ਪਟਿਆਲਾ, 12 ਜਨਵਰੀ: ਐਨਡੀਪੀਐਸ ਕੇਸ ਦੇ ਵਿਚ ਮਾਨ ਸਰਕਾਰ ਵਲੋਂ ਬਣਾਈ ਵਿਸੇਸ ਜਾਂਚ ਟੀਮ ਨੇ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠਿਆ ਨੂੰ ਮੁੜ ਤਲਬ ਕਰ ਲਿਆ ਹੈ। ਏਡੀਜੀਪੀ ਐਮ.ਐਸ.ਛੀਨਾ ਦੀ ਸੇਵਾਮੁਕਤੀ ਤੋਂ ਬਾਅਦ ਪਟਿਆਲਾ ਰੇਂਜ ਦੇ ਆਈ.ਜੀ ਅਤੇ ਇਸ ਸਿੱਟ ਦੇ ਨਵੇਂ ਮੁਖੀ ਬਣੇ ਹਰਚਰਨ ਸਿੰਘ ਭੁੱਲਰ ਨੇ ਸ: ਮਜੀਠਿਆ ਨੂੰ 16 ਜਨਵਰੀ ਨੂੰ ਮੁੜ ਪੇਸ਼ ਹੋਣ ਲਈ ਕਿਹਾ ਹੈ। ਮਜੀਠਿਆ ਇਸਤੋਂ ਪਹਿਲਾਂ ਦੋ ਦਫ਼ਾ ਸਿੱਟ ਕੋਲ ਪੇਸ਼ ਹੋ ਚੁੱਕੇ ਹਨ।
ਪੰਜਾਬ ਦੀ ਝਾਂਕੀ ਨੂੰ 2025 ਦੀ ਗਣਤੰਤਰ ਦਿਵਸ ਪਰੇਡ ‘ਚ ਮਿਲੇਗੀ ਜਗ੍ਹਾਂ
ਗੌਰਤਲਬ ਹੈ ਕਿ ਪਿਛਲੀ ਚੰਨੀ ਸਰਕਾਰ ਦੌਰਾਨ ਮੋਹਾਲੀ ’ਚ ਦਰਜ਼ ਹੋਏ ਇਸ ਕੇਸ ਵਿਚ ਉਹ ਲੰਮਾ ਸਮਾਂ ਪਟਿਆਲਾ ਜੇਲ੍ਹ ਵਿਚ ਬੰਦ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਉਹ ਹਾਈਕੋਰਟ ਤੋਂ ਜਮਾਨਤ ’ਤੇ ਬਾਹਰ ਹਨ। ਹਾਲਾਂਕਿ ਮਜੀਠਿਆ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿੱਜੀ ਬਦਲਾਖ਼ੋਰੀ ਦੇ ਅਧੀਨ ਉਸਨੂੰ ਮੁੜ ਝੂਠੇ ਕੇਸ ਵਿਚ ਫ਼ਸਾਉਣਾ ਚਾਹੁੰਦੇ ਹਨ ਕਿਉਕਿ ਉਨ੍ਹਾਂ ਪ੍ਰਵਾਰਕ ਮਸਲੇ ਵਿਚ ਪ੍ਰੈਸ ਕਾਨਫਰੰਸ ਕੀਤੀ ਸੀ।
ਨਾਕੇ ’ਤੇ ਤੈਨਾਤ ਥਾਣੇਦਾਰ ਉਪਰ ਚੜਾਈ ਕਾਰ, ਕਾਰ ਚਾਲਕ ਮੌਕੇ ਤੋਂ ਹੋਇਆ ਫ਼ਰਾਰ
ਇੱਥੈ ਇਹ ਦਸਣਾ ਬਣਦਾ ਲਾਜਮੀ ਹੈ ਕਿ ਪਹਿਲੀ ਵਾਰ ਨਸ਼ਾ ਤਸਕਰੀ ਦੇ ਮਾਮਲੇ ਵਿਚ ਬਿਕਰਮ ਸਿੰਘ ਮਜੀਠਿਆ ਦਾ ਨਾਂ ਉਸ ਸਮੇਂ ਸਾਹਮਣੇ ਆਇਆ ਸੀ ਜਦ ਉਹ ਮਹਰੂਮ ਪ੍ਰਕਾਸ ਸਿੰਘ ਬਾਦਲ ਦੀ ਸਰਕਾਰ ਵਿਚ ਮਾਲ ਮੰਤਰੀ ਸਨ। ਉਸ ਸਮੇਂ ਨਸ਼ਾ ਤਸਕਰ ਜਗਦੀਸ ਭੋਲਾ ਨੇ ਇੱਕ ਪੇਸ਼ੀ ਦੌਰਾਨ ਉਨ੍ਹਾਂ ਦਾ ਨਾਮ ਲਿਆ ਸੀ, ਜਿਸਤਂੋ ਬਾਅਦ ਲਗਾਤਾਰ ਇਸ ਮਾਮਲੇ ’ਤੇ ਵਿਵਾਦ ਉੱਠਦਾ ਰਿਹਾ ਹੈ।