WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਮੁਲਾਜ਼ਮ ਮੰਚ

ਨਿਗੂਣੀਆਂ ਤਨਖਾਹਾਂ ‘ਤੇ ਕੰਮ ਕਰਦੇ ਪੇਂਡੂ ਡਾਕੀਆਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ

ਮੰਗਾਂ ਨੂੰ ਲੈ ਕਿ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਪੇਂਡੂ ਖੇਤਰ ਵਿਚ ਡਾਕ ਦਾ ਕੰਮ ਪ੍ਰਭਾਵਿਤ
ਬਠਿੰਡਾ, 14 ਦਸੰਬਰ: ਨਿਗੂਣੀਆਂ ਤਨਖ਼ਾਹਾਂ ‘ਤੇ ਕੰਮ ਕਰਦੇ
ਪੇਂਡੂ ਡਾਕੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ। ਅੱਜ ਹੜਤਾਲ ਦੇ ਤੀਜੇ ਦਿਨ ਬਠਿੰਡਾ ਦੇ ਮੁੱਖ ਡਾਕਖ਼ਾਨੇ ਅੱਗੇ ਇਕੱਠੇ ਹੋਏ ਡਾਕ ਮੁਲਾਜ਼ਮਾਂ ਵੱਲੋਂ ਕੇਂਦਰ  ਸਰਕਾਰ ਖ਼ਿਲਾਫ਼ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ । ਡਾਕ ਮੁਲਾਜ਼ਮਾਂ ਦੀ ਹੜਤਾਲ ਕਾਰਨ ਪੇਂਡੂ ਖੇਤਰਾਂ ਵਿਚ ਡਾਕ ਦਾ ਕੰਮ ਪ੍ਰਭਾਵਿਤ ਹੋਣ ਲੱਗਿਆ ਹੈ। ਇਸਤੋਂ ਪਹਿਲਾਂ ਵੀ ਪੇਂਡੂ ਡਾਕ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ ਚੁੱਕੇ ਹਨ ਪਰੰਤੂ ਸਰਕਾਰ ਉਨ੍ਹਾਂ ਦੀਆਂ ਮੰਗਾਂ ਮੰਨਣ ਤੋਂ ਲਗਾਤਾਰ ਭੱਜ ਰਹੀ ਹੈ।
ਇਸ ਮੌਕੇ ਆਲ ਇੰਡੀਆ ਗਰਾਮੀਣ ਡਾਕ ਸੇਵਕ ਯੂਨੀਅਨ ਡਵੀਜ਼ਨ ਬਠਿੰਡਾ ਦੇ ਪ੍ਰਧਾਨ ਜਗਨ ਨਾਥ,ਡਵੀਜ਼ਨ ਸੈਕਟਰੀ ਬਲਵਿੰਦਰ ਕੌਰ ਅਤੇ ਪਰਮਜੀਤ ਕੌਰ ਅਤੇ ਹਰਦੀਪ ਸਿੰਘ ਕਾਲਾ ਆਦਿ  ਬੁਲਾਰਿਆਂ ਨੇ ਕੇਂਦਰ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਪੇਂਡੂ ਡਾਕੀਏ ਲੰਮੇ ਸਮੇਂ ਤੋਂ ਨੂਗਣੀਆਂ ਤਨਖ਼ਾਹਾਂ ਉਪਰ ਕੰਮ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਪਰਿਵਾਰ ਪਾਲਣਾਂ ਵੀ ਔਖਾ ਹੋ ਗਿਆ ਹੈ ,ਪਰ ਸਰਕਾਰ ਲੰਮੇ ਸਮੇਂ ਲਟਕਦੀਆਂ ਮੰਗਾਂ ਨੂੰ ਮੰਨਣ ਤੋਂ ਬੇਮੁਖ ਹੋਈ ਹੈ। ਆਗੂਆਂ ਨੇ ਕਿਹਾ ਕਿ ਕਮਲੇਸ਼ ਚੰਦਰ ਕਮੇਟੀ ਦੀ ਰਿਪੋਰਟ  ਮੁਤਾਬਿਕ ਮੁਤਬਕ 18 ਸਾਲ ਦੀ ਨੌਕਰੀ ਪੂਰੀ ਕਰ ਚੁੱਕੇ ਕਰਮਚਾਰੀਆਂ ਨੂੰ 1 ਲਾਭ 24 ਸਾਲ ਤੋਂ ਵੱਧ ਨੌਕਰੀ ਵਾਲਿਆਂ ਨੂੰ ਦੋ ਲਾਭ ਅਤੇ 36 ਸਾਲ ਵਾਲਿਆਂ ਨੂੰ 3 ਲਾਭ ਦਿੱਤੇ ਜਾਣੇ ਬਣਦੇ ਹਨ।
ਇਸ ਤੋਂ ਇਲਾਵਾ 8 ਘੰਟੇ ਡਿਊਟੀ ਅਤੇ ਪੈਨਸ਼ਨ ਸਮੇਤ ਸਾਰੇ ਲਾਭ ਦਿੱਤੇ ਜਾਣ, ਗਰੁੱਪ ਬੀਮਾ ਰਾਸ਼ੀ 5 ਲੱਖ ਰੁਪਏ ਕੀਤੀ ਜਾਵੇ, ਇਸ ਤੋ ਇਲਾਵਾ ਡਾਕ ਕਰਮਚਾਰੀਆਂ ਨੂੰ ਡਾਕ ਸਹੂਲਤਾਂ ਦਿੱਤੀਆਂ ਜਾਣ, ਗਰੈਜਟੀ ਦੀ ਰਾਸ਼ੀ 1 ਲੱਖ 50 ਹਜ਼ਾਰ  ਤੋਂ ਵਧਾ ਕਿ 5 ਲੱਖ ਕੀਤੀ ਜਾਵੇ 180 ਦਿਨਾਂ ਦੀ ਛੁੱਟੀਆਂ ਦੀ ਬਣਦੀ ਰਾਸ਼ੀ ਰਿਟਾਇਰਮੈਂਟ ਸਮੇਂ ਦਿੱਤੀ ਜਾਵੇ। ਬਰਾਬਰ ਕੰਮ ਬਰਾਬਰ ਤਨਖ਼ਾਹ ਦਿੱਤੀ ਜਾਵੇ। ਇਸ ਮੌਕੇ ਵੀਰਪਾਲ ਕੌਰ ਜੋੜਕੀਆਂ,ਪਰਮਜੀਤ ਕੌਰ,ਦਰਸ਼ਨ ਸਿੰਘ, ਜਗਰਾਜ ਸਿੰਘ ,ਬਿੰਦਰ ਸਿੰਘ, ਭੋਲਾ ਸਿੰਘ ਭੈਣੀ ਬਾਘਾ ਆਦਿ ਮੌਜੂਦ ਸਨ।

Related posts

ਸਿਖਿਆ ਵਿਭਾਗ ਵੱਲੋਂ ਕਲਰਕਾਂ ਦੀਆਂ ਪਦ ਉਨਤੀਆਂ ਕਰਨ ਦੀ ਮੰਗ: ਪੀ ਐੱਸ ਐੱਮ ਐੱਸ ਯੂ

punjabusernewssite

ਪ.ਸ.ਸ.ਫ. ਦੀ ਸੂਬਾ ਪੱਧਰੀ ਵਰਚੁਅਲ ਮੀਟਿੰਗ ਹੋਈ

punjabusernewssite

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ 3 ਸਾਲ 5 ਸਾਲ ਤੱਕ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਹੀ ਰੱਖੇ ਜਾਣ ਦੀ ਕੀਤੀ ਮੰਗ

punjabusernewssite