ਸ੍ਰੀ ਮੁਕਤਸਰ ਸਾਹਿਬ,5 ਜਨਵਰੀ: ਉੱਘੇ ਪੰਥਕ ਆਗੂ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਲੰਮਾ ਸਮਾਂ ਜਥੇਦਾਰ ਰਹੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਅੱਜ ਸਵੇਰ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨਾਂ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਅੱਜ ਸਵੇਰੇ ਅੰਤਮ ਸਾਹ ਲਿਆ। ਕਰੀਬ 80 ਵਰਿਆਂ ਦੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਮਾਰਚ 2003 ਤੋਂ ਲੈ ਕੇ ਜਨਵਰੀ 2015 ਤੱਕ ਤਖਤ ਸ੍ਰੀ ਦਮਦਮਾ ਸਾਹਿਬ ਦੇ ਲੰਮਾ ਸਮਾਂ ਜਥੇਦਾਰ ਵਜੋਂ ਕਾਰਜਤ ਰਹੇ ਹਨ।
ਸ਼ਰਾਬ ਦੇ ਨਸ਼ੇ ‘ਚ ਟੁੰਨ ASI ਨੇ SHO ਨੂੰ ਕੱਢੀਆਂ ਗਾਲਾਂ, ਦੇਖੋ ਫਿਰ ਕੀ ਹੋਇਆ
ਇਸ ਤੋਂ ਪਹਿਲਾਂ ਉਹ 1996 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਸਨ।ਪੰਥਕ ਸਫਾਂ ਵਿੱਚ ਲੰਮਾ ਸਮਾਂ ਵਿਚਰਨ ਵਾਲੇ ਗਿਆਨੀ ਨੰਦਗੜ੍ਹ ਸਾਹਿਬ ਆਪਣੇ ਬੇਬਾਕ ਬੋਲਾਂ ਤੇ ਮੂੰਹ ‘ਤੇ ਸਪਸ਼ਟ ਗੱਲ ਕਹਿਣ ਲਈ ਜਾਣੇ ਜਾਂਦੇ ਰਹੇ ਹਨ। ਉਹ ਪਿਛਲੇ ਕੁਝ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਉਨਾਂ ਦੇ ਪੁੱਤਰ ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਵੱਲੋਂ ਉਹਨਾਂ ਦੀ ਸੇਵਾ ਸੰਭਾਲ ਕੀਤੀ ਜਾ ਰਹੀ ਸੀ।
ਗਿਆਨੀ ਨੰਦਗੜ੍ਹ ਦੇ ਜਵਾਈ ਅਤੇ ਉੱਘੇ ਪੰਥਕ ਆਗੂ ਭਾਈ ਪਰਗਟ ਸਿੰਘ ਭੋਡੀਪੁਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਿਆਨੀ ਨੰਦਗੜ੍ਹ ਜੀ ਪਿਛਲੇ ਕੁਝ ਸਮੇਂ ਤੋਂ ਢਿੱਲੇ ਚੱਲ ਰਹੇ ਸਨ ਅਤੇ ਬੀਤੀ ਰਾਤ ਉਹਨਾਂ ਨੂੰ ਸਰੀਰਕ ਤਕਲੀਫ ਹੋਣ ਕਾਰਨ ਇੱਕ ਪ੍ਰਾਈਵੇਟ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਅੰਤਿਮ ਸਾਹ ਲਿਆ। ਉਹਨਾਂ ਦੱਸਿਆ ਕਿ ਗਿਆਨੀ ਜੀ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ ਸ੍ਰੀ ਮੁਕਤਸਰ ਸਾਹਿਬ ਦੇ ਬੜਾ ਗੁੱਜਰ ਜੇਲ ਰੋਡ ‘ਤੇ ਸਥਿਤ ਉਹਨਾਂ ਦੇ ਫਾਰਮ ਹਾਊਸ ‘ਤੇ ਹੀ ਕੀਤਾ ਜਾਵੇਗਾ।