲ ਬਾਡੀ ਚੋਣਾਂ ਵਿੱਚ ਵੱਡੇ ਪੱਧਰ ’ਤੇ ਡਿਊਟੀ ਨਿਭਾਉਣ ਵਾਲੇ ਹਜ਼ਾਰਾਂ ਅਧਿਆਪਕਾਂ ਵਿੱਚ ਪਿਛਲੇ ਸਮਿਆਂ ਦੌਰਾਨ ਇਹਨਾਂ ਚੋਣਾਂ ਦੌਰਾਨ ਵੋਟਾਂ ਪਵਾਉਣ ਅਤੇ ਵੋਟਾਂ ਦੀ ਗਿਣਤੀ ਦਾ ਕੰਮ ਇੱਕ ਹੀ ਥਾਂ ’ਤੇ ਹੋਣ ਕਾਰਨ ਡਿਊਟੀ ਮੁਲਾਜ਼ਮਾਂ ਨਾਲ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਦਾ ਮੁੜ ਤੋਂ ਡਰ ਸਤਾਉਣ ਲੱਗਾ ਹੈ।
ਅਕਾਲੀ ਦਲ ਵਲੋਂ ਸਿੱਖ ਆਬਾਦੀ ਵਾਲੇ ਸਾਰੇ ਰਾਜਾਂ ਵਿਚ ਪਾਰਟੀ ਇਕਾਈਆਂ ਸਥਾਪਤ ਕਰਨ ਦਾ ਐਲਾਨ
ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਫੀਸਾਂ ਤੇ ਜੁਰਮਾਨਿਆਂ ਵਿਚ ਭਾਰੀ ਵਾਧੇ ਦਾ ਮੁੱਖ ਕਾਰਨ ਪੰਜਾਬ ਸਰਕਾਰ ਵੱਲ ਸਿੱਖਿਆ ਬੋਰਡ ਦੀਆਂ 600 ਕਰੋੜ ਤੋਂ ਵਧੇਰੇ ਦੀਆਂ ਅਦਾਇਗੀਆਂ ਦਾ ਪੈਂਡਿੰਗ ਹੋਣਾ ਹੈ। ਜਿਸ ਦਾ ਖਮਿਆਜ਼ਾ ਫੀਸਾਂ ਅਤੇ ਇਨ੍ਹਾਂ ਤੋਂ ਵੀ ਵਧੇਰੇ ਜੁਰਮਾਨਿਆਂ ਦੇ ਰੂਪ ਵਿੱਚ ਵਿਦਿਆਰਥੀਆਂ ਤੇ ਸਕੂਲ ਅਧਿਆਪਕਾਂ ਅਤੇ ਤਨਖਾਹਾਂ-ਪੈਨਸ਼ਨਾਂ ’ਤੇ ਲੱਗਦੀਆਂ ਰੋਕਾਂ ਦੇ ਰੂਪ ਵਿੱਚ ਸਿੱਖਿਆ ਬੋਰਡ ਦੇ ਮੁਲਾਜ਼ਮਾਂ ਨੂੰ ਭੁਗਤਨਾ ਪੈ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਮਲੂਕਾ, ਗੋਬਿੰਦ ਸਿੰਘ, ਜਸਵੀਰ ਸਿੰਘ ਮੌੜ, ਪੀਐਸਐਮਐਸਯੂ ਦੇ ਲਾਲ ਸਿੰਘ ਰੱਲਾ, ਕੰਪਿਊਟਰ ਯੂਨੀਅਨ ਦੇ ਜੋਨੀ ਸਿੰਗਲਾ ਆਦਿ ਹਾਜ਼ਰ ਸਨ।
Share the post "ਅਧਿਆਪਕ ਤੇ ਵਿਦਿਆਰਥੀ ਮੰਗਾਂ ਸੰਬੰਧੀ ਡੀ.ਟੀ.ਐੱਫ਼. ਨੇ ਵਿਧਾਇਕ ਨੂੰ ਦਿੱਤਾ ਮੰਗ ਪੱਤਰ"