ਬਠਿੰਡਾ, 2 ਜਨਵਰੀ: ਡੀ.ਜੀ.ਪੀ.ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਤੇ ਐੱਸ.ਐੱਸ.ਪੀ ਬਠਿੰਡਾ ਹਰਮਨਬੀਰ ਸਿੰਘ ਗਿੱਲ ਦੀ ਰਹਿਨੁਮਾਈ ਵਿੱਚ ਅਜੈ ਗਾਂਧੀ ਐੱਸ.ਪੀ ਡਿਟੈਕਟਿਵ ਦੀ ਅਗਵਾਈ ਹੇਠ ਅੱਜ ਜਿਲ੍ਹੇ ਵਿੱਚ ਆਪਰੇਸ਼ਨ ਈਗਲ-3 ਚਲਾਇਆ ਗਿਆ। ਇਸ ਅਪਰੇਸ਼ਨ ਦੌਰਾਨ ਬਠਿੰਡਾ ਸ਼ਹਿਰ ਦੀ ਸੁਪਰਵੀਜਨ ਐੱਸ.ਪੀ ਸਿਟੀ ਬਠਿੰਡਾ ਨਰਿੰਦਰ ਸਿੰਘ, ਸਬ-ਡਿਵੀਜਨ ਭੁੱਚੋ ਅਤੇ ਫੂਲ ਦੀ ਸੁਪਰਵੀਜਨ ਅਜੈ ਗਾਂਧੀ ਐੱਸ.ਪੀ ਡਿਟੈਕਟਿਵ ਬਠਿੰਡਾ ਵੱਲੋਂ ਕੀਤੀ ਗਈ। ਆਪਰੇਸ਼ਨ ਦੌਰਾਨ ਵੱਖ-ਵੱਖ ਟੀਮਾਂ ਬਣਾ ਕੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲਵੇ ਸਟੇਸ਼ਨਾਂ ਤੇ ਬੱਸ ਸਟੈਂਡ ਆਦਿ ਜਨਤਕ ਥਾਵਾਂ ’ਤੇ ਸ਼ਰਾਰਤੀ ਅਨਸਰਾਂ ਉਪਰ ਨਕੇਲ ਕਸਣ ਲਈ ਚੈਕਿੰਗ ਕੀਤੀ ਗਈ।
DIG ਹਰਚਰਨ ਸਿੰਘ ਭੁੱਲਰ ਦੀ ਅਗਵਾਈ ‘ਚ SIT ਕਰੇਗੀ ਮਜੀਠੀਆ ਕੇਸ ਦੀ ਜਾਂਚ ਪੜਤਾਲ
ਇਸ ਆਪ੍ਰੇਸ਼ਨ ਦੌਰਾਨ 2 ਐੱਸ.ਪੀ , 7 ਡੀ.ਐੱਸ.ਪੀਜ਼, 18 ਮੁੱਖ ਥਾਣਾ ਅਫਸਰ , 10 ਪੀ.ਸੀ.ਆਰ ਵਹੀਕਲਾਂ ਸਮੇਤ 392 ਕਰਮਚਾਰੀਆਂ ਨੇ ਹਿੱਸਾ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਦੌਰਾਨੇ ਸਰਚ ਆਪਰੇਸ਼ਨ 7 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਲ੍ਹਾ ਬਠਿੰਡਾ ਵਿੱਚ ਨਸ਼ਿਆਂ ਖਿਲਾਫ ਅਤੇ ਸ਼ਰਾਰਤੀ ਅਨਸਰਾਂ ’ਤੇ ਨਜਰ ਰੱਖਣ ਲਈ ਬਠਿੰਡਾ ਦਿਹਾਤੀ ਏਰੀਏ ਵਿੱਚ ਰੈਪਡ ਰੂਰਲ ਰੈਸਪੌਂਸ ਗੱਡੀਆਂ ਚੱਲ ਰਹੀਆਂ ਹਨ,
ਨਵੇਂ ਸਾਲ ਮੌਕੇ ‘ਸਹੇਲੀ’ ਨੂੰ wish ਕਰਨ ਗਏ ‘ਆਸ਼ਿਕ’ ਦੀ ਚੋਰ ਸਮਝ ਕੇ ਹੋਈ ਛਿੱਤਰ ਪਰੇਡ
ਜੋ ਕਿ ਐਮਰਜੈਂਸੀ ਦੌਰਾਨ ਵੱਖ-ਵੱਖ ਏਰੀਏ ਨੂੰ ਕਵਰ ਕਰਕੇ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲ਼ਾਂ ਦੀ ਲਗਾਤਾਰ ਚੈਕਿੰਗ ਕਰਦੀਆਂ। ਪੀ.ਸੀ.ਆਰ ਵੱਲੋਂ ਦਿਨ-ਰਾਤ ਸ਼ਹਿਰ ਅੰਦਰ ਪੈਟਰੋਲਿੰਗ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਰੋਜਾਨਾ ਗਸਤਾਂ , ਨਾਕਾਬੰਦੀਆਂ ਅਤੇ ਸਰਚ ਕਰਵਾ ਕੇ ਜਿੱਥੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਉੱਥੇ ਹੀ ਨਸ਼ਿਆਂ ਦਾ ਧੰਦਾ ਕਰਨ ਵਾਲਿਆ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।ਜਿਲ੍ਹਾ ਮੁਖੀ ਨੇ ਕਿਹਾ ਕਿ ਜਿਲ੍ਹੇ ਅੰਦਰ ਅਮਨ-ਕਾਨੂੰਨ ਵਿਵਸਥਾ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ।
Share the post "ਬਠਿੰਡਾ ਪੁਲਿਸ ਵੱਲੋਂ ਆਪਰੇਸ਼ਨ ਈਗਲ-3 ਤਹਿਤ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਦੀ ਕੀਤੀ ਗਈ ਚੈਕਿੰਗ"